Lunar Eclipse | ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ Lunar Eclipse | ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ
BREAKING NEWS
Search

Date

Your browser is not supported for the Live Clock Timer, please visit the Support Center for support.
Lunar Eclipse

ਸਾਲ 2020 ਦਾ ਪਹਿਲਾ ਚੰਨ ਗ੍ਰਹਿਣ ਅੱਜ ਰਾਤੀਂ ਲੱਗੇਗਾ

167

ਨਵੀਂ ਦਿੱਲੀ : Lunar Eclipse – ਸਾਲ 2020 ਦਾ ਪਹਿਲਾ ਚੰਨ -ਗ੍ਰਹਿਣ (Lunar Eclipse) ਪੋਹ ਦੀ ਪੂਰਨਮਾਸ਼ੀ ਅੱਜ ਰਾਤ ਨੂੰ ਲੱਗਣ ਜਾ ਰਿਹਾ ਹੈ। ਇਹ ਚੰਨ ਗ੍ਰਹਿਣ ਅੱਜ ਰਾਤੀਂ 10:37 ਵਜੇ ਸ਼ੁਰੂ ਹੋਵੇਗਾ ਤੇ ਸਵੇਰੇ 2:42 ਵਜੇ ਤੱਕ ਰਹੇਗਾ। ਇੰਝ ਇਹ ਗ੍ਰਹਿਣ ਚਾਰ ਘੰਟੇ ਤੋਂ ਵੱਧ ਸਮਾਂ ਟਿਕਿਆ ਰਹੇਗਾ।

ਭਾਰਤ ਦੇ ਪ੍ਰਾਚੀਨ ਜੋਤਿਸ਼ ਦੇ ਜਾਣਕਾਰ ਇਸ ਗ੍ਰਹਿਣ ਨੂੰ ਉੱਪ-ਛਾਇਆ ਗ੍ਰਹਿਣ ਮੰਨ ਰਹੇ ਹਨ। ਇਸ ਦਾ ਮਤਲਬ ਹੈ ਕਿ ਇਹ ਸਿਰਫ਼ ਨਾਂਅ ਦਾ ਹੀ ਗ੍ਰਹਿਣ ਹੋਵੇਗਾ ਤੇ ਇਸ ਦਾ ਕੋਈ ‘ਅਸ਼ੁਭ’ ਅਸਰ ਨਹੀਂ ਪਵੇਗਾ। ਜੋਤਸ਼ੀਆਂ ਮੁਤਾਬਕ ਇਸ ਗ੍ਰਹਿਣ ਤੋਂ ਕਿਸੇ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਗ੍ਰਹਿਣ ਵਿੱਚ ਨਾ ਤਾਂ ਸੂਤਕ ਲੱਗਦਾ ਹੈ ਤੇ ਨਾ ਹੀ ਇਸ ਦਾ ਕੋਈ ਅਸਰ ਵੇਖਣ ਨੂੰ ਮਿਲਦਾ ਹੈ।

ਵਿਗਿਆਨ ਮੁਤਾਬਕ ਅੱਜ ਦਾ ਚੰਨ-ਗ੍ਰਹਿਣ ਸਿਰਫ਼ ਅੰਸ਼ਕ ਹੀ ਰਹੇਗਾ ਭਾਵ ਪੂਰਾ ਨਹੀਂ ਲੱਗੇਗਾ। ਚੰਨ, ਧਰਤੀ ਤੇ ਸੂਰਜ ਜਦੋਂ ਇੱਕੋ ਕਤਾਰ ਵਿੱਚ ਸਿੱਧੇ ਆ ਜਾਂਦੇ ਹਨ ਤਾਂ ਚੰਨ ‘ਤੇ ਧਰਤੀ ਦਾ ਪਰਛਾਵਾਂ ਪੈਂਦਾ ਹੈ, ਜਿਸ ਨੂੰ ਮਨੁੱਖ ਚੰਨ-ਗ੍ਰਹਿਣ ਦਾ ਨਾਂਅ ਦਿੰਦਾ ਹੈ।ਇਸ ਵਾਰ ਧਰਤੀ ਦਾ ਪਰਛਾਵਾਂ ਚੰਨ ਦੇ ਬਾਹਰੀ ਕੰਢੇ ਤੋਂ ਹੋ ਕੇ ਲੰਘੇਗਾ ਭਾਵ ਚੰਨ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਹੇਠ ਨਹੀਂ ਲੁਕੇਗਾ। Lunar Eclipse




Leave a Reply

Your email address will not be published. Required fields are marked *