Bank Holiday in February - ਜਲਦ ਖਤਮ ਕਰ ਲਵੋ ਆਪਣੇ ਕੰਮ, ਬੈਂਕ ਹੋ ਰਹੇ ਨੇ ਬੰਦ Bank Holiday in February - ਜਲਦ ਖਤਮ ਕਰ ਲਵੋ ਆਪਣੇ ਕੰਮ, ਬੈਂਕ ਹੋ ਰਹੇ ਨੇ ਬੰਦ
Your browser is not supported for the Live Clock Timer, please visit the Support Center for support.
Bank Holiday in February

ਜਲਦ ਖਤਮ ਕਰ ਲਵੋ ਆਪਣੇ ਕੰਮ, ਬੈਂਕ ਹੋ ਰਹੇ ਨੇ ਬੰਦ

52

ਨਵੀਂ ਦਿੱਲੀ: ਅਗਰ ਤੁਸੀਂ ਬੈਂਕ ਦੇ ਕੰਮ ਨਿਬੇੜਨ ਬਾਰੇ ਸੋਚ ਰਹੇ ਹੋ ਤਾਂ ਅਲਰਟ ਹੋ ਜਾਵੋ, ਕਿਉਂਕਿ ਲਗਾਤਾਰ ਤਿੰਨ ਦਿਨ ਤੱਕ ਦੇਸ਼ ‘ਚ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਯਾਨੀ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਦੇ ਚੱਲਦਿਆਂ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 2 ਫਰਵਰੀ ਨੂੰ ਐਤਵਾਰ ਹੈ। ਇਸ ਲਈ ਉਸ ਦਿਨ ਵੀ ਤੁਸੀਂ ਬੈਂਕ ਦਾ ਕੋਈ ਕੰਮ ਨਹੀਂ ਕਰ ਸਕਦੇ। ਇੰਨਾ ਹੀ ਨਹੀਂ, ਯੂਨੀਅਨ ਨੇ ਮਾਰਚ ਦੇ ਮਹੀਨੇ ‘ਚ ਤਿੰਨ ਦਿਨ ਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਤੱਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮਾਰਚ 11, 12, 13 ਨੂੰ ਵੀ ਹੜਤਾਲ ਰਹੇਗੀ।

ALSO READ: ਹੁਣ ਬੀਜੇਪੀ ਨੂੰ ਨਹੀਂ ‘ਬਾਦਲਾਂ-ਚੌਟਾਲਿਆਂ’ ਦੀ ਲੋੜ, ਅਕਾਲੀ ਦਲ ਮਗਰੋਂ ਜਜਪਾ ਨੂੰ ਝਟਕਾ

ਦਿੱਲੀ ਪ੍ਰਦੇਸ਼ ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਿਨੀ ਰਾਣਾ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਤਨਖਾਹ ‘ਚ 12.5 ਫੀਸਦ ਵਾਧੇ ਦੀ ਮੰਗ ਰੱਖੀ ਹੈ, ਜੋ ਮਨਜ਼ੂਰ ਨਹੀਂ ਕੀਤੀ ਗਈ। ਇਸ ਲਈ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ ‘ਚ ਕਾਰਜਕਾਰੀ ਸਟਾਫ ਹੜਤਾਲ ‘ਤੇ ਰਹੇਗਾ ਜਿਸ ਦਾ ਬੈਂਕਿੰਗ ਸੇਵਾਂਵਾਂ ‘ਤੇ ਸਿੱਧਾ ਅਸਰ ਪਵੇਗਾ।

ALSO READ: AZADSOCH PUNJABI EPAPER




Leave a Reply

Your email address will not be published. Required fields are marked *