ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਵੀ ਕੀਤਾ ਅੱਖੋਂ-ਪਰੋਖੇ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਵੀ ਕੀਤਾ ਅੱਖੋਂ-ਪਰੋਖੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Navjot Sidhu Pay

ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਵੀ ਕੀਤਾ ਅੱਖੋਂ-ਪਰੋਖੇ, ਕਿਸੇ ਹੋਰ ਨੂੰ ਮਿਲੇਗਾ ਮੰਤਰੀ ਦਾ ਅਹੁਦਾ

338

ਆਸ਼ਾ ਕੁਮਾਰੀ (Asha Kumari) ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਤਰੀ ਮੰਡਲ ਵਿਚ ਇਕ ਮੰਤਰੀ ਦੀ ਥਾਂ ਖਾਲੀ ਹੈ ਅਤੇ ਉਸ ਉਤੇ ਕਿਸ ਨੂੰ ਮੰਤਰੀ ਲਗਾਇਆ ਜਾਣਾ ਹੈ, ਉਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਕਰਨਗੇ। ਅਜਿਹੇ ਵਿਚ ਵਿਧਾਇਕਾਂ ਨੇ ਮੰਤਰੀ ਬਣਨ ਦੇ ਲਈ ਆਪਣੀ ਆਪਣੀ ਲੋਬਿੰਗ ਕਰਨੀ ਸ਼ੁਰੂ ਕਰ ਦਿਤੀ ਹੈ।

ਪੰਜਾਬ ਵਿਚ ਨਵਾਂ ਡਿਪਟੀ CM ਲਗਾਏ ਜਾਣ ਦੀ ਮੰਗ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਕਾਰ ਦਿੱਤਾ ਹੈ। ਆਸ਼ਾ ਕੁਮਾਰੀ ਨੇ ਦੱਸਿਆ ਕੀ ਸੂਬੇ ਵਿਚ ਫਿਲਹਾਲ ਕਿਸੇ ਨੂੰ ਉਪ ਮੁੱਖ ਮੰਤਰੀ ਨਹੀਂ ਲਗਾਇਆ ਜਾ ਰਿਹਾ। ਪਾਰਟੀ ਆਲਾਕਮਾਨ ਇਸ ਉਤੇ ਕੋਈ ਵਿਚਾਰ ਨਹੀਂ ਕਰ ਰਹੀ , ਜਦੋਂ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਨੂੰ ਪੁੱਛਿਆ ਗਿਆ ਕਿ ਵਿਧਾਇਕ ਨਵਜੋਤ ਸਿੱਧੂ ਨੂੰ ਡਿਪਟੀ ਚਮ ਲਾਗਉਣ ਦੀ ਮੰਗ ਕਰ ਰਹੇ ਹਨ ਅਤੇ ਪ੍ਰਤਾਪ ਬਾਜਵਾ ਨੇ ਸਲਾਹ ਦਿੱਤੀ ਹੈ ਕਿ ਸੂਬੇ ਵਿਚ 3 ਡਿਪਟੀ CM ਬਣਾਏ ਜਾਣ ਤਾਂ ਇਸ ਮੁਤੱਲਕ ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਲਗਾਉਣਾ ਪਾਰਟੀ ਆਲਾਕਮਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਅਤੇ ਅਜਿਹੀ ਕੋਈ ਚਰਚਾ ਆਲਾਕਮਾਨ ਨਹੀਂ ਕਰ ਰਿਹਾ।

ਆਸ਼ਾ ਕੁਮਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਤਰੀ ਮੰਡਲ ਵਿਚ ਇਕ ਮੰਤਰੀ ਦੀ ਥਾਂ ਖਾਲੀ ਹੈ ਅਤੇ ਉਸ ਉਤੇ ਕਿਸ ਨੂੰ ਮੰਤਰੀ ਲਗਾਇਆ ਜਾਣਾ ਹੈ, ਉਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਕਰਨਗੇ। ਅਜਿਹੇ ਵਿਚ ਵਿਧਾਇਕਾਂ ਨੇ ਮੰਤਰੀ ਬਣਨ ਦੇ ਲਈ ਆਪਣੀ ਆਪਣੀ ਲੋਬਿੰਗ ਕਰਨੀ ਸ਼ੁਰੂ ਕਰ ਦਿਤੀ ਹੈ। ਕੁਝ ਵਿਧਾਇਕ ਦਿੱਲੀ ਪਹੁੰਚ ਰਹੇ ਹਨ ਤੇ ਪਾਰਟੀ ਆਲਾਕਮਾਨ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ। ਕੁਝ ਵਿਧਾਇਕ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ,

ਵਿਧਾਇਕਾਂ ਦੀ ਨਰਾਜ਼ਗੀ ਆਲਾਕਮਾਨ ਸਾਹਮਣੇ ਨਹੀਂ ਆਈ

ਹੁਣ ਤੱਕ ਬਹੁਤ ਸਾਰੇ ਵਿਧਾਇਕ ਅਫਸਰਸ਼ਾਹੀ ਤੋਂ ਨਾਰਾਜ਼ ਚਲ ਰਹੇ ਹਨ ਤੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਕਰ ਰਹੇ ਸੀ। ਕੁਝ ਵਿਧਾਇਕ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਨਾਰਾਜ਼ ਚਲ ਰਹੇ ਹਨ। ਇਸ ਮੁਤੱਲਕ ਆਸ਼ਾ ਕੁਮਾਰੀ ਨੂੰ ਵਿਧਾਇਕਾਂ ਦੀ ਨਰਾਜ਼ਗੀ ਬਾਰੇ ਸਵਾਲ ਪੁੱਛਿਆ ਤਾਂ ਆਸ਼ਾ ਕੁਮਾਰੀ ਨੇ ਦੱਸਿਆ ਕਿ ਕਿਸੇ ਵਿਧਾਇਕ ਦੀ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ। ਕੁਝ ਵਿਧਾਇਕ ਇਲਾਕੇ ਵਿਚ ਆਪਣੇ ਵਿਕਾਸ ਕੰਮਾਂ ਨੂੰ ਲੈ ਕੇ ਜਰੂਰ ਮੁੱਖ ਮੰਤਰੀ ਨੂੰ ਮਿਲ ਰਹੇ ਨੇ ਪਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।




Leave a Reply

Your email address will not be published. Required fields are marked *