ਭਾਰਤ ਬੰਦ - 8 ਜਨਵਰੀ ਦੇ ਭਾਰਤ ਬੰਦ ਨੂੰ ਲੈ ਕੇ ਦੇਸ ਤੇ ਮੰਡਰਾ ਰਿਹੈ ਵੱਡਾ ਖਤਰਾ ਭਾਰਤ ਬੰਦ - 8 ਜਨਵਰੀ ਦੇ ਭਾਰਤ ਬੰਦ ਨੂੰ ਲੈ ਕੇ ਦੇਸ ਤੇ ਮੰਡਰਾ ਰਿਹੈ ਵੱਡਾ ਖਤਰਾ
BREAKING NEWS
Search

Date

Your browser is not supported for the Live Clock Timer, please visit the Support Center for support.
Bharat Band

8 ਜਨਵਰੀ ਦੇ ਭਾਰਤ ਬੰਦ ਨੂੰ ਲੈ ਕੇ ਦੇਸ ਤੇ ਮੰਡਰਾ ਰਿਹੈ ਵੱਡਾ ਖਤਰਾ

212

ਚੰਡੀਗੜ੍ਹ -Bharat Band-ਭਾਰਤ ਬੰਦ- ਕੱਲ੍ਹ 8 ਜਨਵਰੀ ਨੂੰ ਕਿਸਾਨ ਯੂਨੀਅਨ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਰਸਰੀ ਨਜ਼ਰੇਂ ਦੇਖ ਕੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਜਾਪਦੀ ਪ੍ਰੰਤੂ ਸੁਰੱਖਿਆ ਏਜ਼ੰਸੀਆਂ ਨੂੰ ਮਿਲੀਆਂ ਸੂਹਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਦੀ ਆੜ ਹੇਠ ਕੁੱਝ ਜਥੇਬੰਦੀਆਂ ਵੱਲੋਂ ਗੜਬੜ ਫੈਲਾਏ ਜਾਣ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ।

ਜਿੱਥੇ ਇੱਕ ਪਾਸੇ ਦੇਸ ਦੀਆਂ ਯੂਨੀਵਰਸਟੀਆਂ ਅੰਦਰ ਵੜ ਕੇ ਪੁਲਿਸ ਅਤੇ ਹੋਰ ਗੁੰਡਾ ਅਨਸਰਾਂ ਵੱਲੋਂ ਵਿਦਿਆਰਥੀਆਂ ਦੀ ਕੁੱਟ ਮਾਰ ਕੀਤੀ ਗਈ ਉਸ ਨਾਲ ਸਮੁੱਚੇ ਦੇਸ ਅੰਦਰ ਗੁੱਸੇ ਦੀ ਲਹਿਰ ਫੈਲੀ ਹੋਈ ਹੈ। ਦੂਸਰੇ ਪਾਸੇ ਸੋਸਲ ਮੀਡੀਆ ਤੇ ਫੈਲੀਆਂ ਅਫਵਾਹਾਂ ਨਾਲ ਵੀ ਮਾਹੌਲ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ।

ਜਿਸ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਪੰਜਾਬ ਵਲੋਂ ਵੀ ਸੂਬੇ ‘ਚ ਬੱਸਾਂ ਨੂੰ ਚਲਾਉਣ ਜਾਂ ਰੋਕਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਭਾਵੇਂ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਪੱਤਰ ਅਨੁਸਾਰ ਕੱਲ੍ਹ ਨੂੰ ਬੱਸਾਂ ਚਲਾਈਆਂ ਜਾਣ ਦੀ ਗੱਲ ਆਖੀ ਗਈ ਹੈ ਪ੍ਰੰਤੂ ਜੇਕਰ ਬੰਦ ਦੌਰਾਨ  ਪੁਲਿਸ ਜਾਂ ਪ੍ਰਬੰਧਨ ਵਲੋਂ ਕਿਸੇ ਰੂਟ ਨੂੰ ਡਾਇਵਰਟ ਕੀਤਾ ਜਾਂਦਾ ਹੈ ਤਾਂ ਬੱਸਾਂ ਨੂੰ ਡਾਇਵਰਟ ਕੀਤਾ ਜਾਵੇ ਅਤੇ ਜੇਕਰ ਜਥੇਬੰਦੀਆਂ ਜਾਂ ਲੋਕਾਂ ਵਲੋਂ ਬੱਸਾਂ ਨੂੰ ਰੋਕਿਆ ਜਾਂਦਾ ਹੈ ਤਾਂ ਬੱਸਾਂ ਖੜ੍ਹੀਆਂ ਕਰ ਦਿੱਤੀਆਂ।

ਵਿਭਾਗ ਵਲੋਂ ਜਾਰੀ ਪੱਤਰ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਬੱਸਾਂ ਨੂੰ ਨਾ ਚਲਾਉਣ ਸੰਬੰਧੀ ਕੋਈ ਦਿਸ਼ਾ-ਨਿਰਦੇਸ਼ ਮਿਲਦੇ ਹਨ ਤਾਂ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper




Leave a Reply

Your email address will not be published. Required fields are marked *