ਨਿਰਭੈਆ ਰੇਪ ਮਾਮਲੇ ਦੇ ਦੋਸ਼ੀਆਂ ਤੋਂ ਫਾਂਸੀ ਤੋਂ ਪਹਿਲਾਂ ਪੁੱਛੀ ਆਖਰੀ ਇੱਛਾ ਨਿਰਭੈਆ ਰੇਪ ਮਾਮਲੇ ਦੇ ਦੋਸ਼ੀਆਂ ਤੋਂ ਫਾਂਸੀ ਤੋਂ ਪਹਿਲਾਂ ਪੁੱਛੀ ਆਖਰੀ ਇੱਛਾ
Your browser is not supported for the Live Clock Timer, please visit the Support Center for support.
fansi

ਨਿਰਭੈਆ ਰੇਪ ਮਾਮਲੇ ਦੇ ਦੋਸ਼ੀਆਂ ਤੋਂ ਫਾਂਸੀ ਤੋਂ ਪਹਿਲਾਂ ਪੁੱਛੀ ਆਖਰੀ ਇੱਛਾ

77

ਨਵੀਂ ਦਿੱਲੀ :Last wish before fansi- ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਤੋਂ ਕਈ ਸਵਾਲ ਵੀ ਪੁੱਛੇ ਹਨ। ਇੱਕ ਫ਼ਰਵਰੀ ਤੋਂ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਇੱਛਾਵਾਂ ਦੀ ਪੂਰਤੀ ਕਰੇਗਾ।

ਮਿਲੀ ਜਾਣਕਾਰੀ ਅਨੁਸਾਰ ਨਿਰਭੈਆ ਕੇਸ ਦੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨਨੇ ਪੁੱਛਿਆ ਕਿ ਉਹ 1 ਫਰਵਰੀ ਨੂੰ ਤੈਅ ਫਾਂਸੀ ਤੋਂ ਪਹਿਲਾਂ ਉਹ ਆਖ਼ਰੀ ਵਾਰ ਕਿਸ ਨੂੰ ਮਿਲਣਾ ਚਾਹੁੰਦੇ ਹਨ ? ਇਸ ਦੇ ਨਾਲ ਹੀ ਦੋਸ਼ੀਆਂ ਨੂੰ ਇਹ ਵੀ ਪੁੱਛਿਆ ਗਿਆ ਕਿ ਆਪਣੇ ਨਾਂਅ ਦੀ ਜਾਇਦਾਦ ਕਿਸ ਦੇ ਨਾਂਅ ਟ੍ਰਾਂਸਫ਼ਰ ਕਰਵਾਉਣਾ ਚਾਹੁੰਦੇ ਹਨ ?  ਕੋਈ ਧਾਰਮਿਕ ਕਿਤਾਬ ਪੜ੍ਹਨੀ ਚਾਹੁੰਦੇ ਹਨ ਜਾਂ ਕਿਸੇ ਧਾਰਮਿਕ ਸ਼ਖ਼ਸੀਅਤ ਨੂੰ ਸੱਦਣਾ ਚਾਹੁੰਦੇ ਹਨ।

ਉੱਧਰ ਨਿਰਭੈਆ ਕੇਸ ਦੇ ਚਾਰੇ ਦੋਸ਼ੀ ਆਪਣੀ ਫਾਂਸੀ ਦੀ ਸਜ਼ਾ ਨੂੰ ਹੋਰ ਲੰਮਾ ਖਿੱਚਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਰਹੇ ਹਨ। ਜੇਲ੍ਹ ਸੂਤਰਾਂ ਮੁਤਾਬਕ ਚਾਰ ਦੋਸ਼ੀਆਂ ਵਿੱਚੋਂ ਇੱਕ ਵਿਨੇ ਨੇ ਫਾਂਸੀ ਦੇ ਡਰ ਕਾਰਨ ਦੋ ਦਿਨਾਂ ਤੱਕ ਖਾਣਾ ਨਹੀਂ ਖਾਧਾ। ਬੁੱਧਵਾਰ ਨੁੰ ਉਸ ਨੂੰ ਖਾਣਾ ਖਾਣ ਲਈ ਆਖਿਆ ਗਿਆ ਤਾਂ ਉਸ ਨੇ  ਬਹੁਤ ਹੀ ਥੋੜ੍ਹਾ ਜਿਹਾ ਖਾਣਾ ਖਾਧਾ। ਇਸ ਦੇ ਇਲਾਵਾ ਪਵਨ ਵੀ ਬਹੁਤ ਘੱਟ ਖਾਣਾ ਖਾ ਰਿਹਾ ਹੈ ਅਤੇ ਮੁਕੇਸ਼ ਤੇ ਅਕਸ਼ੇ ਆਮ ਵਾਂਗ ਖਾਣਾ ਖਾ ਰਹੇ ਹਨ।

ਜੇਲ ਸੂਤਰਾਂ ਮੁਤਾਬਕ ਚਾਰੇ ਦੋਸ਼ੀਆਂ ਨੂੰ ਤਿਹਾੜ ਦੇ ਜੇਲ੍ਹ ਨੰਬਰ-3 ਦੀਆਂ ਵੱਖੋ -ਵੱਖਰੀਆਂ ਕੋਠੜੀਆਂ ‘ਚ ਰੱਖਿਆ ਗਿਆ ਹੈ। ਹਰੇਕ ਦੋਸ਼ੀ ਦੇ ਸੈੱਲ ਦੇ ਬਾਹਰ ਦੋ ਸੁਰੱਖਿਆ ਗਾਰਡ ਤਾਇਨਾਤ ਹਨ। ਹਰੇਕ ਦੋ ਘੰਟਿਆਂ ‘ਚ ਗਾਰਡ ਨੂੰ ਆਰਾਮ ਦਿੱਤਾ ਜਾਂਦਾ ਹੈ ਤੇ ਦੂਜੇ ਗਾਰਡ ਸ਼ਿਫ਼ਟ ਸੰਭਾਲਦੇ ਹਨ। ਇੰਝ ਚਾਰੇ ਦੋਸ਼ੀਆਂ ਲਈ ਕੁੱਲ 32 ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਚਾਰਾਂ ਨੂੰ ਅਗਲੇ ਮਹੀਨੇ 1 ਫ਼ਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਤੈਅ ਹੈ।

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ‘ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ‘ਚ ਉਸ ਨੂੰ ਚੱਲਦੀ ਬੱਸ ‘ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ‘ਚ ਉਸ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
Leave a Reply

Your email address will not be published. Required fields are marked *