Fire in Lehra - ਲਹਿਰਾਗਾਗਾ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਤਬਾਹ Fire in Lehra - ਲਹਿਰਾਗਾਗਾ 'ਚ ਲੱਗੀ ਅੱਗ, ਲੱਖਾਂ ਦਾ ਸਮਾਨ ਤਬਾਹ
Your browser is not supported for the Live Clock Timer, please visit the Support Center for support.
Fire in Lehra

ਦੁਕਾਨ ਚ ਅੱਗ ਲੱਗਣ ਕਾਰਨ ਪੰਦਰਾਂ ਲੱਖ ਰੁਪਏ ਦਾ ਨੁਕਸਾਨ

25

ਸ਼ਹਿਰ ਵਾਸੀਆਂ ਬਾਜ਼ਾਰ ਬੰਦ ਕਰਕੇ ਨਗਰ ਕੌਂਸਲ ਸਾਹਮਣੇ ਲਾਇਆ ਧਰਨਾ

ਸ਼ੰਭੂ ਗੋਇਲ, ਲਹਿਰਾਗਾਗਾ 2/12/2019-  – ਅੱਜ ਸਵੇਰੇ ਪੰਜ-ਛੇ ਵਜੇ ਦੇ ਕਰੀਬ ਐੱਸ ਡੀ ਐੱਮ ਦਫਤਰ ਲਹਿਰਾਗਾਗਾ ਦੇ ਬਿਲਕੁਲ ਸਾਹਮਣੇ ਅਰੀਹੰਤ ਟਰੇਡਿੰਗ ਕੰਪਨੀ ਦੇ ਮਾਲਕ ਰਾਮ ਗੋਪਾਲ ਬਬਲਾ  ਉੱਤਰ ਹੰਸ ਰਾਜ ਦੀ ਦੋ ਮੰਜ਼ਿਲੀ ਕਰਿਆਨਾ ਜਨਰਲ ਸਟੋਰ ਦੀ ਦੁਕਾਨ ਨੂੰ ਅੱਗ ਲੱਗ ਗਈ ।ਅੱਗ ਲੱਗਣ ਦੇ ਕਾਰਨਾਂ ਦਾ ਭਾਵੇਂ ਸਪੱਸ਼ਟ ਤੌਰ ਤੇ ਪਤਾ ਤਾਂ ਨਹੀਂ ਲੱਗਿਆ ,ਪਰ ਇੱਕ ਦਮ ਲਾਈਟ ਆਉਣ ਕਾਰਨ ਸਰਕਟ ਸ਼ਾਰਟ ਹੋ ਜਾਣ ਕਾਰਨ ਅੱਗ ਲੱਗੀ ਦੱਸੀ ਜਾਂਦੀ ਹੈ। ( Fire in Lehra )

ਸਵੇਰੇ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਜਿਸ ਵਿੱਚ ਡੇਰਾ ਪ੍ਰੇਮੀ ਵੀ ਸ਼ਾਮਲ ਸਨ ,ਨੇ ਦੁਕਾਨ ਦੇ ਹੇਠਲੇ ਹਿੱਸੇ ਚੋਂ ਸਾਰਾ ਸਾਮਾਨ ਬਾਹਰ ਕੱਢ ਦਿੱਤਾ ਪ੍ਰੰਤੂ ਉੱਪਰੀ ਮੰਜ਼ਿਲ ਦਾ ਰਾਮ ਗੋਪਾਲ ਦੇ ਦੱਸਣ ਅਨੁਸਾਰ ਪੰਦਰਾਂ ਲੱਖ ਰੁਪਏ ਦਾ ਕੋਸਮੈਟਿਕ ,ਹਿੱਟ ਆਦਿ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਗੇਡ ਦੀ ਗੱਡੀ ਵੀ ਕਈ ਘੰਟੇ ਤੋਂ ਬਾਅਦ ਪਹੁੰਚੀ ਉਦੋਂ ਤੱਕ ਸਾਰਾ ਸਮਾਨ ਸੜ ਚੁੱਕਿਆ ਸੀ। ਹਾਜ਼ਰ ਲੋਕ ਜਿੱਥੇ ਚੰਦਾ ਲੈਣ ਵਾਲੀਆਂ ਸੰਸਥਾਵਾਂ ਨੂੰ ਕੋਸ ਰਹੇ ਸਨ ਉੱਥੇ ਨਗਰ ਕੌਸਲ ਅਤੇ ਪ੍ਰਸ਼ਾਸਨ ਖਿਲਾਫ਼ ਵੀ ਨਾਅਰੇਬਾਜ਼ੀ ਕਰਦਿਆਂ ਬਾਜ਼ਾਰ ਬੰਦ ਕਰਕੇ ਫਾਇਰ ਬਰਗੇਡ ਨੂੰ ਘੇਰਦੇ ਹੋਏ ਦਫਤਰ ਮੂਹਰੇ ਧਰਨਾ ਲਾ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਫਾਇਰ ਬਰਗੇਡ ਦੀ ਇੱਥੇ ਪੱਕੇ ਤੋਂ ਸਥਾਪਤੀ ਕੀਤੀ ਜਾਵੇ।

ਹਾਜ਼ਰ ਲੋਕ ਕਹਿ ਰਹੇ ਸਨ, ਕਿ ਇੱਥੇ ਪੰਜਾਹ ਰਾਈਸ ਸ਼ੈਲਰ , ਪੰਦਰਾਂ ਕੱਪੜਾ ਫੈਕਟਰੀਆਂ, ਚਾਰ ਕਾਰਨ ਫੈਕਟਰੀਆਂ ਤੋਂ ਇਲਾਵਾ ਵਾ ਹੋਰ ਵੀ ਫੈਕਟਰੀਆਂ ਹਨ ।ਪਰ ਆਜ਼ਾਦੀ ਦੇ 72 ਸਾਲ ਬਾਅਦ ਵੀ ਬਾਰ- ਬਾਰ ਮੰਤਰੀਆਂ ਨੂੰ ਕਹਿਣ ਦੇ ਬਾਵਜੂਦ ਇੱਥੇ ਸ਼ਹਿਰ ਵਾਸੀਆਂ ਦੀ ਚਿਰੋਕਣੀ ਫਾਇਰ ਬਰਗੇਡ ਵਾਲੀ ਮੰਗ ਪੂਰੀ ਨਹੀਂ ਹੋਈ।ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਕਰਿਆਣਾ ਐਸੋਸੀਏਸ਼ਨ ਦੇ ਆਗੂ ਵਿਨੋਦ ਸਿੰਗਲਾ ਨੇ ਕਿਹਾ ਕਿ ਦੁਕਾਨਦਾਰ, ਕਾਰਖਾਨੇਦਾਰ ਅਤੇ ਵਿਉਪਾਰੀ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਅਦਾ ਕਰਦੇ ਹਨ, ਪਰ ਜਿਸ ਲਈ ਸਰਕਾਰ ਇੱਥੇ ਫਾਇਰ ਬ੍ਰਿਗੇਡ ਦਾ ਦਫਤਰ ਸਥਾਪਤ ਕਰੇ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ।

ਬਾਅਦ ਦੁਪਹਿਰ ਨਗਰ ਕੌਂਸਲ ਦੀ ਪ੍ਰਧਾਨ ਰਵੀਨਾ ਗਰਗ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਕੁਮਾਰ ਭੋਲਾ ਰਾਹੀਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨਾਲ ਗੱਲਬਾਤ ਹੋਈ। ਜਿਸ ਵਿੱਚ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਲਹਿਰਾ- ਮੂਨਕ ਅਤੇ ਖਨੌਰੀ ਲਈ ਫਾਇਰ ਬ੍ਰਿਗੇਡ ਦਾ ਦਫਤਰ ਸਥਾਪਤ ਕੀਤਾ ਜਾਵੇਗਾ ਅਤੇ ਐੱਸ ਡੀ ਐੱਮ ਲਹਿਰਾ ਰਾਹੀਂ ਮੁਆਵਜ਼ੇ ਦੀ ਫਾਈਲ ਸੀਐੱਮ ਕੋਲ ਭੇਜ ਕੇ ਪਾਸ ਕਰਵਾਈ ਜਾਵੇਗੀ ।

  ਇਸ ਸਮੇਂ ਆਪ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਬਰਿੰਦਰ ਗੋਇਲ ਐਡਵੋਕੇਟ, ਸੰਦੀਪ ਦੀਪੂ ਕੌਂਸਲਰ, ਕ੍ਰਿਪਾਲ ਨਾਥਾ ਕੌਂਸਲਰ, ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੱਲਾ ਅਤੇ ਸ਼ਹਿਰ ਵਾਸੀ ਭਾਰੀ ਗਿਣਤੀ ਵਿੱਚ ਮੌਜੂਦ ਸਨ ( Fire in Lehra )

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *