ਗੁਰਦਾਸਪੁਰ: ਅਮਰਿੰਦਰ ਨੂੰ ਕੁਮੈਂਟ ਕਰਨ ਵਾਲੇ ਹੈਡ ਟੀਚਰ ਨੂੰ ਮਿਲੀ ਵੱਡੀ ਸਜ਼ਾ ਗੁਰਦਾਸਪੁਰ: ਅਮਰਿੰਦਰ ਨੂੰ ਕੁਮੈਂਟ ਕਰਨ ਵਾਲੇ ਹੈਡ ਟੀਚਰ ਨੂੰ ਮਿਲੀ ਵੱਡੀ ਸਜ਼ਾ
Your browser is not supported for the Live Clock Timer, please visit the Support Center for support.
Gurdaspur

ਕੈਪਟਨ ਅਮਰਿੰਦਰ ਨੂੰ ਕੁਮੈਂਟ ਕਰਨ ਵਾਲੇ ਹੈਡ ਟੀਚਰ ਨੂੰ ਮਿਲੀ ਵੱਡੀ ਸਜ਼ਾ

82

ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਇਕ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛੱਕ ਰਹੇ ਹਨ, ਗੁਰਦਾਸਪੁਰ ਦੇ ਹੈਡ ਟੀਚਰ ਨੇ ਕੁਮੈਂਟ ਕੀਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਇਕ ਸਰਕਾਰੀ ਐਲੀਮੈਂਟਰੀ ਸਕੂਲ ਦੇ ਇਕ ਹੈਡ ਟੀਚਰ ਨੂੰ ਸਿੱਖਿਆ ਵਿਭਾਗ ਨੇ ਇਸ ਲਈ ਸਸਪੈਂਡ ਕਰ ਦਿਤਾ ਕਿਉਂਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਸ਼ਲ ਮੀਡੀਆ ਤੇ ਕੁਮੈਂਟ ਕੀਤਾ ਸੀ ।ਦੱਸਣਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਕੱਠਿਆਂ ਲੰਗਰ ਛਕਿਆ ਸੀ, ਜਿਸ ਵਿਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਇਕ ਟੇਬਲ ਉੱਪਰ ਲੰਗਰ ਪ੍ਰਸ਼ਾਦ ਰੱਖ ਕੇ ਛੱਕ ਰਹੇ ਹਨ

ਇਹ ਪੋਸਟ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਅਤੇ ਲੋਕਾਂ ਨੇ ਇਸ ਉਪਰ ਕਈ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਪਰ ਗੁਰਦਾਸਪੁਰ ਦੇ ਇਕ ਹੈਡ ਟੀਚਰ ਨੂੰ ਇਸ ਪੋਸਟ ‘ਤੇ ਕੁਮੈਂਟ ਕਰਨਾ ਮਹਿੰਗਾ ਪੈ ਗਿਆ ਇਸ ਪੋਸਟ ਤੇ ਮੁੱਖ ਮੰਤਰੀ ਨੂੰ ਕੁਮੈਂਟ ਕਰਨ ਤੇ ਸਿੱਖਿਆ ਵਿਭਾਗ ਹੈਡ ਟੀਚਰ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦੀ ਪੜਤਾਲ ਕਰ ਰਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਕੇਸ਼ ਬਾਲਾ ਨੇ ਦੱਸਿਆ ਕਿ ਗੁਰਮੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਆਲੇ ਚੱਕ (ਗੁਰਦਾਸਪੁਰ) ਵਿੱਚ ਬਤੌਰ ਹੈਡ ਟੀਚਰ ਕੰਮ ਕਰ ਰਿਹਾ ਸੀ ਜਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਗਰ ਖਾਣ ਵਾਲੀ ਫੋਟੋ ਨੂੰ ਆਫਿਸ਼ਲ ਗਰੁੱਪ ਵਿਚ ਸੈਂਡ ਕਰ ਕੇ ਗ਼ਲਤ ਟਿੱਪਣੀ ਕੀਤੀ ਸੀ।

ਇਸ ਗਰੁੱਪ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ਼ ਉੱਜਵਲ ਵੀ ਸ਼ਾਮਿਲ ਸਨ ਜਿਹਨਾਂ ਨੇ ਇਸ ਦਾ ਨੋਟਿਸ ਲੈਂਦਿਆਂ ਇਸ ਟੀਚਰ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਅਤੇ ਇਸਦੀ ਪੜਤਾਲ ਮੇਰੇ ਵਲੋਂ ਕੀਤੀ ਗਈ ਅਤੇ ਦੋਸ਼ੀ ਨੇ ਆਪਣੀ ਗਲਤੀ ਵੀ ਮਨੀ ਅਤੇ ਇਸਦੀ ਰਿਪੋਰਟ ਬਣਾ ਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ, ਜਿਸਤੋਂ ਬਾਅਦ ਇਸ ਅਧਿਆਪਕ ਨੂੰ ਸਸਪੈਂਡ ਕਰ ਦਿਤਾ ਗਿਆ।

ALSO READChitta Kurta Latest Punjabi Song Sung By Karan Aujla

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *