Captain Amrinder Security | ਸੁਰੱਖਿਆ ਵਿੱਚ ਲੱਗੀ ਸੰਨ੍ਹ-ਇੰਟਰਵਿਊ ਵਿਚ ਜਾਣੋ ਕੀ ਹੋਇਆ Captain Amrinder Security | ਸੁਰੱਖਿਆ ਵਿੱਚ ਲੱਗੀ ਸੰਨ੍ਹ-ਇੰਟਰਵਿਊ ਵਿਚ ਜਾਣੋ ਕੀ ਹੋਇਆ
Your browser is not supported for the Live Clock Timer, please visit the Support Center for support.
CM Amrinder Security

ਕੈਪਟਨ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ-ਚਲਦੀ ਇੰਟਰਵਿਊ ਵਿਚ ਜਾਣੋ ਕੀ ਹੋਇਆ

75

ਚੰਡੀਗੜ੍ਹ, 5 ਦਸੰਬਰ 2019 – Captain Amrinder Security – ਪੰਜਾਬ ਇੰਨਵੇਸਟ ਸਮਿਟ 2019, ਜੋ ਕਿ 5 ਅਤੇ 6 ਦਸੰਬਰ ਨੂੰ ਮੋਹਾਲੀ ਦੇ ISB ਵਿਚ ਕਰਾਇਆ ਜਾ ਰਿਹਾ ਹੈ। ਅੱਜ ਇਸਦੇ ਪਹਿਲੇ ਦਿਨ ਜਦੋਂ NDTV ਦੇ ਕੋ ਫਾਉਂਡਰ ਪਰਨੋਏ ਰੋਏ ਦੁਆਰਾ CM Punjab ਕੈਪਟਨ ਅਰਿੰਦਰ ਸਿੰਘ ਦੀ Interview ਲਈ ਜਾ ਰਹੀ ਸੀ ਤਾਂ ਇਸ ਵਿਚਕਾਰ ਹਾਲ ਚ ਬੈਠੇ ਮਹਿਮਾਨਾਂ ਚੋਂ ਉਠ ਕੇ ਇਕ ਅਮਨਦੀਪ ਸਿੰਘ ਵਾਸੀ ਡੇਰਾ ਬੱਸੀ ਦਾ ਨੌਜਵਾਨ  ਕੈਪਟਨ ਅਤੇ ਪ੍ਰੋਨੋਏ ਰੋਏ ਕੋਲ ਸਟੇਜ ਅੱਗੇ ਪਹੁੰਚ ਗਿਆ, ਅਤੇ Captain Amrinder ਕੋਲ ਜਾ ਕੇ ਆਪਣੀ ਕਿਸੇ ਸਮੱਸਿਆ ਸਬੰਧੀ Captain Amrinder Singh ਕੋਲ ਫਰਿਆਦ ਲੇ ਕੇ ਪਹੁੰਚਿਆ। ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਸ਼ਖਸ ਨੂੰ ਫੜ ਕੇ ਹਾਲ ਤੋਂ ਬਾਹਰ ਕਰ ਦਿੱਤਾ ਗਿਆ।

ਉਕਤ ਮਸਲੇ ਨੇ Captain Amrinder ਦੀ ਸੁਰੱਖਿਆ ਸਬੰਧੀ ਸਵਾਲ ਖੜੇ ਕਰ ਦਿੱਤੇ ਹਨ ਕਿ ਆਖਰ ਇੰਨੀ ਸਖਤ ਸੁਰੱਖਿਆ ਵਿਚਕਾਰ ਉਕਤ ਨੌਜਵਾਨ ਸਟੇਜ ਅੱਗੇ ਜਾ ਕੇ ਕਿਸ ਤਰ੍ਹਾਂ ਚਲਦੇ ਪ੍ਰੋਗਰਾਮ ਵਿਚ ਖਲਲ ਪਾ ਸਕਦਾ ਹੈ ।

ਉਕਤ ਸ਼ਖਸ ਵੱਲੋਂ ਉੱਚੀ ਉੱਚੀ ਕਿਹਾ ਕਿਹਾ ਜਾ ਰਿਹਾ ਸੀ ਕਿ ਉਸ ਦੁਆਰਾ ਉੱਚ ਅਫ਼ਸਰਾਂ ਤਕ ਪਹੁੰਚ ਕੀਤੀ ਗਈ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਜਿਸ ਕਾਰਨ ਓਹਨੇ ਇਹ ਕਦਮ ਚੁੱਕਿਆ।

ਓਥੇ ਹੀ ਸਟੇਜ ਉੱਤੇ ਬੈਠੇ ਮੁੱਖ ਮੰਤਰੀ ਦੁਆਰਾ ਸ਼ਖਸ ਨੂੰ ਕੁਝ ਵੀ ਨਾ ਕਹਿਣ ਲਈ ਪ੍ਰਬੰਧਕਾਂ ਨੂੰ ਆਖਿਆ ਗਿਆ ਅਤੇ ਉਸਦੀ ਗੱਲ ਸੁਣਨ ਲਈ ਕਿਹਾ। ਸ਼ਖਸ ਵੱਲੋਂ ਕੈਪਟਨ ਨੂੰ ਕੁਝ ਕਾਗ਼ਜ਼ ਫੜਾਏ ਗਏ।

ਪਰ ਅਧਿਕਾਰੀਆਂ ਵੱਲੋਂ ਸ਼ਖਸ ਨੂੰ ਬਾਹੋਂ ਫੜ ਬਾਹਰ ਲਿਜਾਇਆ ਗਿਆ। Captain Amrinder Security




Leave a Reply

Your email address will not be published. Required fields are marked *