ਤੇਲੰਗਾਨਾ : ਰੇਪ ਦੋਸ਼ੀਆਂ ਦਾ ਐਨਕਾਊਂਟਰ ਕਰਨ ਵਾਲਾ ਪੁਲਿਸ ਕਮਿਸ਼ਨਰ ਬਣਿਆ ਹੀਰੋ ਤੇਲੰਗਾਨਾ : ਰੇਪ ਦੋਸ਼ੀਆਂ ਦਾ ਐਨਕਾਊਂਟਰ ਕਰਨ ਵਾਲਾ ਪੁਲਿਸ ਕਮਿਸ਼ਨਰ ਬਣਿਆ ਹੀਰੋ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਤੇਲੰਗਾਨਾ

ਰੇਪ ਦੋਸ਼ੀਆਂ ਦਾ ਐਨਕਾਊਂਟਰ ਕਰਨ ਵਾਲਾ ਪੁਲਿਸ ਕਮਿਸ਼ਨਰ ਬਣਿਆ ਹੀਰੋ

188

ਇਸ ਤੋਂ ਪਹਿਲਾਂ ਵੀ ਦੇ ਚੁਕੇ ਹਨ ਕਈਆਂ ਨੂੰ ਸਜ਼ਾ

ਤੇਲੰਗਾਨਾ ਵਿੱਚ ਪਸ਼ੂਆਂ ਦੀ ਡਾਕਟਰ ਕੁੜੀ ਨਾਲ ਰੇਪ ਕਰਨ ਤੋਂ ਬਾਅਦ ਉਸਨੂੰ ਜਿਊਂਦਾ ਅੱਗ ਵਿੱਚ ਮਚਾਉਣ ਵਾਲੇ ਚਾਰੇ ਮੁਲਜ਼ਮਾਂ ਦਾ ਆਂਧਰਾ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰ ਗਿਰਾਇਆ।  ਕਤਲ ਕੇਸ ‘ਚ ਚਾਰਾਂ ਆਰੋਪੀਆਂ ਦੇ ਐਨਕਾਊਂਟਰ ਨੂੰ ਲੈਕੇ ਬੇਸ਼ੱਕ ਸਵਾਲ ਉਠਾਏ ਜਾ ਰਹੇ ਹਨ ਪਰ ਅਮਦਰੋਂ ਅਮਦਰੀ ਪੁਲਿਸ ਦੇ ਇਸ ਕਦਮ ਨੂੰ< ਲੋਕ ਸਹੀ ਵੀ ਕਰਾਰ ਦੇ ਰਹੇ ਹਨ।

ਇਹ ਪੁਲਿਸ ਮੁਕਾਬਲਾ ਤੇਲੰਗਾਨਾ ਨੈਸ਼ਨਲ ਹਾਈਵੇਅ-44 ਕੋਲ ਸ਼ੁੱਕਰਵਾਰ ਨੂੰ ਹੋਇਆ। ਤੇਲੰਗਾਨਾ ਪੁਲਿਸ ਦੋਸੀਆਂ ਨੂੰ ਕ੍ਰਾਈਮ ਸੀਨ ਰਿਕ੍ਰਿਏਟ ਕਰਵਾਉਣ ਲਈ ਘਟਨਾ ਵਾਲੇ ਸਥਾਨ ਤੇ ਲੈ ਕੇ ਗਈ ਸੀ। ਪੁਲਿਸ ਅਨੁਸਾਰ ਚਾਰੇ ਦੋਸ਼ੀਆਂ ਨੇ ਮੌਕੇ ‘ਤੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਉਸੇ ਥਾਂ ਢੇਰ ਕਰ ਦਿੱਤਾ। ਇਹ ਐਨਕਾਊਂਟਰ ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਦੀ ਅਗਵਾਈ ਹੇਠ ਕੀਤਾ ਗਿਆ।

ਆਓ ਜਾਣਦੇ ਹਾਂ ਬਹਾਦਰ ਪੁਲਿਸ ਅਫਸਰ ਸੱਜਨਾਰ ਬਾਰੇ

ਸੱਜਨਾਰ ਪੁਲਿਸ ਕਮਿਸ਼ਨਰ ਹਨ। 1996 ਬੈਚ ਦੇ ਇੱਕ ਆਈ.ਪੀ.ਐੱਸ ਅਧਿਕਾਰੀ ਸੱਜਨਾਰ ਨੇ 2008 ‘ਚ ਇਕ ਐਸਿਡ ਹਮਲੇ ਦੇ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗੋਲ਼ੀ ਮਾਰ ਦਿੱਤੀ ਸੀ। ਸੋਸ਼ਲ ਮੀਡੀਆ ਯੂਜ਼ਰ ਇਸ ਸਬੰਧ ‘ਚ 2008 ਵਾਰੰਗਲ ਐਸਿਡ ਹਮਲੇ ਦੇ ਮਾਮਲੇ ਨੂੰ ਵੀ ਯਾਦ ਕਰ ਰਹੇ ਹਨ। ਸੱਜਨਾਰ, ਨਕਸਲੀ ਆਗੂ ਨਈਮੂਦੀਨ ਦੀ ਹੱਤਿਆ ‘ਚ ਵੀ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ, ਜਦੋਂ ਸੱਜਨਾਰ ਆਈਜੀ ਸਪੈਸ਼ਲ ਇੰਟੈਲੀਜੈਂਸ ਬ੍ਰਾਂਚ ‘ਚ ਸਨ।

ਉਸ ਵੇਲੇ ਵੀ ਨੌਜਵਾਨ ਤੇ ਕਾਲਜਾਂ ਦੇ ਵਿਦਿਆਰਥੀ ਪੁਲਿਸ ਕਮਿਸ਼ਨਰ ਸੀਵੀ ਸੱਜਨਾਰ ਨੂੰ ਹੀਰੋ ਸਮਝਣ ਲੱਗੇ ਸੀ। ਉਸ ਵੇਲੇ ਕਈ ਦਿਨ ਵਿਦਿਆਰਥੀ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਜਾਂਦੇ ਰਹੇ। ਸੱਜਨਾਰ 2008 ਵਿੱਚ ਵਾਰੰਗਲ ਵਿੱਚ ਐੱਸ.ਪੀ ਸਨ।

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad SOch Punjabi Epaper




Leave a Reply

Your email address will not be published. Required fields are marked *