ਢੀਂਡਸਾ ਰਾਜ ਸਭਾ ਅਤੇ ਪਰਮਿੰਦਰ ਵਿਧਾਇਕੀ ਤੋਂ ਅਸਤੀਫ਼ਾ ਦੇਣ- ਬੀਬੀ ਭੱਠਲ ਢੀਂਡਸਾ ਰਾਜ ਸਭਾ ਅਤੇ ਪਰਮਿੰਦਰ ਵਿਧਾਇਕੀ ਤੋਂ ਅਸਤੀਫ਼ਾ ਦੇਣ- ਬੀਬੀ ਭੱਠਲ
Your browser is not supported for the Live Clock Timer, please visit the Support Center for support.
Bibi Bhathal

ਢੀਂਡਸਾ ਰਾਜ ਸਭਾ ਅਤੇ ਪਰਮਿੰਦਰ ਵਿਧਾਇਕੀ ਤੋਂ ਅਸਤੀਫ਼ਾ ਦੇਣ- ਬੀਬੀ ਭੱਠਲ

74

ਲਹਿਰਾਗਾਗਾ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਤੋਂ ਬਾਗ਼ੀ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਰਾਜ ਸਭਾ ਅਤੇ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਵਿਧਾਇਕ ਦੇ ਅਹੁਦੇ ਤੋਂ ਇਕਲਾਖੀ ਤੌਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਹ ਜਿਸ ਪਾਰਟੀ ਤੋਂ ਟਿਕਟ ਲੈ ਕੇ ਪਹਿਲਾ ਵਜ਼ੀਰ ਅਤੇ ਵਿਧਾਇਕ ਬਣੇ, ਉਹ ਹੁਣ ਮਤਭੇਦ ਹੋਣ ਕਰਕੇ ਉਸੇ ਪਾਰਟੀ ਨੂੰ ਮਾੜਾ ਆਖਦੇ ਹਨ।ਬੀਬੀ ਭੱਠਲ ਨੇ ਅੱਜ ਪਿੰਡ ਜਲੂਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਜੇਕਰ ਕਹਿੰਦਾ ਹੈ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਵਾਪਰੇ ਬੇਅਦਬੀ ਕਾਂਡ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਹੈ ਤਾਂ ਜਦੋਂ ਬੇਅਦਬੀ ਕਾਂਡ ਵਾਪਰਿਆ ਸੀ, ਉਦੋਂ ਵਜ਼ੀਰੀਆਂ ਅਤੇ ਅਹੁਦਿਆਂ ਦਾ ਆਨੰਦ ਕਿਉਂ ਮਾਣਦੇ ਰਹੇ?

ਬੀਬੀ ਭੱਠਲ ਨੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਿਓ-ਪੁੱਤ ਅਤੇ ਢੀਂਡਸਾ ਪਿਓ-ਪੁੱਤ, ਇਹ ਦੋਵੇਂ ਹੀ ਬਰਾਬਰ ਦੇ ਦੋਸ਼ੀ ਹਨ। ਦੋਹਾਂ ਪਰਿਵਾਰਾਂ ਨੂੰ ਪੰਜਾਬ ਦੀ ਸਿਆਸਤ ‘ਚੋਂ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਸੀ ਤੌਰ ‘ਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਦਿੱਤਾ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ‘ਚ ਅਕਾਲੀ ਦਲ ਵਿਰੋਧੀ ਧਿਰ ਦਾ ਆਗੂ ਹੋਣ ਦੀ ਬਜਾਏ ਤੀਸਰੇ ਨੰਬਰ ‘ਤੇ ਰਿਹਾ ਹੈ।

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper




Leave a Reply

Your email address will not be published. Required fields are marked *