ਪੰਜਾਬ 'ਚ ਅਕਾਲੀ ਭਾਜਪਾ ਦਾ ਰਿਸ਼ਤਾ ਟੁੱਟਣ ਕਿਨਾਰੇ, ਹੁਣ ਹੋਰ ਆਇਆ ਵੱਡਾ ਬਿਆਨ ਪੰਜਾਬ 'ਚ ਅਕਾਲੀ ਭਾਜਪਾ ਦਾ ਰਿਸ਼ਤਾ ਟੁੱਟਣ ਕਿਨਾਰੇ, ਹੁਣ ਹੋਰ ਆਇਆ ਵੱਡਾ ਬਿਆਨ
Your browser is not supported for the Live Clock Timer, please visit the Support Center for support.
Akali BJP Relation

ਪੰਜਾਬ ‘ਚ ਅਕਾਲੀ ਭਾਜਪਾ ਦਾ ਰਿਸ਼ਤਾ ਟੁੱਟਣ ਕਿਨਾਰੇ, ਹੁਣ ਹੋਰ ਆਇਆ ਵੱਡਾ ਬਿਆਨ

66

Akali BJP Relation- ਭਾਜਪਾ ਨੇ ਮਨ ਬਣਾ ਲਿਆ ਹੈ ਕਿ 2022 ਵਿਚ ਪੰਜਾਬ ਦਾ ਮੁੱਖ ਮੰਤਰੀ  ਭਾਜਪਾ ਦਾ  ਹੋਵੇਗਾ, ਇਸਦੇ ਲਈ ਤਿਆਰੀ ਸ਼ੁਰੂ ਕਰ ਦਿਤੀ ਹੈ ਅਤੇ ਵਰਕਰਾਂ ਨੂੰ ਕਮਰ-ਕੱਸਣ ਨੂੰ ਕਹਿ ਦਿੱਤਾ ਹੈ। ਸੂਬੇ ਦੇ ਭਾਜਪਾ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਗੱਲਬਾਤ ਦੌਰਾਨ ਵੱਡਾ ਬਿਆਨ ਦੇਂਦੇ ਹੋਏ ਕਿਹਾ ਕੀ ਭਾਜਪਾ ਦੇ ਵਰਕਰਾਂ ਦਾ ਸੁਪਨਾ ਹੈ ਕਿ ਪੰਜਾਬ ਚ ਭਾਜਪਾ ਦਾ ਮੁੱਖ ਮੰਤਰੀ ਹੋਵੇ ਤੇ ਭਾਜਪਾ ਨੇ ਵਰਕਰਾਂ ਨੂੰ ਕਹਿ ਦਿੱਤਾ ਹੈ ਕਿ ਇਸ ਸੁਪਨੇ ਨੂੰ ਪੂਰਾ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਹੋਵੇਗੀ ।

ਮਨੋਰੰਜਨ ਕਾਲੀਆ ਨੇ ਕਿਹਾ ਕਿ ਪਾਰਟੀ ਪੰਜਾਬ ਚ ਆਪਣਾ ਵਿਸਤਾਰ ਕਰ ਰਹੀ ਹੈ ਅਤੇ 2022 ਚ ਕੀ ਹੋਵੇਗਾ ਕੁਝ ਕਿਹਾ ਨਹੀਂ ਜਾ ਸਕਦਾ, ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਕਿ 1980 ‘ਚ ਸੁਪਨਾ ਦੇਖਿਆ ਗਿਆ ਸੀ ਦੇਸ਼ ਚ ਭਾਜਪਾ ਦੀ ਸਰਕਾਰ ਹੋਵੇ ਉਹ ਸੁਪਨਾ ਪੂਰਾ ਹੋਇਆ, ਜੇਕਰ ਵਰਕਰਾਂ ਨੇ ਮਿਹਨਤ ਕੀਤੀ ਤਾਂ ਪੰਜਾਬ ਚ ਭਾਜਪਾ ਦੇ ਮੁੱਖ ਮੰਤਰੀ ਦਾ ਸੁਪਨਾ ਪੂਰਾ ਹੋ ਸਕਦਾ ਹੈ।

ਅਕਾਲੀ -ਭਾਜਪਾ ਦਾ ਰਿਸ਼ਤਾ ਹਰਿਆਣਾ ਤੋਂ ਬਾਅਦ ਦਿੱਲੀ ਚ ਟੁੱਟ ਚੁੱਕਿਆ ਹੈ ਤੇ ਹੁਣ ਸਾਰੀਆਂ ਦੀਆਂ ਨਜ਼ਰਾਂ ਪੰਜਾਬ ਤੇ ਹੈ ਕਿ ਪੰਜਾਬ ਚ 2022 ਚ ਕੀ ਹੋਵੇਗਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋ ਭਾਜਪਾ ਦੇ ਕਿਸੇ ਲੀਡਰ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ, ਲਗਾਤਾਰ ਭਾਜਪਾ ਆਗੂਆਂ ਵਲੋਂ ਵੱਖਰੇ ਤੌਰ ਤੇ ਚੋਣ ਲਡ਼ਨ ਦੇ ਬਿਆਨ ਸਾਹਮਣੇ ਆ ਰਹੇ ਨੇ ਲੇਕਿਨ ਦੂਜੇ ਪਾਸੇ ਅਕਾਲੀ ਦਲ ਦੇ ਆਗੂਆਂ ਵਲੋਂ ਨੋਹ ਮਾਸ ਦੇ ਰਿਸ਼ਤੇ ਦੀ ਗੱਲ ਕਹਿ ਕੇ ਭਾਜਪਾ ਲੀਡਰਾਂ ਦੇ ਨਿੱਜੀ ਵਿਚਾਰ ਦਸੇ ਜਾ ਰਹੇ ਨੇ।

ਪੰਜਾਬ ਭਝਫ ਨੇ ਨਵੇਂ ਬਣੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਦੋਂ ਭਾਜਪਾ ਲੀਡਰਾਂ ਦੇ ਇਨ੍ਹਾਂ ਬਿਆਨਾਂ ਬਾਰੇ ਸਵਾਲ ਕੀਤਾ ਗਿਆ ਤਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਰਕਰਾਂ ਦੇ ਨਿੱਜੀ ਵਿਚਾਰ ਨੇ ਅਤੇ ਜਦੋਂ ਭਾਜਪਾ ਦੀ ਇੰਟਰਨਲ ਮੀਟਿੰਗ ਹੋਵੇਗੀ ਤਾਂ ਇਸ ਤੇ ਵਿਚਾਰ ਕੀਤਾ ਜਾਵੇਗਾ।

ਹਰ ਪਾਰਟੀ ਆਪਣਾ ਵਿਸਤਾਰ ਕਰਦੀ ਹੈ ਅਤੇ ਭਾਜਪਾ ਦਾ ਵੀ ਲਗਾਤਾਰ ਵਿਸਤਾਰ ਹੋ ਰਿਹਾ ਹੈ ਮੇਰਾ ਟੀਚਾ ਭਾਜਪਾ ਨੂੰ ਹੋਰ ਮਜਬੂਤ ਕਰਨ ਦਾ ਹੈ, ਅਕਾਲੀ ਭਾਜਪਾ ਦਾ ਗਠਜੋਡ਼ ਪਵਿਤਰ ਹੈ ਅਤੇ 2022 ਚ ਕਿੰਨੀਆਂ ਸੀਟਾਂ ਤੇ ਚੋਣ ਲਡ਼ਨੀ ,ਕਿਸਦੇ ਨਾਲ ਚੋਣ ਲਡ਼ਨੀ ਉਸਦਾ ਫੈਸਲਾ ਆਲਾਕਮਾਨ ਨੇ ਕਰਨਾ ਹੁੰਦਾ ਉਹ ਮੇਰੇ ਆਧਾਰ ਖੇਤਰ ਚ ਨਹੀਂ ਆਉਂਦਾ। Akali BJP Relation

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *