ਚੰਡੀਗੜ੍ਹ: ਪੰਜਾਬ ਦਾ ਖਜ਼ਾਨਾ ਖਾਲੀ ਹੋਣ ਕਰਕੇ ਸਰਕਾਰੀ ਵਿਭਾਗ ਆਪਣੇ-ਆਪਣੇ ਨਾਦਰਸ਼ਾਹੀ ਫੁਰਮਾਨ ਜ਼ਾਰੀ ਕਰਕੇ ਲੋਕਾਂ ਦਾ ਗਲਾ ਘੁੱਟਣ ਤੇ ਲੱਗੇ ਹੋਏ ਹਨ। ਹੁਣ ਸਮਾਜ ਭਲਾਈ ਵਿਭਾਗ ਨੇ ਬੁਢਾਪਾ ਪੈਨਸ਼ਨ ਸਕੀਮ ਦੀ ਯੋਗਤਾ ਸ਼੍ਰੇਣੀ ਵਿੱਚ ਬਦਲਾਅ ਕਰਕੇ ਵਡੇਰੀ ਉਮਰ ‘ਚ ਪੈਨਸ਼ਨ ਸਹਾਰੇ ਆਪਣੀ ਰੋਜ਼ੀ-ਰੋਟੀ ਚਲਾਉਣ ਵਾਲੇ ਬਜ਼ੁਰਗਾਂ ਦੇ ਹੱਕ ਖੋਹਣ ਦਾ ਮਨ ਬਣਾ ਲਿਆ ਹੈ।
ਚੋਣਾਂ ਮੌਕੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ‘ਚ ਆਈ ਕੈਪਟਨ ਸਰਕਾਰ ਨੇ ਪੈਨਸ਼ਨ ਵਧਾਉਣ ਦੀ ਬਜ਼ਾਏ ਬੰਦ ਕਰਨ ਦੇ ਬਹਾਨੇ ਲੱਭਣੇ ਸ਼ੂਰੂ ਕੀਤੇ ਹੋਏ ਹਨ। ਸਮਾਜ ਭਲਾਈ ਵਿਭਾਗ ਦੇ ਨਵੇਂ ਫੈਸਲੇ ਅਨੁਸਾਰ ਹੁਣ ਸਿਰਫ ਉਸ ਬਜ਼ੁਰਗ ਨੂੰ ਹੀ ਬੁਢਾਪਾ ਪੈਨਸ਼ਨ ਮਿਲੇਗੀ ਜਿਸ ਦੇ ਸਾਰੇ ਪਰਿਵਾਰ ਦੀ ਸਲਾਨਾ ਆਮਦਨ 40 ਹਜ਼ਾਰ ਤੋਂ ਘੱਟ ਹੋਵੇਗੀ। ਪਹਿਲਾਂ ਸਿਰਫ ਬਿਨੈਕਾਰਾਂ ਦੀ ਹੀ ਆਮਦਨ ਸਲਾਨਾ 50 ਹਜ਼ਾਰ ਤੋਂ ਘੱਟ ਦੇ ਅਧਾਰ ‘ਤੇ ਪੈਨਸ਼ਨ ਜਾਰੀ ਕੀਤੀ ਜਾ ਰਹੀ ਸੀ।
ਸਰਕਾਰ ਦੇ ਵਿਭਾਗੀ ਸੂਤਰਾਂ ਅਨੁਸਾਰ ਹੁਣ ਤਕ ਮਾਲ ਵਿਭਾਗ ਦੇ ਪੱਧਰ ‘ਤੇ ਯੋਗਤਾ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਆਰਡਰ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਯੋਗਤਾ ਵਿੱਚ 4000 ਰੁਪਏ ਮਹੀਨਾ ਤੋਂ ਘੱਟ ਪਰਿਵਾਰਕ ਆਮਦਨ ਹੋਣੀ ਚਾਹੀਦੀ ਹੈ ਪਰ ਪਹਿਲਾਂ ਇਸਦੇ ਉਲਟ, ਸਿਰਫ ਬਿਨੈਕਾਰ ਦੀ ਮਹੀਨਾਵਾਰ ਆਮਦਨੀ ਦੇ ਅਧਾਰ ‘ਤੇ ਹੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ।
ਸਮਾਜ ਭਲਾਈ ਵਿਭਾਗ ਦੇ ਇਸ ਫੈਸਲੇ ਤੋਂ ਬਾਅਦ ਤਹਿਸੀਲਦਾਰ ਦੀ ਰਿਪੋਰਟ ਦੇ ਅਧਾਰ ‘ਤੇ ਐਸਡੀਐਮਜ਼ ਨੇ ਅਰਜ਼ੀਆਂ ਨੂੰ ਸਮਾਜ ਭਲਾਈ ਵਿਭਾਗ ਨੂੰ ਭੇਜ ਦਿੱਤਾ। ਹੁਣ ਵਿਭਾਗ ਨੇ ਐਸਡੀਐਮ ਤੋਂ ਰਿਪੋਰਟ ਭੇਜਣ ਦੀ ਬਜਾਏ ਉਨ੍ਹਾਂ ਦੀ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਸਿਰਫ 20 ਪ੍ਰਤੀਸਤ ਬਿਨੈਕਾਰ ਹੀ ਪੈਨਸ਼ਨ ਲੈਣ ਦੇ ਯੋਗ ਰਹਿਣਗੇ। ਕਿਉਂਕਿ ਬਜ਼ੁਰਗ ਵਿਅਕਤੀ ਦੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰ ਦੀ ਵੀ ਜੇਕਰ ਮਹੀਨਾਵਾਰ ਆਮਦਨ 4000 ਰੁਪਏ ਤੋਂ ਉੱਪਰ ਹੋਈ ਤਾਂ ਉਸ ਬਜ਼ੁਰਗ ਨੂੰ ਪੈਨਸ਼ਨ ਨਹੀਂਮਿਲੇਗੀ ਭਾਵੇ ਉਸ ਬਜ਼ੁਰਗ ਨੂੰ ਉਸਦੇ ਪਰਿਵਾਰਕ ਮੈਂਬਰ ਖਾਣ ਲਈ ਰੋਟੀ ਵੀ ਨਾ ਦਿੰਦੇ ਹੋਣ। (Old Age Pension)
ALSO READ: Reela Wala Deck R Nait New Punjabi Song 2019
ALSO READ: Chitta Kurta Latest Punjabi Song Sung By Karan Aujla
ALSO READ: Viral: जैकलीन के साथ सलमान खान ने किया मुन्नी बदनाम पर डांस
ALSO READ: KHATARNAAK singer Gippy Grewal and Bohemia
ALSO READ: GLOCK Singer MANKIRT AULAKH New Punjabi Song 2019
ALSO READ: Azad SOch Punjabi Epaper