ਬਠਿੰਡਾ : ਵਿਵਾਦ ਡੇਰਾ ਸਿਰਸਾ ਦਾ ਸਾਥ ਛੱਡਣ ਨੂੰ ਤਿਆਰ ਨਹੀਂ। ਕਿਸੇ ਨਾ ਕਿਸੇ ਢੰਗ ਨਾਲ; ਗੁਰਮੀਤ ਰਾਮ ਦੇ ਡੇਰੇ ਉੱਪਰ ਉੱਂਗਲ ਉੱਠਣੀ ਰੋਗ਼ ਦੀ ਖਬਰ ਬਣ ਗਈ ਹੈ।
ਹੁਣ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਾਲ 2017 ‘ਚ ਮੌੜ ਮੰਡੀ (Maur Mandi) ਬਲਾਸਟ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਨੋਟਿਸ ਜਾਰੀ ਹੋਇਆ ਹੈ।
ਬਠਿੰਡਾ ਪੁਲਿਸ ਨੇ ਵਿਪਾਸਨਾ ਇੰਸਾ ਨੂੰ ਨੋਟਿਸ ਜਾਰੀ ਕੀਤਾ ਹੈ। ਪੁਲਿਸ ਨੇ 13 ਜਨਵਰੀ ਨੂੰ ਸਿਰਸਾ ਜਾ ਕੇ ਨੋਟਿਸ ਦਿੱਤਾ ਸੀ।
ਵਿਪਾਸਨਾ ਇੰਸਾ ਨੂੰ ਅੱਜ IG ਬਠਿੰਡਾ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਚੋਣ ਰੈਲੀ ਬਾਹਰ ਧਮਾਕਾ ਹੋਇਆ ਸੀ। ਮੌੜ ਮੰਡੀ ਬਲਾਸਟ ‘ਚ 7 ਲੋਕਾਂ ਦੀ ਮੌਤ ਹੋਈ ਸੀ। ਬਲਾਸਟ ਪਿੱਛੇ ਡੇਰੇ ਨਾਲ ਜੁੜੇ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ।