ਢੀਂਡਸਾ ਪਰਿਵਾਰ ਦੀ ਚੁੰਗਲ ਜੇਲ੍ਹ 'ਚੋਂ ਨਿਕਲਣ ਦੀ ਆਜ਼ਾਦੀ ਮਿਲੀ : ਢਿੱਲੋਂ - AZAD SOCH ਢੀਂਡਸਾ ਪਰਿਵਾਰ ਦੀ ਚੁੰਗਲ ਜੇਲ੍ਹ 'ਚੋਂ ਨਿਕਲਣ ਦੀ ਆਜ਼ਾਦੀ ਮਿਲੀ : ਢਿੱਲੋਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sharanjit Dhillon

ਢੀਂਡਸਾ ਪਰਿਵਾਰ ਦੀ ਚੁੰਗਲ ਜੇਲ੍ਹ ‘ਚੋਂ ਨਿਕਲਣ ਦੀ ਆਜ਼ਾਦੀ ਮਿਲੀ : ਢਿੱਲੋਂ

567

ਢੀਂਡਸਾ ਪਰਿਵਾਰ ਅਤੇ ਉਸ ਦੇ ਹਮਾਇਤੀਆਂ ਨੇ ਹਰ ਵਿਧਾਨ ਸਭਾ ਚੋਣ ਮੌਕੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਿੱਠ ‘ਚ ਛੁਰਾ ਮਾਰ ਕੇ ਕਾਂਗਰਸ ਉਮੀਦਵਾਰਾਂ ਨੂੰ ਜਿਤਾਇਆ


ਮਲੇਰਕੋਟਲਾ-23 ਜਨਵਰੀ (ਕੁਲਵੰਤ ਸਿੰਘ ਮੁਹਾਲੀ) ਵਿਧਾਨ ਸਭਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਮਿਲਨ ਪੈਲਸ ਵਿਖੇ ਹਲਕਾ ਇੰਚਾਰਜ ਜਨਾਬ ਮੁਹੰਮਦ ਉਵੈਸ ਦੀ ਅਗਵਾਈ ‘ਚ ਪਾਰਟੀ ਵਰਕਰਾਂ ਨੂੰ 2 ਫਰਵਰੀ ਨੂੰ ਸੰਗਰ੍ਰੂਰ ਰੈਲੀ ‘ਚ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਜਦੋਂ ਪਹਿਲੀ ਵਾਰ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਲੋਕਾਂ ਨੂੰ ਢੀਂਡਸਾ ਪਰਿਵਾਰ ਦੀ ਚੁੰਗਲ ਜੇਲ੍ਹ ‘ਚੋਂ 45 ਸਾਲ ਬਾਦ ਬਾਹਰ ਨਿਕਲਣ ਦੀ ਆਜ਼ਾਦੀ ਮਿਲੀ ਹੈ ਜਿਸ ਦੇ ਚਲਦਿਆਂ ਪਿਛਲੇ ਲੰਮੇ ਅਰਸੇ ਤੋਂ ਢੀਂਡਸਾ ਪਰਿਵਾਰ ਨੇ ਸਿਰਫ ਆਪਣਾ ਉੱਲੂ ਸਿੱਧਾ ਰੱਖਣ ਵਾਸਤੇ ਆਪਣੇ ਹਮਾਇਤੀਆਂ ਦੇ ਨਾਲ ਰਲ ਕੇ ਅਤੇ ਉਨ੍ਹਾਂ ਨੂੰ ਹੱਲਾਸੇਰੀ ਦਿੰਦੇ ਹੋਏ ਹਰ ਵਿਧਾਨ ਸਭਾ ਚੋਣ ਮੌਕੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਿੱਠ ‘ਚ ਛੁਰਾ ਮਾਰ ਕੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਇਆ ਅਤੇ ਪਾਰਟੀ ਉਮੀਦਵਾਰ ਹਰਾਏ।

ਕਾਂਗਰਸ ਤੇ ਤਵਾ ਲਾਉੰਦਿਆਂ ਉਹਨਾਂ ਕਿਹਾ ਕਿ ਕੈਪਟਨ ਨੇ ਵਾਅਦੇ ਤਾਂ ਪੂਰੇ ਕੀ ਕਰਨੇ ਸੀ ਸਗੋਂ ਪੰਜਾਬ ‘ਚ ਗੁੰਡਾ ਤੇ ਮਾਫੀਆ ਰਾਜ ਸਥਾਪਿਤ ਕਰ ਦਿੱਤਾ ਹੈ।ਕਾਂਗਰਸੀ ਰਾਜ ਵਿੱਚ ਗੈਂਗਸਟਰ ਸ਼ਰੇਆਮ ਗੋਲੀਆਂ ਚਲਾਉਂਦੇ ਫਿਰ ਰਹੇ ਹਨ, ਸੂਬੇ ਦੇ ਲੋਕ ਗੁੰਡਾ ਅਨਸਰਾਂ ਦੇ ਰਾਜ ‘ਚ ਡਰ ਤੇ ਭੈਅ ਦੇ ਮਾਹੌਲ ਦੇ ਚੱਲਦਿਆਂ ਛੇਤੀ ਘਰਾਂ ਨੂੰ ਮੁੜਣ ਲਈ ਮਜਬੂਰ ਹਨ।

ਸ. ਢਿੱਲੋਂ ਨੇ ਢੀਂਡਸਾ ਪਰਿਵਾਰ ‘ਤੇ ਵਰ੍ਹਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ 1997 ‘ਚ ਜਦੋਂ ਸੂਬੇ ‘ਚ ਅਕਾਲੀ ਦਲ ਦੀ ਹਨ੍ਹੇਰੀ ਚੱਲ ਰਹੀ ਸੀ ਉਸ ਵੇਲੇ ਸੰਗਰੂਰ ਦੇ ਲੋਕਾਂ ਨੂੰ ਸ. ਢੀਂਡਸਾ ਪਸੰਦ ਨਹੀਂ ਆਏ ਅਤੇ ਸਿਧਾਂਤਕ ਪਾਰਟੀ ਨੇ ਹਾਰਣ ਦੇ ਬਾਵਜੂਦ ਸ. ਢੀਂਡਸਾ ਨੂੰ ਬਿਜਲੀ ਬੋਰਡ ਦਾ ਚੇਅਰਮੈਨ ਲਾਇਆ। ਉਹਨਾਂ ਕਿਹਾ ਕਿ ਸੰਗਰੂਰ ਤੇ ਬਰਨਾਲਾ ਦੇ ਲੋਕਾਂ ਨੇ ਤਿੰਨ ਵਾਰ ਢੀਂਡਸਾ ਨੂੰ ਲੋਕ ਸਭਾ ਚੌਣਾਂ ‘ਚ ਨਕਾਰਿਆ ਪ੍ਰੰਤੂ ਆਪਣਾ ਦਬਾਓ ਬਣਾ ਕੇ ਪਰਕਾਸ਼ ਸਿੰਘ ਬਾਦਲ ਰਾਹੀਂ ਸ. ਢੀਂਡਸਾ ਹਰ ਵਾਰੀ ਰਾਜ ਸਭਾ ‘ਚ ਜਾਂਦੇ ਰਹੇ।

ਸ. ਢਿੱਲੋਂ ਨੇ ‘ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ‘ਨਾਗਰਿਕਤਾ ਸੋਧ ਬਿਲ’ ‘ਚ ਮੁਸਲਿਮ ਭਾਈਚਾਰੇ ਨੂੰ ਸ਼ਾਮਿਲ ਕੀਤੇ ਜਾਣ ਬਾਰੇ ਸਪਸ਼ਟ ਕੀਤਾ ਕਿ ਉਕਤ ਬਿਲ ‘ਚ ਮੁਸਲਿਮ ਭਾਈਚਾਰੇ ਨੂੰ ਲੈਣਾ ਕੇਂਦਰ ਸਰਕਾਰ ਦੀ ਮਜਬੂਰ ਹੋਣਾ ਪਵੇਗਾ।ਉਹਨਾਂ ਕਿਹਾ ਕਿ ਢੀਂਡਸਾ ਦੀ ਅਗਵਾਈ ‘ਚ ਸੰਗਰੂਰ ਅਤੇ ਬਰਨਾਲਾ ਦੀਆਂ ਦਸ ਵਿਧਾਨ ਸਭਾ ਸੀਟਾਂ ‘ਚੋਂ ਸਿਰਫ ਇੱਕ ਸੀਟ ਤੇ ਸਿਮਟ ਕੇ ਰਹਿ ਗਿਆ ਸੀ ਜੋ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਮੁੜ ਦਸ ਦੀਆਂ ਦਸ ਸੀਟਾਂ ਜਿੱਤਣ ਦੇ ਸਮਰਥ ਬਣਇਆ ਜਾਵੇਗਾ।

ਮੀਟਿੰਗ ਨੂੰ ਹਲਕਾ ਇੰਚਾਰਜ ਜਨਾਬ ਮੁਹੰਮਦ ਉਵੈਸ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਡਰੋ ਤਾਂ ਆਪਣੇ ਰੱਬ ਤੋਂ ਡਰੋ ਕਿਸੇ ਇਨਸਾਨ ਤੋਂ ਤੁਹਾਨੂੰ ਡਰਣ ਦੀ ਜ਼ਰੂਰਤ ਨਹੀਂ, ਉਹਨਾਂ ਕਿਹਾ ਕਿ ਕੋਈ ਲੀਡਰ ਵੱਡਾ ਨਹੀਂ ਹੁੰਦਾ ਸਗੋਂ ਜਨਤਾ ਵੱਡੀ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਤਾਕਤ ਬਖਸ਼ ਕੇ ਉਸ ਨੂੰ ਆਪਣਾ ਪ੍ਰਤੀਨਿਧ ਬਨਣ ਦਾ ਮੌਕਾ ਦਿੰਦੀ ਹੈ। ਉਹਨਾਂ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਪਾਰਟੀ ‘ਚੋਂ ਚਲੇ ਜਾਣ ਨਾਲ ਪਾਰਟੀਆਂ ਨੂੰ ਨੁਕਸਾਨ ਨਹੀਂ ਹੁੰਦਾ ਸਗੋਂ ਕਿਸੇ ਲੀਡਰ ਦੇ ਪਾਰਟੀ ‘ਚੋਂ ਜਾਣ ਨਾਲ ਜਨਤਾ ਲੀਡਰ ਦੀ ਕਾਰਗੁਜ਼ਾਰੀ ਦਾ ਆਂਕਲਣ ਕਰਨ ਦਾ ਮੌਕਾ ਮਿਲਦਾ ਹੈ।

ਮੀਟਿੰਗ ਨੂੰ ਸਾਬਕਾ ਵਿਧਾਇਕ ਬਲਦੇਵ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਫਾਦਾਰਾਂ ਨੂੰ ਹਮੇਸ਼ਾਂ ਜ਼ਲੀਲ ਕੀਤਾ ਅਤੇ ਹੁਣ ਖੁਦ ਸਿਧਾਂਤਾਂ ਦੀ ਦੁਹਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਢੀਂਡਸਾ ਨਾਲ ਚੱਲਣ ਵਾਲੇ ਉਸ ਦੇ ਹਮਾਇਤੀ ਦੱਸਣ ਕਿ ਕਿਸ ਵਿਧਾਨ ਸਭਾ ਚੋਣ ਸਮੇਂ ਉਹਨਾਂ ਅਕਾਲੀ ਉਮੀਦਵਾਰ ਨੂੰ ਆਪਣੀ ਵੋਟ ਪਾਈ ਸੀ।

ਮੀਟਿੰਗ ‘ਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਸਰਦਾਰ ਮੁਹੰਮਦ ਦਾਰਾ, ਸਾਬਰ ਅਲ਼ੀ ਢਿੱਲੋਂ ਤੋਂ ਇਲਾਵਾ ਮੁਹੰਮਦ ਯੂਨਸ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।
Leave a Reply

Your email address will not be published. Required fields are marked *