Dhadriyan Wale vs Damdami Taksal Dhadriyan Wale vs Damdami Taksal
BREAKING NEWS
Search

Date

Your browser is not supported for the Live Clock Timer, please visit the Support Center for support.
Dhadriyan Wala vs Damdami Taksal

ਢੱਡਰੀਆਂ ਵਾਲੇ ਦੇ ਚੈਲੇਂਜ਼ ਨੇ ਟਕਸਾਲੀਆਂ ਦੇ ਸਾਂਹ ਸੂਤੇ

178

ਚੰਡੀਗੜ੍ਹ: Dhadriyan Wale vs Damdami Taksal – ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਟਕਸਾਲ ਦਾ ਆਪਸ ਵਿੱਚ ਚੱਲਦਾ ਆ ਰਿਹਾ ਕਾਟੋ ਕਲੇਸ਼ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਟਕਸਾਲੀਆਂ ਵੱਲੋਂ ਰਣਜੀਤ ਸਿੰਘ ਤੇ ਕੀਤੇ ਸ਼ਬਦੀ ਹਮਲੇ ਤੋਂ ਬਾਅਦ ਹੁਣ ਰਣਜੀਤ ਸਿੰਘ ਨੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਹੈ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਤ ਬਾਬੇ ਆਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦੇਣ ਤੇ ਚਾਹੇ ਵਰਤੋਂ ਆਪ ਕਰਦੇ ਰਹਿਣ। ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਚੁਣੌਤੀ ਦਮਦਮੀ ਟਕਸਾਲ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਦਿੱਤੀ ਹੈ।

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਵੀਡੀਓ ਜਾਰੀ ਕਰਕੇ ਵਿਰੋਧੀਆਂ ਨੂੰ ਖ਼ਰੀਆਂ-ਖੋਟੀਆਂ ਸੁਣਾਉਂਦਿਆਂ ਕਿਹਾ ਕਿ ਜੇਕਰ 200 ਬਿੱਘੇ ਵਿੱਚੋਂ ਸਿਰਫ਼ ਦੋ ਏਕੜ ਜ਼ਮੀਨ ਕਰਜ਼ੇ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਤਬਦੀਲ ਹੋਣ ਦੀ ਥਾਂ ਉਨ੍ਹਾਂ ਦੇ ਨਾਮ ‘ਤੇ ਰਹਿ ਗਈ ਤਾਂ ਵਿਰੋਧੀ ਪਰਦਾਫ਼ਾਸ਼ ਕਰਨ ਦੇ ਦਮਗਜ਼ੇ ਮਾਰਨ ਲੱਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਵਿਰੋਧੀ ਧਿਰ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਬਣਾਈਆਂ ਜਾਇਦਾਦਾਂ ਦੀ ਪੋਲ ਖੋਲ੍ਹ ਦਿੱਤੀ ਤਾਂ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਉਨ੍ਹਾਂ ਨੇ 200 ਬਿੱਘੇ ਤੋਂ ਵੱਧ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਟਰੀ ਕਰਵਾ ਦਿੱਤੀ ਸੀ ਤੇ ਉਸ ਸਮੇਂ ਸਿਰਫ਼ ਦੋ ਏਕੜ ਜ਼ਮੀਨ ਕਰਜ਼ੇ ਕਾਰਨ ਰਜਿਸਟਰੀ ਨਹੀਂ ਹੋ ਸਕੀ। 2016 ਵਿੱਚ ਸੇਖੂਪੁਰਾ ਦੇ ਵਿਅਕਤੀ ਨੇ ਇਸ ਜ਼ਮੀਨ ਤੋਂ ਕਰਜ਼ਾ ਉਤਾਰ ਕੇ ਰਜਿਸਟਰੀ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਸੀ, ਜੋ ਜਲਦ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦਿੱਤੀ ਜਾਵੇਗੀ।

ਵਿਰੋਧੀਆਂ ਦੇ ਦੋਸ਼ ਕਿ ਭਾਵੇਂ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ‘ਤੇ ਹੈ ਪਰ ਇਸ ਦੀ ਵਰਤੋਂ ਤਾਂ ਢੱਡਰੀਆਂ ਵਾਲੇ ਨੇ ਕਰਨੀ ਹੈ, ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਵਿਰੋਧੀ ਤੇ ਉਨ੍ਹਾਂ ਨਾਲ ਸਬੰਧਤ ਬਾਬੇ ਆਪਣੀਆਂ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦੇਣ ਤੇ ਵਰਤੋਂ ਆਪ ਕਰਦੇ ਰਹਿਣ। Dhadriyan Wale vs Damdami Taksal

ALSO READ: Punjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *