ਬੀਜੇਪੀ ਨੇ ਅਕਾਲੀਆਂ ਹੱਥ ਛੁਣਛਣੇ ਫੜਾਏ: ਭੱਠਲ ਬੀਜੇਪੀ ਨੇ ਅਕਾਲੀਆਂ ਹੱਥ ਛੁਣਛਣੇ ਫੜਾਏ: ਭੱਠਲ
Your browser is not supported for the Live Clock Timer, please visit the Support Center for support.
bhathal

ਬੀਜੇਪੀ ਨੇ ਅਕਾਲੀਆਂ ਹੱਥ ਛੁਣਛਣੇ ਫੜਾਏ: ਭੱਠਲ

118

ਬਾਦਲ ਅਤੇ ਢੀਂਡਸਿਆਂ ਦਾ ਪੰਜਾਬ ਚੋਂ ਸਿਆਸੀ ਅੰਤ ਤੈਅ 

 ਸ਼ੰਭੂ ਗੋਇਲ,ਲਹਿਰਾਗਾਗਾ : ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਸੀਸਾ ਵਿਖਾਉਂਦਿਆਂ ਖੜਕਾਉਣ ਲਈ ਹੱਥਾਂ ਵਿੱਚ ਛੁਣਛਣੇ ਫੜਾ ਦਿੱਤੇ। ਜਿਵੇਂ  ਅਕਾਲੀਆਂ ਨੇ ਪੰਜਾਬ ਨਾਲ ਧੱਕਾ ਕੀਤਾ ਸੀ ਉਸ ਦਾ ਫਲ ਹੁਣ ਇਨ੍ਹਾਂ ਨੂੰ ਮਿਲ ਰਹੇ ਰਿਹਾ ਹੈ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਬੀਬੀ ਰਾਜਿੰਦਰ ਕੌਰ ਭੱਠਲ ਨੇ ਇੱਥੇ ਗੱਲਬਾਤ ਕਰਦਿਆਂ  ਸਾਂਝੇ ਕੀਤੇ।

ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਉੱਪਰ ਆਪਣੇ ਸ਼ਬਦੀ ਬਾਨ ਜਾਰੀ ਰੱਖਦਿਆਂ ਕਿਹਾ, ਕਿ ਜੇਕਰ ਬਾਦਲਾਂ ਵਿੱਚ ਥੋੜ੍ਹੀ ਜਿਹੀ ਵੀ ਗ਼ੈਰਤ ਹੈ ਤਾਂ ਦਿੱਲੀ ਦੀ ਮਨਿਸਟਰੀ ਛੱਡ ਕੇ ਪੰਜਾਬ ਨਾਲ ਆ ਕੇ ਖੜਨ। ਪਰ ਇਨ੍ਹਾਂ ਨੂੰ ਕੁਰਸੀ ਦਾ ਮੋਹ ਸਤਾ ਰਿਹਾ ਹੈ, ਜਦੋਂ ਕਿ ਮੋਦੀ ਅਤੇ ਅਮਿਤ ਸ਼ਾਹ ਨੇ ਅਕਾਲੀ ਦਲ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਬਾਹਰ ਕੱਢ ਕੇ ਸੁੱਟ ਦਿੱਤਾ ਹੈ। ਪਹਿਲਾਂ ਅਕਾਲੀ ਦਲ ਵਾਲੇ ਬੀਜੇਪੀ ਦੀ ਝੋਲੀ ਪੈ ਕੇ ਨਿੱਜੀ ਫਾਇਦੇ ਲੈਂਦੇ ਰਹੇ। ਹੁਣ ਦਿੱਲੀ ਸਰਕਾਰ ਵੱਲੋਂ ਅੱਖਾਂ ਵਿਖਾਉਣ ਤੇ ਇਹ ਆਗੂ ਬਿੱਟਰ-ਬਿਟਰ ਝਾਕਣ ਲਈ ਮਜਬੂਰ ਹਨ।

ਬੀਬੀ ਭੱਠਲ ਨੇ ਢੀਂਡਸਾ ਪਰਿਵਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ,ਕਿ ਪਹਿਲਾਂ ਸੁਖਬੀਰ ਬਾਦਲ ਨੇ ਜ਼ਿਲ੍ਹਾ ਸੰਗਰੂਰ ਢੀਂਡਸਾ ਪਰਿਵਾਰ ਕੋਲ ਗਹਿਣੇ ਧਰ ਦਿੱਤਾ ਸੀ ਜਿਨ੍ਹਾਂ ਨੇ ਸੰਗਰੂਰ ਜ਼ਿਲ੍ਹਾ ਅਕਾਲੀ ਦਲ ਦੇ ਨਕਸ਼ੇ ਤੋਂ ਖਤਮ ਕਰ ਦਿੱਤਾ।ਉਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਕੋਲ ਪੰਜਾਬ ਗਹਿਣੇ ਧਰ ਦਿੱਤਾ, ਜਿਸ ਦੀ ਬਦੌਲਤ ਅੱਜ ਪੰਜਾਬ ਦਾ ਅਕਾਲੀ ਦਲ ਲੀਰੋ -ਲੀਰ ਹੋ ਚੁੱਕਿਆ ਹੈ।

ਸੁਖਦੇਵ ਸਿੰਘ ਢੀਂਡਸਾ ਗੁਨਾਹਾਂ ਤੋਂ ਨਹੀਂ ਬਚ ਸਕਦਾ ਕਿਓੁ ਕਿ ਵੱਡੇ ਢੀਂਡਸਾ ਨੇ ਜ਼ਿਲ੍ਹਾ ਸੰਗਰੂਰ ਹਰਾ ਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਤਿੰਨ ਵਾਰ ਜਿਤਾਇਆ ,ਪਰ ਹੁਣ ਸੁਨਾਮ ਛੱਡ ਕੇ ਲਹਿਰਾ ਭੱਜ ਆਇਆ। ਉਸੇ ਤਰ੍ਹਾਂ ਬਾਦਲ ਪਰਿਵਾਰ ਕੋਲੋਂ  ਕੋਈ ਫਾਇਦਾ ਨਾ ਮਿਲਦਾ ਦੇਖ ਕੇ ਹੁਣ ਇਹ ਅਕਾਲੀ ਦਲ ਛੱਡ ਕੇ ਭੱਜ ਰਿਹਾ ਹੈ ।ਢੀਂਡਸਾ ਦੀ ਰਾਜਨੀਤੀ ਦਾ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਨਹੀਂ ਪੈਂਦਾ । ਉਹੀ ਢੀਂਡਸਾ ਜਿਸ ਨੇ ਪ੍ਰਧਾਨਗੀ ਲਈ ਸੁਖਬੀਰ ਸਿੰਘ ਬਾਦਲ ਦਾ ਨਾਮ ਪ੍ਰਪੋਜ ਕੀਤਾ ਸੀ, ਹੁਣ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿ ਰਿਹਾ ਹੈ।

ਬੀਬੀ ਭੱਠਲ ਨੇ ਅਖੀਰ ਵਿੱਚ ਕਿਹਾ ਕਿ, ਢੀਂਡਸਿਆਂ ਦਾ ਰੋਲ ਪੰਜਾਬ ਦੇ ਫਾਇਦੇ ਲਈ ਨਹੀਂ ,ਨਾ ਹੀ ਲੋਕਾਂ ਦੇ ਫਾਇਦੇ ਲਈ ਹੈ ।ਇਹ ਪਰਿਵਾਰ ਕੁਰਸੀ ਪਿੱਛੇ ਭੱਜਦਾ ਹੈ।ਜਿੱਥੇ ਕੁਝ ਨਾ ਮਿਲਦਾ ਦੇਖ ਮੋਦੀ ਨੂੰ ਹੁਣ ਇਹ ਸਾਬਤ ਕਰਨਾ ਚਾਹੁੰਦੇ ਹਨ ,ਕਿ ਸਾਰਾ ਪੰਜਾਬ ਸਾਡੇ ਨਾਲ ਹੈ ਪ੍ਰੰਤੂ ਮੋਦੀ ਅਤੇ ਅਮਿੱਤ ਸ਼ਾਹ ਨੂੰ ਢੀਂਡਸਾ ਪਰਿਵਾਰ ਦੀ ਕਾਰਗੁਜ਼ਾਰੀ ਦਾ ਭਲੀ ਭਾਂਤ ਪਤਾ ਹੈ।ਇਸ ਸਾਰੇ ਕਾਸੇ ਤੋਂ ਸਾਬਤ ਹੋ ਚੁੱਕਾ ਹੈ ਕਿ ਜਿਵੇਂ ਬਾਦਲਾਂ ਦਾ ਸਿਆਸੀ ਅੰਤ ਤੈਅ ਹੈ,ਉਸੇ ਤਰ੍ਹਾਂ ਢੀਂਡਸਾ ਪਰਿਵਾਰ ਦਾ ਵੀ ਸਿਆਸੀ ਅੰਤ ਹੋਵੇਗਾ ।

ਇਸ ਸਮੇਂ ਉਨ੍ਹਾਂ ਨਾਲ  ਓ ਅੈਸ ਡੀ ਰਵਿੰਦਰ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਹਲਕਾ ਇੰਚਾਰਜ ਖਨੌਰੀ ਗੁਰਤੇਜ ਸਿੰਘ ਤੇਜ਼ੀ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ, ਪ੍ਰਿੰਸੀਪਲ ਕੁਲਦੀਪ ਚੂਲੜ, ਸਰਪੰਚ ਜਸਵਿੰਦਰ ਸਿੰਘ ਰਿੰਪੀ, ਰਵਿੰਦਰ ਅਲੀਸ਼ੇਰ, ਬਲਜੀਤ ਸਿੰਘ ਸਰਾਓ ਸਰਪੰਚ, ਸ਼ਾਮ ਲਾਲ ਮਨਿਆਣਾ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਕਾਲਾ ਭੁੱਟੋ ,ਰਾਜ ਚੰਡੀਗੜ੍ਹ ,ਪ੍ਰਸ਼ੋਤਮ ਗੋਇਲ, ਬੀਰਬਲ ਸਿੰਘ ਸਰਪੰਚ ਘੋੜੇਨਬ, ਗੁਰਪ੍ਰੀਤ ਖਿੱਪਲ, ਗੁਰਵਿੰਦਰ ਸਿੰਘ ਸਰਾਓ ਲੇਹਲ ਖੁਰਦ, ਨਿਰਭੈ ਸਿੰਘ ਢੀਂਡਸਾ, ਇੰਦਰਜੀਤ ਸਿੰਘ ਬੇਦੀ, ਉਡੀਕ ਸਿੰਘ ਬਿਸ਼ਨਪੁਰਾ ਖੋਖਰ ਤੋਂ ਇਲਾਵਾ ਹਲਕੇ ਦੇ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਆਗੂ ਵੀ ਮੌਜੂਦ  ਸਨ
Leave a Reply

Your email address will not be published. Required fields are marked *