ਕਨੇਡਾ 'ਚ ਕਤਲ ਹੋਈ 21 ਸਾਲਾ ਪੰਜਾਬੀ ਕੁੜੀ ਦਾ ਕਿੱਥੇ ਹੋਵੇਗਾ ਸਸਕਾਰ ਕਨੇਡਾ 'ਚ ਕਤਲ ਹੋਈ 21 ਸਾਲਾ ਪੰਜਾਬੀ ਕੁੜੀ ਦਾ ਕਿੱਥੇ ਹੋਵੇਗਾ ਸਸਕਾਰ

Live Clock Date

Your browser is not supported for the Live Clock Timer, please visit the Support Center for support.
prabhleen Kaur

ਕਨੇਡਾ ‘ਚ ਕਤਲ ਹੋਈ 21 ਸਾਲਾ ਪੰਜਾਬੀ ਕੁੜੀ ਦਾ ਕਿੱਥੇ ਹੋਵੇਗਾ ਸਸਕਾਰ, ਜਾਣੋ ਪੂਰੀ ਖਬਰ

192

ਸਰੀ : ਪਿਛਲੇ ਦਿਨੀਂ ਕੈਨੇਡਾ ਦੇ ਸਰੀ ਵਿੱਚ ਪੰਜਾਬ ਤੋਂ ਪੜ੍ਹਾਈ ਕਰਨ ਗਈ ਇੱਕ ਲੜਕੀ (Prabhleen Kaur) ਦਾ ਬੇਕਿਰਕੀ ਨਾਲ ਕਤਲ ਕਰਨ ਦੀਆਂ ਦੁਖਦਾਈ ਖਬਰਾਂ ਸਾਹਮਣੇ ਆਈਆਂ ਸਨ। 21 ਸਾਲਾਂ ਦੀ ਇਸ ਪੰਜਾਬੀ ਵਿਦਿਆਰਥਣ ਦੀ ਕਤਲ ਦੀ ਖਬਰ ਨੇ ਇੱਕਲ ਵਾਰ ਪੰਜਾਬ ਅਤੇ ਕਨੇਡਾ ਰਹਿੰਦੇ ਸਮੂਹ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ।

ਸਰੀ ਵਿਖੇ ਕਤਲ ਹੋਈ ਮ੍ਰਿਤਕ ਲੜਕੀ Prabhleen Kaur ਦੀ ਪਹਿਚਾਣ ਜਲੰਧਰ ਦੇ ਲਾਂਬੜਾ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਮਠਾਰੂ ਦੇ ਰੂਪ ਵਿੱਚ ਹੋਈ ਸੀ ।ਪ੍ਰਭਲੀਨ ਦੇ ਪਿਤਾ ਇੱਕ ਫੋਟੋਗ੍ਰਾਫਰ ਜਰਨਾਲਿਸਟ ਹਨ। ਜਿਹਨਾਂ ਨੇ ਆਪਣੀ ਮੁਟਿਆਰ ਧੀ ਦੀਆਂ ਖੁਸੀਆਂ ਦੇਖਣ ਲਈ ਪਤਾ ਨਹੀਂ ਕੀ ਕੀ ਸਪਨੇ ਸੰਜੋਏ ਸਨ ਪਰ ਹੁਣ ਉਸ ਅਭਾਗੇ ਪਿਤਾ ਨੂੰ ਆਪਣੀ ਧੀ ਪ੍ਰਭਲੀਨ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਪ੍ਰਭਲੀਨ ਦੇ ਪਿਤਾ ਜਲਦ ਹੀ ਕੈਨੇਡਾ ਰਵਾਨਾ ਹੋਣਗੇ । ਮਿਲੀ ਜਾਣਕਾਰੀ ਅਨੁਸਾਰ ਪ੍ਰਭਲੀਨ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਚਿੱਟੀ ਵਿੱਚ ਹੀ ਕੀਤਾ ਜਾਵੇਗਾ ।

Prabhleen ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਤਹਿਸੀਲਦਾਰ ਪ੍ਰਭਲੀਨ ਦੇ ਪਿਤਾ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਪ੍ਰਸ਼ਾਸਨ ਕੋਲੋਂ ਮਦਦ ਬਾਰੇ ਵੀ ਪੁੱਛਿਆ ਸੀ, ਪਰ ਹਾਲੇ ਤੱਕ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹਾਮੀ ਨਹੀਂ ਭਰੀ ਗਈ ਹੈ ।

ਜਿਕਰਯੋਗ ਹੈ ਕਿ ਸਾਲ 2016 ਵਿੱਚ ਪ੍ਰਭਲੀਨ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਸੀ ਤੇ ਉਹ ਆਪਣੀਆਂ ਸਹੇਲੀਆਂ ਨਾਲ ਰਹਿੰਦੀ ਸੀ । 21 ਨਵੰਬਰ ਨੂੰ ਘਰ ਵਿੱਚ ਹੀ ਉਸ ਨੂੰ  ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ।ਪ੍ਰਭਲੀਨ ਦੀ ਮੌਤ ਦੀ ਖਬਰ ਕੈਨੇਡੀਅਨ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੂੰ ਫ਼ੋਨ ਕਰਕੇ ਦਿੱਤੀ ਸੀ  ਕਿ ਪ੍ਰਭਲੀਨ ਦਾ ਅਯਜਾਣ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ 7 ਦਿਨਾਂ ਵਿੱਚ ਕਤਲ ਦੀ ਪੂਰੀ ਜਾਂਚ ਕਰਕੇ ਅਗਲੀ ਜਾਣਕਾਰੀ ਮੁਹੱਈਆ ਕਰਵਾਏ ਜਾਣ ਦੀ ਗੱਲ ਕਹੀ ਸੀ। ਪ੍ਰਭਲੀਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ ਸੀ ।

#Punjabi_student_murder

#PrabhleenKaur

#Prabhleen

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *