Sunam Murder | ਰੇਲਵੇ ਸਟੇਸ਼ਨ ਤੇ ਸਟੈਂਡ ਠੇਕੇਦਾਰ ਦਾ ਕਿਰਚ ਮਾਰ ਕੇ ਕਤਲ Sunam Murder | ਰੇਲਵੇ ਸਟੇਸ਼ਨ ਤੇ ਸਟੈਂਡ ਠੇਕੇਦਾਰ ਦਾ ਕਿਰਚ ਮਾਰ ਕੇ ਕਤਲ
Your browser is not supported for the Live Clock Timer, please visit the Support Center for support.
Sunam Murder

ਸੁਨਾਮ ਰੇਲਵੇ ਸਟੇਸ਼ਨ ਤੇ ਸਟੈਂਡ ਠੇਕੇਦਾਰ ਦਾ ਕਿਰਚ ਮਾਰ ਕੇ ਕਤਲ

57

ਸੁਨਾਮ : Sunam Murder : ਸਥਾਨਕ ਰੇਲਵੇ ਸਟੇਸ਼ਨ (Railway Station Sunam) ਦੇ ਬਾਹਰ ਬੀਤੀ ਰਾਤ ਇੱਕ ਵਿਅਕਤੀ ਦਾ ਕਿਰਚ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਮੋਟਰਸਾਈਕਲ ਸਟੈਂਡ ‘ਤੇ ਮੋਟਰਸਾਈਕਲ ਦੀ ਪਰਚੀ ਨੂੰ ਲੈ ਕੇ ਹੋਏ ਵਿਵਾਦ ‘ਚ ਸਾਈਕਲ ਸਟੈਂਡ ਦੇ ਠੇਕੇਦਾਰ ਦੀ ਮੌਤ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਇੱਕ ਵਿਅਕਤੀ ਰੇਲਵੇ ਸਟੇਸ਼ਨ (Railway Station Sunam ) ਦੇ ਬਾਹਰ ਸਥਿਤ ਮੋਟਰਸਾਈਕਲ ਸਟੈਂਡ ‘ਤੇ ਮੋਟਰਸਾਈਕਲ ਲੈਣ ਲਈ ਆਇਆ ਸੀ। ਜਦੋਂ ਠੇਕੇਦਾਰ ਨੇ ਉਸ ਨੂੰ ਪਰਚੀ ਦਿਖਾਉਣ ਲਈ ਕਿਹਾ ਤਾਂ ਉਹ ਪਰਚੀ ਨਾ ਦਿਖਾ ਸਕਿਆ ਅਤੇ ਉਨ੍ਹਾਂ ਨੇ ਮੋਟਰਸਾਈਕਲ ਲਿਜਾਣ ਤੋਂ ਮਨ੍ਹਾ ਕਰ ਦਿੱਤਾ।

ALSO READ: ਪੰਜਾਬ ‘ਚ ਅਕਾਲੀ ਭਾਜਪਾ ਦਾ ਰਿਸ਼ਤਾ ਟੁੱਟਣ ਕਿਨਾਰੇ, ਹੁਣ ਹੋਰ ਆਇਆ ਵੱਡਾ ਬਿਆਨ

ਇਸ ਤੋਂ ਕੁਝ ਦੇਰ ਬਾਅਦ ਆਰੋਪੀ ਵਾਪਸ ਆਇਆ ਤਾਂ ਮੁੜ ਠੇਕੇਦਾਰ ਅਤੇ ਉਸ ਦੇ ਭਰਾ ਵਿਸ਼ਾਲ ਨਾਲ ਉਸ ਦੀ ਲੜਾਈ ਹੋ ਗਈ ਅਤੇ ਵਿਸ਼ਾਲ ‘ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਉੱਥੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਵਿਸ਼ਾਲ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ ਕਰਾਇਆ।

ਜਿੱਥੋਂ ਕਿ ਉਸ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *