ਨਵੀਂ ਦਿੱਲੀ 3 ਦਸੰਬਰ 2019: ਬੀਤੇ ਦਿਨੀਂ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਸਿੱਖ ਕੈਦੀਆਂ ਦੀ ਸਜ਼ਾ ਮੁਆਫੀ ਕੀਤੀ ਗਈ ਸੀ। ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਕੇ ਸਾਹਮਣੇ ਆਈ ਸੀ ਕਿ ਸਾਬਕਾ ਮੁੱਖ ਮੰਤਰੀ ਬੇਅਤ ਸਿੰਘ ਹੱਤਿਆ ਕਾਂਡ ਵਿੱਚ ਸਜ਼ਾ ਭੁਗਤ ਰਹੇ ਭਾਈ ਬਲਵਮਤ ਸਿੰਘ ਰਾਜ਼ੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਗਈ। ਇਸ ਖਬਰ ਨੂੰ ਮੀਡੀਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਦਿਖਾਇਆ ਗਿਆ ਸੀ (Rajoana Fansi)
ਇਸ ਖਬਰ ਦੇ ਅੱਗ ਵਾਂਗੂ ਫੈਲਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਫਾਂਸੀ ਮੁਆਫੀ ਦੇ ਮੁੱਦੇ ਤੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਕਰਨ ਦੀ ਧਮਕੀ ਵੀ ਦਿੱਤੀ ਸੀ।
ਅੱਜ ਉਸ ਖਬਰ ਨੇ ਬਿਲਕੁਲ ਉਲਟ ਰੁਖ ਅਖਤਿਆਰ ਕਰ ਲਿਆ ਜਦੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਲੋਕ ਸਭਾ ਵਿੱਚ ਰਾਜ਼ੋਆਣਾ ਦੀ ਫਾਂਸੀ ਮੁਆਫੀ ਸਬੰਧੀ ਸਵਾਲ ਪੁੱਛਿਆ। ਬਿੱਟੂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਈ ਵੀ ਮੀਡੀਆ ਰਿਪੋਰਟਾਂ ਤੇ ਨਾ ਜਾਓ। ਰਾਜ਼ੋਆਣਾ ਦੀ ਫਾਂਸੀ ਨੂੰ ਮੁਆਫ ਨਹੀਂ ਕੀਤਾ ਗਿਆਂ ਹੈ।
ਅੀਮਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਸਿੱਖ ਭਾਈ ਚਾਰੇ ਵਿੱਚ ਇਕਦਮ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਫੈਲਦਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਦੇ ਇਸ ਮੁਕਰਣ ਵਾਲੇ ਬਿਆਨ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਉਸ ਚਿੱਠੀ ਦਾ ਜਿਕਰ ਵੀ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦਿਹਾੜੇ ਤੇ ਸਿੱਖ ਕੈਦੀਆਂ ਦੀ ਸਜ਼ਾ ਮੁਆਫੀ ਦੇ ਨਾਲ ਨਾਲ ਭਾਈ ਬਲਵੰਤ ਸਿੰਘ ਰਾਜ਼ੋਆਣਾ ਦੀ ਫਾਂਸੀ ਮੁਆਫੀ ਬਾਰੇ ਵੀ ਗੱਲ ਕੀਤੀ ਗਈ ਸੀ।
Rajoana Fansi, Bhai Balwant Singh Rajoana Fansi,
ALSO READ: Reela Wala Deck R Nait New Punjabi Song 2019
ALSO READ: Chitta Kurta Latest Punjabi Song Sung By Karan Aujla
ALSO READ: Viral: जैकलीन के साथ सलमान खान ने किया मुन्नी बदनाम पर डांस
ALSO READ: KHATARNAAK singer Gippy Grewal and Bohemia
ALSO READ: GLOCK Singer MANKIRT AULAKH New Punjabi Song 2019
ALSO READ: Azad SOch Punjabi Epaper