ਸਰਬਜੀਤ ਕੌਰ ਮਾਣੂਕੇ ਸਰਬਜੀਤ ਕੌਰ ਮਾਣੂਕੇ

Live Clock Date

Your browser is not supported for the Live Clock Timer, please visit the Support Center for support.
Sarabjit Kaur Manuke

ਜਗਰਾਓ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਤੇ ਹਮਲਾ, ਜਾਣੋ ਪੂਰੀ ਖਬਰ

249

ਲੁਧਿਆਣਾ-ਪੰਜਾਬ ਬੀਤੇ ਕੁੱਝ ਮਹੀਨਿਆਂ ਤੋਂ ਕਾਨੂੰਨ ਵਿਵਸਥਾ ਹੈਰਾਨੀਜਨਕ ਹੁੰਦੀ ਜਾ ਰਹੀ ਹੈ। ਆਮ ਲੋਕਾਂ ਤੇ ਹਮਲਿਆਂ ਦੀ ਗੱਲ ਤਾਂ ਭਾਵੇ ਕਿਸੇ ਹੱਦ ਤੱਕ ਪੁਲਿਸ ਵਿਵਸਥਾ ਦੀ ਕਮੀ ਦਾ ਨਤੀਜ਼ਾ ਮੰਨਿਆ ਜਾ ਸਕਦਾ ਹੈ ਪ੍ਰੰਤੂ ਹੁਣ ਲੋਕਾਂ ਦੇ ਚੁਣੇ ਹੇ ਨੁਮਾਇੰਦਿਆਂ ਤੇ ਵੀ ਹਮਲੇ ਹੁੰਦੇ ਜਾ ਰਹੇ ਹਨ।

ਅਜਿਹਾ ਹੀ ਇੱਕ ਮਾਮਲਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਵਾਪਰਿਆ। ਜਗਰਾਓਂ ਮੁੱਖ ਮਾਰਗ ਚੌਕੀਮਾਨ ਦੇ ਕੋਲ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ‘ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੇ ਥਾਣੇ ਜਾ ਕੇ ਆਪਣੀ ਜਾਨ ਬਚਾਈ।

ਪੁਲਿਸ ਮੁਤਾਬਕ ਵਿਧਾਇਕਾ ਮਾਣੂੰਕੇ ਚੌਕੀ ਆਏ ਸਨ, ਜਿਨ੍ਹਾਂ ਨੇ ਜ਼ੁਬਾਨੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਵਿਧਾਇਕਾਂ ਨੇ ਹਮਲਾਵਰਾਂ ਦੀ ਗੱਡੀ ਦਾ ਨੰਬਰ ਵੀ ਪੁਲਿਸ ਨੂੰ ਦੇ ਦਿੱਤਾ ਹੈ। ਜਦੋਂ ਵਿਧਾਇਕ ਦੀ ਗੱਡੀ ‘ਤੇ ਹਮਲਾਵਰ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਗੱਡੀ ਵਿਚ ਵਿਧਾਇਕ ਦੇ ਵਰਕਰਾਂ ਤੋਂ ਇਲਾਵਾ ਗੰਨਮੈਨ ਵੀ ਮੌਜੂਦ ਸਨ।

ਸ਼ਿਕਾਇਤ ਮੁਤਾਬਕ ਜਗਰਾਓਂ ਚੌਕੀਮਾਨ ਦੇ ਨੇੜੇ ਬਣੇ ਟੋਲ ਪਲਾਜੇ ਦੇ ਨੇੜੇ 5-6 ਨੌਜਵਾਨਾਂ ਨੇ ਗੱਡੀ ਨੂੰ ਘੇਰ ਲਿਆ। ਹਾਲਾਂਕਿ ਗੰਨਮੈਨ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।

ALSO READChitta Kurta Latest Punjabi Song Sung By Karan Aujla

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *