Kanhaiya Kumar Punjab Rally | ਮਾਨਸਾ ਰੈਲੀ ਨਾਲ ਪੰਜਾਬ 'ਚ ਹੋਈ ਨਵੀਂ ਸ਼ੁਰੂਆਤ Kanhaiya Kumar Punjab Rally | ਮਾਨਸਾ ਰੈਲੀ ਨਾਲ ਪੰਜਾਬ 'ਚ ਹੋਈ ਨਵੀਂ ਸ਼ੁਰੂਆਤ

Live Clock Date

Your browser is not supported for the Live Clock Timer, please visit the Support Center for support.
Kanhaiya Kumar Punjab Rally

ਕਨਈਆ ਕੁਮਾਰ ਦੀ ਮਾਨਸਾ ਰੈਲੀ ਨਾਲ ਪੰਜਾਬ ‘ਚ ਹੋਈ ਨਵੀਂ ਸ਼ੁਰੂਆਤ

421

Kanhaiya Kumar in Mansa Punjab


ਮਾਨਸਾ : Kanhaiya Kumar Punjab Rally- ਕਿਸੇ ਸਮੇਂ ਮਾਨਸਾ, ਜਿਸਨੂੰ ਖੱਬੇ ਪੱਖੀ ਪਾਰਟੀਆਂ ਦਾ ਗੜ੍ਹ ਸਮਝਿਆ ਜਾਂਦਾ ਸੀ, ਵਿੱਚ 40 ਸਾਲਾਂ ਬਾਅਦ ਉਨ੍ਹਾਂ ਦੀ ਇਸ ਰੈਲੀ ਨੂੰ ਸਭ ਤੋਂ ਸਫਲ ਰੈਲੀ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ ਰੈਲੀ ਵਿੱਚ ਪੇਂਡੂ ਖੇਤਰ ਦੇ ਕਿਸਾਨ ਅਤੇ ਮਜ਼ਦੂਰ ਲੋਕਾਂ ਨੇ ਭਾਗ ਲਿਆ ਉੱਥੇ  ਮਾਨਸਾ ਸ਼ਹਿਰ ਦੇ ਮੋਦੀ ਦੀਆਂ ਆਰਥਿਕ ਨੀਤੀਆਂ ਕਾਰਨ ਆਪਣੇ ਵਪਾਰ ਦਾ ਨੁਕਸਾਨ ਝੱਲ ਰਹੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਭਾਗ ਲਿਆ।

ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਸ਼ਹਿਰ ਦੇ ਪੜ੍ਹੇ ਲਿਖੇ ਬੁੱਧੀਜੀਵੀ ਅਤੇ ਪੁਰਾਣੀਆਂ ਰਿਵਾਇਤੀ ਪਾਰਟੀਆਂ ਦੇ ਬਹੁਤੇ ਨੌਜਵਾਨ ਆਗੂ ਅਤੇ ਵਰਕਰ ਇਸ ਰੈਲੀ ਵਿੱਚ ਕਨ੍ਹਈਆ ਕੁਮਾਰ ਦੇ ਵਿਚਾਰ ਸੁਣਨ ਲਈ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਆਪਣੇ ਭਾਰੀ ਬਹੁਮੱਤ ਦਾ ਨਜਾਇਜ਼ ਫਾਇਦਾ ਉਠਾ ਕੇ ਪਹਿਲਾਂ ਕਸ਼ਮੀਰ ਵਿੱਚ ਧਾਰਾ 370 ਹਟਾ ਕੇ ਕਸ਼ਮੀਰੀ ਲੋਕਾਂ ਦੇ ਸੰਵਿਧਾਨਕ ਹੱਕਾਂ ਨੂੰ ਖੋਹਿਆ ਹੈ ਅਤੇ  ਹੁਣ ਨਾਗਰਿਕਤਾ ਸੋਧ ਬਿੱਲ ਰਾਹੀਂ ਦੇਸ਼ ਵਿੱਚ ਧਾਰਮਿਕ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ ਜਿਸ ਦੇ ਕਾਰਣ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਦੇਸ਼ ਵਿੱਚ ਮੋਦੀਬ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਜਿਵੇਂ ਨੋਟਬੰਦੀ, ਜੀਐਸਟੀ ਆਦਿ ਨੇ ਦੇਸ਼ ਦੇ ਆਰਥਿਕ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ ਅਤੇ ਦੇਸ਼ ਦੀ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ *ਤੇ ਪਹੁੰਚ ਚੁੱਕੀ ਹੈ ਅਤੇ ਮੋਦੀ ਸਰਕਾਰ ਕੇਵਲ ਵੱਡੇ ਵਪਾਰਕ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾ ਰਹੀ ਹੈ।  ਅੱਜ ਮਾਨਸਾ ਵਿੱਚ ਕਨ੍ਹਈਆ ਕੁਮਾਰ ਦੀ ਰੈਲੀ, ਜੋ ਕਿ ਖੱਬੇ ਪੱਖੀ ਪਾਰਟੀਆਂ ਦੀ ਰੈਲੀ ਸੀ, ਪਰ ਇਸ ਵਿੱਚ ਮਾਨਸਾ ਸ਼ਹਿਰ ਦੇ ਲੋਕਾਂ ਨੇ ਵੱਡੇ ਪੱਧਰ ਤੇ ਭਾਗ ਲੈ ਕੇ ਇੱਕ ਤਰੀਕੇ ਨਾਲ ਮੋਦੀ ਸਰਕਾਰ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੇ ਆਮ ਲੋਕ ਧਾਰਮਿਕ ਅਤੇ ਫਿਰਕੂ ਰਾਜਨੀਤੀ ਪਸੰਦ ਨਹੀਂ ਕਰਦ। ਦੇਸ਼ ਦੇ ਆਮ ਲੋਕ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਦੇਸ਼ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਵੇ, ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਨਾਂ ਕੀਤੀ ਜਾਵੇ ਅਤੇ ਦੇਸ਼ ਦੇ ਆਰਥਿਕ ਹਾਲਾਤ ਦਰੁਸਤ ਕੀਤੇ ਜਾਣ। Kanhaiya Kumar Punjab Rally

ਇਸ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਨੂੰ ਕਨ੍ਹਈਆ ਕੁਮਾਰ ਦੇ ਰੂਪ ਵਿੱਚ ਇੱਕ ਰਾਸ਼ਟਰੀ ਚਿਹਰਾ ਮਿਲ ਗਿਆ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦਾ ਹੈ।  ਧਰਮ ਨਿਰਪੱਖ ਸ਼ਕਤੀਆਂ ਪਿਛਲੇ ਕੁੱਝ ਦਿਨਾਂ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਝੰਡੇ ਹੇਠ ਇਕੱਠੇ ਹੋ ਕੇ ਦੇਸ਼ ਵਿਆਪੀ ਅੰਦੋਲਨ ਕਰ ਰਹੀਆਂ ਹਨ ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਨਾਂ ਕੀਤੀ ਜਾਵੇ।

ਰੈਲੀ ਵਿੱਚ ਪਹੁੰਚੇ ਆਮ ਲੋਕਾਂ ਦਾ ਵਿਚਾਰ ਸੀ ਕਿ ਕੇਂਦਰ ਵਿੱਚ ਵਿਰੋਧੀ ਧਿਰ ਵਜੋਂ ਬੈਠੀ ਕਾਂਗਰਸ ਪਾਰਟੀ ਨੂੰ ਵੀ ਖੱਬੇ ਪੱਖੀ ਪਾਰਟੀਆਂ ਦੀ ਤਰ੍ਹਾਂ ਦੇਸ਼ ਵਿੱਚ ਵੱਡੇ ਪੱਧਰ ਤੇ ਅੰਦੋਲਨ ਕਰਕੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ। Kanhaiya Kumar in Mansa Punjab
Leave a Reply

Your email address will not be published. Required fields are marked *