Shamlat Land : ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਦਾ ਵੱਡਾ ਫੈਸਲਾ Shamlat Land : ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਦਾ ਵੱਡਾ ਫੈਸਲਾ
Your browser is not supported for the Live Clock Timer, please visit the Support Center for support.
Shamlat Land

ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਦਾ ਵੱਡਾ ਫੈਸਲਾ, ਜਾਣੋ ਕੌਣ ਖਰੀਦੇਗਾ ਸਾਮਲਾਤ

23

ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਸਭ ਤੋਂ ਵੱਡਾ ਫੈਸਲਾ ਪਿੰਡਾਂ ਦੀਆਂ ਸਾਮਲਾਤ ਜਮੀਨਾਂ (Shamlat Land) ਨੂੰ ਲੈ ਕੇ ਆਇਆ ਹੈ। ਪੰਜਾਬ ਵਿਲੇਜ ਕਾਮਨ ਲੈੱਡ ਨਿਯਮ 1964 (Punjab Village Common Land) ‘ਚ ਕੈਪਟਨ ਸਰਕਾਰ ਤਬਦੀਲੀ ਕਰਨ ਜਾ ਰਹੀ  ਹੈ।ਇਸ ਨੀਤੀ ਨਾਲ ਹੁਣ ਪਿੰਡਾਂ ਦੀਆਂ ਸਾਮਲਾਤ (Shamlat Land) ਜਮੀਨਾਂ ਦਾ ਕਬਜ਼ਾ ਪੰਚਾਇਤਾਂ ਤੋਂ ਲੈ  ਕੇ ਲੈਂਡ ਬੈਂਕ ਬਣਾਏ ਜਾਣਗੇ, ਜਿਸਦਾ ਉਦੇਸ਼ ਉਦਯੋਗਪਤੀਆਂ ਨੂੰ ਰਾਜ ਵਿੱਚ ਨਿਵੇਸ਼ ਲਈ ਆਕਰਸ਼ਤ ਕਰਨਾ ਹੈ। ਕੈਪਟਨ ਸਰਕਾਰ ਪੰਚਾਇਤਾਂ ਤੋਂ ਜਮੀਨਾਂ ਖੋਹ ਕੇ ਵੱਡੇ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ।

ਕੈਪਟਨ ਸਰਕਾਰ ਆਪਣੇ ਇਸ ਫੈਸਲੇ ਨਾਲ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਬਢਾਵਾ ਦੇਣਾ ਚਾਹੁੰਦੀ ਹੈ। ਇਸ ਲੈਂਡ ਬੈਂਕ ਨੀਤੀ ਤਹਿਤ ਉਦਯੋਗਪਤੀਆਂ ਨੂੰ ਜ਼ਮੀਨ ਦੇਣ ਲਈ ਪਿੰਡਾਂ ਤੋਂ ਜ਼ਮੀਨ ਲਈ ਜਾਵੇਗੀ। ਇਹ ਲੈਂਡ ਬੈਂਕ ਪੀਐਸਆਈਡੀਸੀ ਅਧੀਨ ਬਣਾਇਆ ਜਾਵੇਗਾ, ਜਿਸ ਵਿੱਚ ਪਿੰਡਾਂ ਦੀ ਰਹਿੰਦ ਖੂੰਹਦ ਅਤੇ ਕਬਜ਼ੇ ਵਾਲੀ ਜ਼ਮੀਨ ਦੀ ਪਛਾਣ ਕੀਤੀ ਜਾਏਗੀ।

ਜਿਕਰਯੋਗ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਜ਼ਮੀਨਾਂ ਰਾਜ ਦੇ ਪਿੰਡਾਂ ਵਿੱਚ ਪਈਆਂ ਹਨ ਅਤੇ ਬਹੁਤ ਸਾਰੀਆਂ ਜ਼ਮੀਨਾਂ ‘ਤੇ ਕਬਜ਼ਾ ਹੋ ਚੁੱਕਾ ਹੈ, ਪਰ ਦੂਜੇ ਪਾਸੇ ਉਦਯੋਗਾਂ ਲਈ ਜ਼ਮੀਨ ਉਪਲਬਧ ਨਹੀਂ ਹੈ ਅਤੇ ਜ਼ਮੀਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਜਿਸ ਕਾਰਨ ਸਨਅਤਕਾਰ ਵੀ ਪੰਜਾਬ ਵਿੱਚ ਨਿਵੇਸ਼ ਕਰਨ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ।  ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਟੈਕਸ ਅਤੇ ਆਬਕਾਰੀ ਵਿਭਾਗ ਦੇ ਜੀਐਸਟੀ ਐਕਟ ਵਿੱਚ ਸੋਧ ਦੇ ਏਜੰਡੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਪਹਿਲਾਂ ਹੀ ਸੋਧ ਜੀਐਸਟੀ ਕੌਂਸਲ ਨੂੰ ਪਾਸ ਕਰ ਚੁੱਕੀ ਹੈ, ਜਦੋਂਕਿ ਪੰਜਾਬ ਸਰਕਾਰ ਨੇ ਇਸ ‘ਤੇ ਮੋਹਰ ਲਗਾ ਦਿੱਤੀ ਹੈ।

ਇਸ ਤੋਂ ਪਿਹਲਾਂ ਅਕਾਲੀ ਸਰਕਾਰ ਮੌਕੇ ਵੀ ਇਹ ਫੈਸਲਾ ਕੀਤਾ ਗਿਆਂ ਸੀ ਪ੍ਰੰਤੂ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰ ਨੂੰ ਜਮੀਂ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੇ ਵੀ ਇਸ ਫੇਸਲੇ ਤੇ ਚੁੱਪੀ ਵੱਟ ਲਈ ਸੀ। (Shamlat Land)

ALSO READ: Reela Wala Deck R Nait New Punjabi Song 2019

ALSO READChitta Kurta Latest Punjabi Song Sung By Karan Aujla

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *