ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਪਾਠੀ ਸਿੰਘ ਦੇ ਮਾਰੇ ਥੱਪੜ, ਵੀਡੀਓ ਵਾਇਰਲ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਪਾਠੀ ਸਿੰਘ ਦੇ ਮਾਰੇ ਥੱਪੜ, ਵੀਡੀਓ ਵਾਇਰਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Barnala News

ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬੈਠੇ ਪਾਠੀ ਸਿੰਘ ਦੇ ਮਾਰੇ ਥੱਪੜ, ਵੀਡੀਓ ਵਾਇਰਲ

211

ਬਰਨਾਲਾ: ਬਰਨਾਲਾ ਵਿਖੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਵਾਪਰੀ ਹੈ। ਸ਼ੋਸਲ ਮੀਡੀਆ ਤੇ Viral Video ਅਨੁਸਾਰ ਇਹ ਘਟਨਾ ਬਰਨਾਲਾ ਸਥਿਤ ਇੱਕ ਗੁਰੂਦੁਆਰਾ ਸਾਹਿਬ ਦੀ ਹੈ।

ਜਾਣਕਾਰੀ ਅਨੁਸਾਰ ਬਰਨਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਨਿੱਤਨੇਮ ਦੀ ਸੇਵਾ ਨਿਭਾ ਰਹੇ ਇੱਕ ਗ੍ਰੰਥੀ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਦੇ ਕਿਸੇ ਨੌਜਵਾਨ ਨੇ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਪੁਲਿਸ ਥਾਣਾ ਬਰਨਾਲਾ 2 ਦੇ ਪੁਲਿਸ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਵਾਸੀ ਬਰਨਾਲਾ ਨੇ ਪੁਲਿਸ ਕੋਲ ਲਿਖਾਈ ਆਪਣੀ ਸ਼ਕਾਇਤ ਵਿੱਚ ਆਰੋਪ ਲਗਵਾਏ ਹਨ ਕਿ ਉਹ ਸੇਖਾਂ ਚੌਕ ਵਿਖੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੀ ਨਿੱਤਨੇਮ ਦੀ ਸੇਵਾ ਨਿਭਾਅ ਰਿਹਾ ਸੀ ਤਾਂ ਅਚਾਨਕ ਪਿੱਛੋ ਆ ਕੇ ਬਿੰਦਰ ਸਿੰਘ ਵਾਸੀ ਬਰਨਾਲਾ ਨੇ ਉਸਦੇ 2-3 ਥੱਪੜ ਮਾਰ ਦਿੱਤੇ।

ਬਰਨਾਲਾ ਪੁਲਿਸ ਨੇ ਮੁੱਦਈ ਰਾਮ ਸਿੰਘ ਦੇ ਬਿਆਨਾਂ ਦੇ ਅਦਾਰ ਤੇ ਦੋਸੀ ਬਿੰਦਰ ਸਿੰਘ ਵਾਸੀ ਬਰਨਾਲਾ ਖਿਲਾਫ ਮਾਮਲਾ ਦਰਜ਼ ਕਰਕੇ ਅਗਡਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।




Leave a Reply

Your email address will not be published. Required fields are marked *