ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਜਾ ਸਕਦੇ ਹਨ ਢੀਂਡਸਾ ਪਰਿਵਾਰ ਦੇ ਨਾਲ ? ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਜਾ ਸਕਦੇ ਹਨ ਢੀਂਡਸਾ ਪਰਿਵਾਰ ਦੇ ਨਾਲ ?
BREAKING NEWS
Search

Date

Your browser is not supported for the Live Clock Timer, please visit the Support Center for support.
Surjit-Dhiman

ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਜਾ ਸਕਦੇ ਹਨ ਢੀਂਡਸਾ ਪਰਿਵਾਰ ਦੇ ਨਾਲ ?

490

ਧੀਮਾਨ ਨੇ ਆਪਣੀ ਹੀ ਸਰਕਾਰ ਨੂੰ ਲਾਏ ਸ਼ਬਦੀ ਰਗੜੇ


ਸੰਗਰੂਰ : ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ (Surjit Dhiman) ਨੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਰਾਜਨੀਤਕ ਲਹਿਜ਼ੇ ‘ਚ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਸੰਭਲ ਜਾਏ ਤਾਂ ਚੰਗਾ ਨਹੀਂ ਤਾਂ ਨਤੀਜਾ 2022 ‘ਚ ਕਾਂਗਰਸ ਨੂੰ ਭੁਗਤਣਾ ਪਵੇਗਾ।

ਉਨ੍ਹਾਂ ਕਿਹਾ ਤਿੰਨ ਸਾਲਾਂ ‘ਚ ਲੋਕ ਸਿਰਫ ਨਿਰਾਸ਼ ਹੀ ਹੋਏ ਹਨ। ਹਰ ਮੁੱਦੇ ‘ਤੇ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਧੀਮਾਨ ਨੇ ਕਿਹਾ ਕਿ ਪੈਸਾ ਖਜ਼ਾਨੇ ‘ਚ ਨਹੀਂ ਆ ਰਿਹਾ ਸਿਰਫ ਮਾਫੀਆ ਦੇ ਘਰ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਕੋਈ ਉਮੀਦ ਨਹੀਂ ਕਿ ਡੇਢ ਸਾਲ ‘ਚ ਕੁਝ ਕਰ ਪਾਵਾਂਗੇ।


ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਸੁਰਜੀਤ ਧੀਮਾਨ (Surjit Dhiman) ਨੇ ਕਈ ਵਾਰੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਪਰ ਹਮੇਸਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਅਣਗੌਲਿਆਂ ਕੀਤਾ ਗਿਆ।

ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਵੀ ਧੀਮਾਨ ਆਪਣੇ ਪੁੱਤਰ ਲਈ ਸੰਗਰੁਰ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਟਿਕਟ ਨਾ ਮਿਲਣ ਤੇ ਉਹਨਾਂ ਨੇ ਕਾਫੀ ਨਰਾਜ਼ਗੀ ਜ਼ਾਹਰ ਕੀਤੀ ਸੀ। ਹੁਣ ਸੁਰਜੀਤ ਧੀਮਾਨ ਵੱਲੋਂ ਆਇਆ ਇਹ ਬਿਆਨ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ ਕਿਉਂਕਿ ਢੀਂਡਸਾ ਪਰਿਵਾਰ ਵੱਲੋਂ ਅਕਾਲੀ ਦਲ ਬਾਦਲ ਤੋਂ ਅਲੱਗ ਹੋ ਕੇ ਟਕਸਾਲੀ ਅਕਾਲੀ ਦਲ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

ਬੀਤੇ ਸਮੇਂ ਵਿੱਚ ਸੁਰਜੀਤ ਧੀਮਾਨ ਸੁਖਦੇਵ ਸਿੰਘ ਢੀਂਡਸਾ ਦੇ ਰਹਿਮੋ ਕਰਮ ਸਦਕਾ ਹਲਕਾ ਦਿੜਬਾ ਤੋਂ ਚੋਣ ਜਿੱਤਦੇ ਆਏ ਹਨ। ਹੁਣ ਵਿਧਾਇਕ ਧੀਮਾਨ ਦੀ ਨਰਾਜ਼ਗੀ ਕਾਂਗਰਸ ਲਈ ਮੁਸੀਬਤ ਖੜੀ ਕਰ ਸਕਦੀ ਹੈ। ਅਗਰ ਕਾਂਗਰਸ ਵੱਲੋਂ ਧੀਮਾਨ ਨੂੰ ਸਾਂਤ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਢੀਂਡਸਾ ਲਾਬੀ ਆਪਣੇ ਵੱਲ ਖਿੱਚਣ ‘ਚ ਕਾਮਯਾਬ ਹੋ ਜਾਵੇ।

ALSO READ: Guglu Muglu Jasmine Sandlas| Latest Punjabi song 2020

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *