ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਡੀਐਸਪੀ ਅਤਿਵਾਦੀਆਂ ਨਾਲ ਫੜਿਆ - AZAD SOCH ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਡੀਐਸਪੀ ਅਤਿਵਾਦੀਆਂ ਨਾਲ ਫੜਿਆ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.

ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਡੀਐਸਪੀ ਅਤਿਵਾਦੀਆਂ ਨਾਲ ਫੜਿਆ

158


ਸ੍ਰੀਨਗਰ, 13 ਜਨਵਰੀ, 2020 : ਖੁੰਖਾਰ ਅਤਿਵਾਦੀਆਂ ਨਾਲ ਫੜਿਆ ਗਿਆ ਜੰਮੂ ਕਸ਼ਮੀਰ ਪੁਲਿਸ ਦਾ ਡੀ ਐਸ ਪੀ ਦਵਿੰਦਰ ਸਿੰਘ ਲੰਬੇ ਸਮੇਂ ਤੋਂ ਵਿਵਾਦਗ੍ਰਸਤ ਰਿਹਾ ਹੈ। ਦਵਿੰਦਰ ਸਿੰਘ ਪੁਲਵਾਮਾ ਜ਼ਿਲੇ ਦੇ ਤਰਾਲ ਕਸਬੇ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਸ੍ਰੀਨਗਰ ਦੀ ਇੰਦਰਾ ਕਲੌਨੀ ਵਿਚ ਰਹਿ ਰਿਹਾ ਸੀ। ਤਰਾਲ ਉਹੀ ਕਸਬਾ ਹੈ ਜਿਥੋਂ ਦਾ ਬਰਹਾਨ ਵਾਨੀ ਨਾਂ ਦਾ ਅਤਿਵਾਦੀ ਰਹਿਣ ਵਾਲਾ ਸੀ ਜੋ 2016 ਵਿਚ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਤੇ ਕਸ਼ਮੀਰ ਵਿਚ ਹੀਰੋ ਬਣ ਗਿਆ ਸੀ।
ਉਹ 1990ਵਿਆਂ ਵਿਚ ਪੁਲਿਸ ਦੀ ਉਸ ਵੇਲੇ ਸਪੈਸ਼ਲ ਟਾਸਕ ਫੋਰਸ ਦੇ ਨਾਂ ਨਾਲ ਜਾਣੀ ਜਾਂਦੀ ਟੁਕੜੀ ਵਿਚ ਸ਼ਾਮਲ ਹੋਇਆ ਸੀ। ਬਾਅਦ ਵਿਚ ਇਸਦਾ ਨਾਂ ਬਦਲ ਕੇ ਸਪੈਸ਼ਲ  ਅਪਰੇਸ਼ਨਜ਼ ਗਰੁੱਪ ਰੱਖ ਦਿੱਤਾ ਗਿਆ। ਇਸ ਵੇਲੇ ਦਵਿੰਦਰ ਸਿੰਘ ਸ੍ਰੀਨਗਰ ਹਵਾਈ ਅੱਡੇ ‘ਤੇ ਐਂਟੀ ਹਾਇਜੈਕਿੰਗ ਦਸਤੇ ਵਿਚ ਤਾਇਨਾਤ ਸੀ।
ਪਿਛਲੇ ਦਿਨੀਂ ਕਸ਼ਮੀਰ ਦਾ ਦੌਰਾ ਕਰਨ ਵਾਲੇ ਡਿਪਲੋਮੈਟਾਂ ਦੇ ਵਫਦ ਦੇ ਨਾਲ ਵੀ ਉਸਦੀ ਡਿਊਟੀ ਲੱਗੀ ਸੀ।
ਡੀ ਐਸ ਪੀ ਦਵਿੰਦਰ ਸਿੰਘ ਸਾਲ 2001  ਵਿਚ ਉਹ ਸੁਰਖੀਆਂ ਵਿਚ ਆਇਆ ਸੀ ਜਦੋਂ ਉਹ ਕੇਂਦਰੀ ਕਸ਼ਮੀਰ ਦੇ ਬਦਗਾਮ ਜ਼ਿਲੇ ਵਿਚ ਡੀ ਐਸ ਪੀ ਸਪੈਸ਼ਲ ਓਪਰੇਸ਼ਨ ਗਰੁੱਪ ਵਜੋਂ ਤਾਇਨਾਤ ਸੀ ਤਾਂ ਹਿਰਾਸਤੀ ਮੌਤਾਂ ਨੂੰ ਲੈ ਕੇ ਉਸਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਹੋਏ ਤੇ ਉਸਦਾ ਤਬਾਦਲਾ ਕਰ ਦਿੱਤਾ ਗਿਆ।
ਸਾਲ  2004 ਵਿਚ ਅਫਜ਼ਲ ਗੁਰੂ ਨੇ ਆਪਣੇ ਵਕੀਲ ਨੂੰ ਲਿਖੇ ਪੱਤਰ ਵਿਚ ਇਹ ਦਾਅਵਾ ਕੀਤਾ ਸੀ ਕਿ ਦਵਿੰਦਰ ਸਿੰਘ ਨੇ ਉਸਨੂੰ ਇਕ ਅਤਿਵਾਦੀ ਨੂੰ ਆਪਣੇ ਨਾਲ  ਦਿੱਲੀ ਲੈ ਕੇ ਜਾਣ ਤੇ ਉਸਦੇ ਠਹਿਰਣ ਦਾ ਪ੍ਰਬੰਧ ਕਰਨ ਵਾਸਤੇ ਕਿਹਾ ਸੀ। ਭਾਵੇਂ ਇਸ ਗੱਲ ਦੀ ਪੁਸ਼ਟੀ ਪੁਲਿਸ ਨਹੀਂ ਕਰ ਸਕੀ।
ਇਸ ਮਗਰੋਂ ਉਸਦੇ ਤੇ ਇਕ ਡੀ ਐਸ ਪੀ ਦੇ ਖਿਲਾਫ 2015 ਵਿਚ ਆਮ ਲੋਕਾਂ  ਨੂੰ ਝੂਠੇ ਪੁਲਿਸ ਕੇਸਾਂ ਵਿਚ ਫਸਾਉਣ ਤੇ ਇਸ ਤੋਂ ਬਚਾਅ ਦੇ ਨਾਂ ‘ਤੇ ਪੈਸੇ ਠੱਗਣ ਦੇ ਦੋਸ਼ਾਂ ਹੇਠ ਐਫ ਆਈ ਆਰ ਦਰਜ ਹੋਈ ਸੀ।  ਦਿਲਚਸਪੀ ਵਾਲੀ ਗੱਲ ਹੈ ਕਿ ਦਵਿੰਦਰ ਸਿੰਘ ਕਈ ਅਹਿਮ ਅਤਿਵਾਦੀ ਵਿਰੋਧੀ ਪੁਲਿਸ ਮੁਹਿੰਮਾਂ ਦਾ ਹਿੱਸਾ ਰਿਹਾ ਹੈ।
ਜਾਣਕਾਰੀ ਮੁਤਾਬਕ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਉਸਦੇ ਚਰਿੱਤਰ ‘ਤੇ ਸ਼ੱਕ ਸੀ ਤੇ ਪਿਛਲੇ ਦੋ ਮਹੀਨਿਆਂ ਤੋਂ ਉਹ ਉਸ ‘ਤੇ ਨਜ਼ਰਸਾਨੀ ਕਰ ਰਹੇ ਸਨ। ਜਦੋਂ ਡੀ ਐਸ ਪੀ ਦਵਿੰਦਰ ਸਿੰਘ ਨੂੰ ਨਾਕੇ ‘ਤੇ ਖੁਦ ਡੀ ਆਈ ਜੀ ਅਤੁਲ ਗੋਇਲ ਨੇ ਫੜਿਆ ਤਾਂ ਉਹ ਆਪਾ ਖੋ ਬੈਠੇ ਤੇ ਉਹਨਾਂ ਨੇ ਡੀ ਐਸ ਪੀ ਦਵਿੰਦਰ ਸਿੰਘ ਦੇ ਅਣਗਿਣਤ ਚਪੇੜਾਂ ਵੀ ਮਾਰੀਆਂ। ਮੌਕੇ ‘ਤੇ ਦਵਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਅਤਿਵਾਦੀਆਂ ਨੂੰ ਆਤਮ ਸਮਰਪਣ ਕਰਨ ਵਾਸਤੇ ਲੈ ਕੇ ਜਾ ਰਿਹਾ ਸੀ ਪਰ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੇ ਉਸਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਅਤਿਵਾਦੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਸਦਾ ਮੁੱਢਲਾ ਕੰਮ ਅਤਿਵਾਦੀਆਂ ਨੂੰ ਆਪਣੀ ਛਤਰੀ ਹੇਠ ਇਕ ਥਾਂ ਤੋਂ ਦੂਜੀ ਥਾਂ ‘ਤੇ ਸੁਰੱਖਿਅਤ ਪਹੁੰਚਾਉਣਾ ਸੀ। ਇਸ ਕੰਮ ਵਾਸਤੇ ਉਹ ਪੈਸੇ ਲੈਂਦਾ ਸੀ। ਦਵਿੰਦਰ ਸਿੰਘ ਤੋਂ ਇਸ ਵੇਲੇ ਪੁਲਿਸ ਦੇ ਨਾਲ ਨਾਲ ਇੰਟੈਲੀਜੈਂਸ ਬਿਊਰੋ (ਆਈ ਬੀ), ਰਾਅ (ਆਰ ਏ ਡਬਲਿਊ) ਅਤੇ ਸੀ ਆਈ ਡੀ ਤੇ ਫੌਜ ਦੀ ਸਾਂਝੀ ਟੀਮ ਵੱਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
Leave a Reply

Your email address will not be published. Required fields are marked *