Crime City khanauri Mandi- ਖਨੌਰੀ ਸ਼ਹਿਰ "ਕ੍ਰਾਈਮ ਸਿਟੀ" ਦੇ ਨਾਂ ਨਾਲ ਮਸ਼ਹੂਰ Crime City khanauri Mandi- ਖਨੌਰੀ ਸ਼ਹਿਰ "ਕ੍ਰਾਈਮ ਸਿਟੀ" ਦੇ ਨਾਂ ਨਾਲ ਮਸ਼ਹੂਰ

Date

Your browser is not supported for the Live Clock Timer, please visit the Support Center for support.
ਪੰਜਾਬ ਪੁਲਿਸ

ਖਨੌਰੀ ਸ਼ਹਿਰ “ਕ੍ਰਾਈਮ ਸਿਟੀ” ਦੇ ਨਾਂ ਨਾਲ ਮਸ਼ਹੂਰ

136

ਖਨੌਰੀ ਦੇ ਲਗਭਗ 50% ਵਿਅਕਤੀਆਂ ਤੇ ਹੋ ਚੁੱਕੇ ਨੇ ਪਰਚੇ ਦਰਜ


ਖਨੌਰੀ ਮੰਡੀ (ਹੈਪੀ ਗੋਇਲ) Crime City khanauri Mandi- ਸਥਾਨਕ ਸ਼ਹਿਰ ਦੀ ਵਿਸ਼ਵਕਰਮਾ ਟਰੱਕ ਕਬਾੜ ਮਾਰਕੀਟ ਜੋਕੇ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ , ਜਿੱਥੇ ਕਿ ਦੇਸ਼ ਦੇ ਅਲਗ ਅਲਗ ਸ਼ਹਿਰਾਂ ਵਿੱਚੋਂ ਗੱਡੀਆਂ ਸਪਲਾਈ ਹੁੰਦੀਆਂ ਹਨ । ਉਸ ਤੋਂ ਵੀ ਜ਼ਿਆਦਾ ਪ੍ਰਸਿੱਧ ਇਹ ਮਾਰਕੀਟ ਟੈਕਸ ਚੋਰੀ , ਫਾਇਨਾਂਸ ਅਤੇ ਚੋਰੀ ਦੀਆਂ ਗੱਡੀਆਂ ਤੋੜਨ ਲਈ ਮਸ਼ਹੂਰ ਹੈ । ਜਿੱਥੇ ਕਿ ਆਏ ਦਿਨ ਕੋਈ ਨਾ ਕੋਈ ਕਾਰਨਾਮਾ ਸੁਣਨ ਨੂੰ ਮਿਲਦਾ ਹੀ ਰਹਿੰਦਾ ਹੈ । ਜਿਸ ਕਾਰਨ ਪੂਰੇ ਭਾਰਤ ਦੇ ਪੁਲਿਸ ਪ੍ਰਸ਼ਾਸਨ ਦੀ ਨਿਗ੍ਹਾ ਇਸ ਮਾਰਕੀਟ ਉੱਤੇ ਟਿਕਿ ਰਹਿੰਦੀ ਹੈ ।

ਇਸ ਮਾਰਕੀਟ ਵਿੱਚ ਵਧ ਰਹੇ ਦਿਨੋਂ ਦਿਨ ਕ੍ਰਾਇਮ ਦੇ ਕਾਰਨ ਸ਼ਹਿਰ ਦੇ ਲੱਗਭਗ 50% ਲੋਕਾਂ ਉੱਤੇ ਅਲਗ ਅਲਗ ਧਾਰਾਵਾਂ ਦੇ ਤਹਿਤ ਪਰਚੇ ਦਰਜ ਹੋ ਚੁੱਕੇ ਹਨ । ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇੱਥੋਂ ਦੇ ਮੇਨ ਵਪਾਰੀਆਂ ਦਾ ਵਧ ਰਹੇ ਕ੍ਰਾਈਮ ਦੇ ਕਾਰਨ ਸ਼ਹਿਰ ਛੱਡ ਕੇ ਜਾਣਾ ਬਣ ਰਿਹਾ ਹੈ । ਸਭ ਤੋਂ ਜ਼ਿਆਦਾ ਤਾਂ ਦੁੱਖ ਦੀ ਗੱਲ ਹੈ ਕਿ ਪੂਰੇ ਭਾਰਤ ਵਿੱਚ ਹੀ ਇਸ ਸ਼ਹਿਰ ਨੂੰ ਖਨੌਰੀ ਮੰਡੀ ਦੇ ਨਾਂ ਤੋਂ ਬਦਲ ਕੇ “ਕ੍ਰਾਈਮ ਸਿਟੀ” ਆਖਿਆ ਜਾਣ ਲੱਗਿਆ ਹੈ , ਜੋ ਕਿ ਬਹੁਤ ਹੀ ਮੰਦਭਾਗਾ ਹੈ । ਲੇਕਿਨ ਫਿਰ ਵੀ ਇੱਥੋਂ ਦੇ ਕਬਾੜੀਆਂ ਦਾ ਹੌਸਲਾ ਏਨਾ ਵੱਧ ਚੁੱਕਾ ਹੈ ਕਿ ਉਹ ਇਨ੍ਹਾਂ ਕ੍ਰਿਮੀਨਲ ਕੰਮਾਂ ਤੋਂ ਬਾਜ਼ ਨਹੀਂ ਆ ਰਹੇ । ਜਿਸ ਦਾ ਸਭ ਤੋਂ ਵੱਡਾ ਕਾਰਨ ਇੱਥੋਂ ਇਕੱਠੀ ਹੋਣ ਵਾਲੀ ਮੋਟੀ ਰਿਸ਼ਵਤ ਦੇ ਤੌਰ ਤੇ ਰਾਸ਼ੀ ਹੈ , ਜੋ ਕਿ ਇਸ ਮਾਰਕੀਟ ਦੇ ਪ੍ਰਧਾਨ ਅਤੇ ਕੈਸ਼ੀਅਰ ਦੁਆਰਾ ਮਾਰਕੀਟ ਵਿੱਚੋਂ ਇਕੱਠੀ ਕਰਕੇ ਕਈ ਵੱਡੇ ਅਫਸਰਾਂ ਤੱਕ ਪਹੁੰਚਾਈ ਜਾਂਦੀ ਹੈ । ਜਿਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਹੋਣ ਵਾਲੀਆਂ ਕ੍ਰਿਮਿਨਲ ਘਟਾਨਾਵਾਂ ਨੂੰ ਰੋਕਣ ਵਿੱਚ ਬਿਲਕੁਲ ਅਸਫਲ ਰਿਹਾ ਹੈ ਤਾਂ ਹੀ ਇਸ ਮਾਰਕੀਟ ਦੇ ਕਬਾੜੀਏ ਬਿਲਕੁੱਲ ਅਸਾਨੀ ਨਾਲ ਚੋਰੀ ਅਤੇ ਫਾਇਨਾਂਸ ਦੀਆਂ ਗੱਡੀਆਂ ਤੋੜ ਲੈਂਦੇ ਹਨ ।

ਇਕ ਤਾਜ਼ੀ ਚਰਚਿਤ ਘਟਨਾ ਇਸ ਮਾਰਕੀਟ ਦੇ ਪ੍ਰਧਾਨ ਨੂੰ ਸੋਨੀਪਤ ਪੁਲਸ ਦੁਆਰਾ ਵੱਖ ਵੱਖ ਧਾਰਾਵਾਂ ਦੇ ਤਹਿਤ ਗ੍ਰਿਫ਼ਤਾਰ ਕਰਨਾ ਅਤੇ ਟੈਕਸ ਚੋਰੀ ਦੇ ਸੱਠ ਕਰੋੜ ਦੇ ਮਸਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਹੈ । ਇੱਕ ਹੋਰ ਤਾਜੀ ਘਟਨਾ ਸੀਆਈਏ ਸਟਾਫ ਕਰਨਾਲ ਦੁਆਰਾ ਟਰੱਕ  ਮਾਰਕੀਟ ਦੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਹੈ , ਜਿਸਦੇ ਤਹਿਤ ਇਸ ਟਰੱਕ ਮਾਰਕੀਟ ਦੇ ਲੱਗਭਗ ਵੀਹ ਪੱਚੀ ਬੰਦਿਆਂ ਦੇ ਨਾਮ ਨਾਮਜ਼ਦ ਹੋ ਚੁੱਕੇ ਹਨ ।

ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਹ ਲੋਕ ਆਪਸੀ ਰੰਜਿਸ਼ ਕੱਢਣ ਲਈ ਪੁਲਸ ਨਾਲ ਸੈਟਿੰਗ ਕਰ ਕੇ ਇੱਕ ਦੂਜੇ ਨੂੰ ਝੂਠੇ ਪਰਚਿਆਂ ਵਿੱਚ ਫਸਾ ਦਿੰਦੇ ਹਨ । ਇਸ ਟਰੱਕ ਮਾਰਕੀਟ ਦੇ ਕ੍ਰਿਮਿਨਲ ਕੰਮਾਂ ਕਰਕੇ ਇੱਥੇ ਬਾਹਰਲੇ ਲੋਕ ਹੋਰ ਵੀ ਕ੍ਰਿਮੀਨਲ ਕੰਮਾਂ ਨੂੰ ਅੰਜਾਮ ਦਿੰਦੇ ਹਨ , ਜਿਵੇਂ ਕਿ ਪਿਛਲੇ ਸਮੇਂ ਦੌਰਾਨ ਕਈ ਬੰਦਿਆਂ ਨੂੰ ਮਾਰ ਕੇ ਘੱਗਰ ਦਰਿਆ ਜਾਂ ਨਹਿਰ ਵਿੱਚ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ।

ਪਿਛਲੇ ਸਮਿਆਂ ਦੌਰਾਨ ਕਈ ਅਖਬਾਰਾਂ ਵਿੱਚ ਵੀ ਬਹੁਤ ਖਬਰਾਂ ਲੱਗ ਚੁੱਕੀਆਂ ਹਨ , ਲੇਕਿਨ ਨਾ ਤਾਂ ਪੁਲਸ ਪ੍ਰਸ਼ਾਸਨ ਦੇ ਹੀ ਕੰਨਾਂ ਉੱਤੇ ਜੂੰ ਸਰਕਦੀ ਹੈ ਅਤੇ ਨਾ ਹੀ ਇਹ ਕ੍ਰਿਮਨਲ ਬੰਦੇ ਕ੍ਰਾਇਮ ਕਰਨਾ ਬੰਦ ਕਰਦੇ ਹਨ ।

ਸੂਤਰਾਂ ਅਨੁਸਾਰ ਖਨੌਰੀ ਸ਼ਹਿਰ ਦੇ ਕੁਝ ਵਿਅਕਤੀਆਂ ਦੁਆਰਾ ਵਧ ਰਹੇ ਦਿਨੋਂ ਦਿਨ ਇਸ ਕ੍ਰਾਈਮ ਨੂੰ ਰੋਕਣ ਲਈ ਅਤੇ ਟਰੱਕ ਮਾਰਕੀਟ ਦੇ ਇਨ੍ਹਾਂ ਕਬਾੜੀਆਂ ਓੁਤੇ ਲਗਾਮ ਕਸਣ ਲਈ ਜਲਦੀ ਹੀ ਪੁਲਸ ਪ੍ਰਸ਼ਾਸਨ ਦੇ ਵੱਡੇ ਅਫ਼ਸਰਾਂ ਨੂੰ ਮਿਲਿਆ ਜਾਵੇਗਾ ਅਤੇ ਇਸ ਕ੍ਰਾਈਮ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਲਈ ਮਾਨਯੋਗ ਹਾਈਕੋਰਟ ਵਿੱਚ ਵੀ ਰਿਟ ਪਾਈ ਜਾਵੇਗੀ ।

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad Soch Punjabi Epaper
Leave a Reply

Your email address will not be published. Required fields are marked *