ਹੈਦਰਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ - AZAD SOCH ਹੈਦਰਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.

ਹੈਦਰਬਾਦ ਰੇਪ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ

218

Priyanka Reddy rapists encounter priyanka Reddy ਦੇ ਰੇਪ ਅਤੇ ਕਤਲ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ।

ਤੇਲੰਗਾਨਾ ਦੇ ਵਧੀਕ ਡੀਜੀ ਅਮਨ ਕਾਨੂੰਨ ਜਤਿੰਦਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਜੁਰਮ ਵਾਲੀ ਥਾਂ ਲੈ ਕੇ ਗਈ ਸੀ ਜਿੱਥੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਚਾਰਾਂ ਦੀ ਮੌਤ ਹੋ ਗਈ ਹੈ।

ਤੇਲੰਗਾਨਾ ਦੇ ਹੈਦਰਾਬਾਦ ’ਚ 27 ਸਾਲ ਦੀ ਇੱਕ ਡੰਗਰਾਂ ਦੀ ਡਾਕਟਰ ਨਾਲ ਕਥਿਤ ਤੌਰ ’ਤੇ ਜਿਣਸੀ ਸ਼ੋਸ਼ਣ ਤੋਂ ਬਾਅਦ ਜ਼ਿੰਦਾ ਸਾੜਨ ਦੀ ਘਟਨਾ ਸਾਹਮਣੇ ਆਈ ਸੀ।

ਉਹ ਆਪਣੀ ਸਕੂਟੀ ਨੂੰ ਇੱਕ ਟੋਲ ਪਲਾਜ਼ਾ ’ਤੇ ਪਾਰਕ ਕਰਕੇ ਅੱਗੇ ਕੈਬ ਰਾਹੀਂ ਗਈ ਸੀ, ਵਾਪਸ ਆਉਣ ’ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਸਕੂਟੀ ਪੰਚਰ ਹੈ।

‘ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਦੁਨੀਆਂ ਇੰਨੀ ਬੇਹਰਿਮ ਹੋ ਸਕਦੀ ਹੈ’

ਹੈਦਰਾਬਾਦ ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਬਾਰੇ ਪੀੜਤਾ ਦੀ ਭੈਣ ਨੇ ਬੀਬੀਸੀ ਨੂੰ ਦੱਸਿਆ ਕਿ ਮੈਂ ਉਸ ਦੀਆਂ ਗੱਲਾਂ ਅਣਗੌਲਿਆਂ ਦਿੱਤਾ।

ਸਵੇਰੇ 3 ਵਜੇ ਹੋਇਆ ਮੁਕਾਬਲਾ

ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ ‘ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇਪ ਕਰਨ ਮਗਰੋਂ ਜਿਉਂਦੇ ਜੀਅ ਸਾੜਿਆ ਗਿਆ ਸੀ। ਇਸ ਥਾਂ ਹੈਦਰਾਬਾਦ ਤੋਂ 50 ਕਿੱਲੋਮੀਟਰ ਦੂਰ ਸਥਿਤ ਹੈ।

ਬੁੱਧਵਾਰ ਨੂੰ ਸ਼ਾਦ ਮਹਿਬੂਬ ਨਗਰ ਦੀ ਨਗਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।

ਵੀਰਵਾਰ ਨੂੰ ਪੁਲਿਸ ਚਾਰਾਂ ਨੂੰ ਜੁਰਮ ਵਾਲੀ ਥਾਂ ‘ਤੇ ਲੈ ਕੇ ਗਈ ਸੀ। ਇੱਕ ਪੁਲਿਸ ਅਫ਼ਸਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪੁਲਿਸ ਵੱਲੋਂ ਜੁਰਮ ਦੇ ਦ੍ਰਿਸ਼ ਦੀ ਪੁਨਰ ਸਿਰਜਣਾ ਕੀਤੀ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁਕਾਬਲੇ ਦੌਰਾਨ ਚਾਰਾਂ ਦੀ ਮੌਤ ਹੋ ਗਈ ਹੈ।
Leave a Reply

Your email address will not be published. Required fields are marked *