ਚੰਡੀਗੜ,6 ਦਸੰਬਰ, 2019: Haryana Education Department- ਹਰਿਆਣਾ ਸਰਕਾਰ ਵੱਲੋਂ ਆਪਣੇ ਸਟੇਟ ਦੇ ਸਮੂਹ ਪ੍ਰਾਈਵੇਟ ਸਕੂਲਾਂ ਵਿਚ ਨਰਸੀ, ਐਲ. ਕੇ. ਜੀ. ਅਤੇ ਯੂ. ਕੇ. ਜੀ. ਕਲਾਸਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਣ ਕੋਈ ਵੀ ਪ੍ਰਾਈਵੇਟ ਸਕੂਲ ੫ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਦਾਖਲ ਨਹੀਂ ਕਰ ਸਕੇਗਾ। ਸਰਕਾਰੀ ਸਕੂਲਾਂ ਵਿੱਚ ਇਹ ਨਿਯਮ ਪਹਿਲਾਂ ਹੀ ਲਾਗੂ ਹਨ।
ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਸਿੱਖਿਆ ਸਕੱਤਰ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਨੂੰ ਸਰੀਰਕ ਵਿਕਾਸ ਕਰਨ ਲਈ ਪੂਰਾ ਸਮਾਂ ਮਿਲੇਗਾ। ਘੱਟ ਉਮਰ ‘ਚ ਬੱਚਿਆਂ ਉੱਪਰ ਪੜ੍ਹਾਈ ਦਾ ਵਜ਼ਨ ਪਾਉਣਾ ਉਹਨਾਂ ਦੇ ਅਗਲੇਰੇ ਜੀਵਨ ਤੇ ਗਲਤ ਅਸਰ ਪਾਉਂਦਾ ਹੈ।।ਇਸੇ ਕਰਕੇ ਹੁਣ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਰਸਰੀ, ਐਲ.ਕੇ. ਜੀ. ਅਤੇ ਯੂ. ਕੇ. ਜੀ. ਕਲਾਸਾਂਹਰਿਆਣਾ ਅੰਦਰ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਨਹੀਂ ਚਲਾਈਆਂ ਜਾਣਗੀਆਂ।
ਉਹਨਾਂ ਕਿਹਾ ਕਿ ਬੱਚੇ ਨੂੰ ਪੰਜ ਸਾਲ ਦਾ ਹੋਣ ‘ਤੇ ਹੀ ਸਕੂਲ ਵਿਚ ਦਾਖਲ ਕਰਵਾਉਣਾ ਚਾਹੀਦਾ ਹੈ ਤਾਂ ਜੋ ਕਿ ਉਸਦਾ ਸਰੀਰਕ ਤੇ ਬੌਧਿਕ ਵਿਕਾਸ ਸੁਚੱਜੇ ਰੂਪ ਵਿਚ ਹੋ ਸਕੇ। ਉਹਨਾਂ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਸਿਰਫ ਆਂਗਣਵਾੜੀ ਜਾਂ ਪਲੇਅ ਸਕੂਲਾਂ ਵਿਚ ਜਾ ਸਕਦੇ ਹਨ।
ਇਸ ਹੁਕਮ ‘ਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਮੰਗ ਇਹ ਹੁਕਮ ਸਰਕਾਰੀ ਸਕੂਲਾਂ ‘ਤੇ ਵੀ ਲਾਗੂ ਕੀਤਾ ਜਾਵੇ। Haryana Education
ALSO READ: Chitta Kurta Latest Punjabi Song Sung By Karan Aujla
ALSO READ: KHATARNAAK singer Gippy Grewal and Bohemia
ALSO READ: GLOCK Singer MANKIRT AULAKH New Punjabi Song 2019
ALSO READ: Azad SOch Punjabi Epaper