Dhindsa speech against Badal | ਢੀਂਡਸਾ ਕਿਹਾ ਸੁਖਬੀਰ ਨੂੰ ਲਿਆ ਲਪੇਟੇ 'ਚ Dhindsa speech against Badal | ਢੀਂਡਸਾ ਕਿਹਾ ਸੁਖਬੀਰ ਨੂੰ ਲਿਆ ਲਪੇਟੇ 'ਚ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Dhindsa speech against Badal

ਢੀਂਡਸਾ ਨੇ ਬਾਦਲ ਨੂੰ ਲਿਆ ਲਪੇਟੇ ‘ਚ, ਲਾਏ ਵੱਡੇ ਇਲਜ਼ਾਮ

133

ਮਹਿਲ ਕਲਾਂ, 30 ਜਨਵਰੀ 2020Dhindsa speech against Badal -ਮਹਿਲ ਕਲਾਂ ਵਿਖੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਮਹਿਲ ਕਲਾਂ ਫੇਰੀ ਮੌਕੇ ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਦੀ ਅਗਵਾਈ ਹੇਠ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਆਗੂਆਂ ਨੇ ਪੁੱਜ ਕੇ ਢੀਂਡਸਾ ਪਰਿਵਾਰ ਨਾਲ ਡਟਣ ਦਾ ਐਲਾਨ ਕੀਤਾ।

ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਲੜਾਈ  ਕਿਸੇ ਵਿਅਕਤੀ ਵਿਸੇਸ ਨਾਲ ਨਿੱਜੀ ਦੁਸਮਣੀ ਨਹੀਂ ਸਗੋਂ ਲੱਖਾਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਏ ਅਕਾਲੀ ਦਲ ਨੂੰ ਮੁੜ ਅਸਲ ਸਿਧਾਤਾਂ ਤੇ ਲਿਆਉਣਾ ਹੈ।

ਢੀਂਡਸਾ ਨੇ ਕਿਹਾ ਕਿ ਸਾਡਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਨਹੀਂ ,ਸਗੋਂ ਅਕਾਲੀ  ਦਲ ਨੂੰ ਮਜ਼ਬੂਤ ਤੇ ਤਕੜੇ ਕਰਨਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ। ਜਿਨ੍ਹਾਂ ਦੇ ਆਗੂਆਂ ਨੇ ਪੰਜਾਬ ਤੇ ਲੋਕਤੰਤਰ ਨੂੰ ਬਹਾਲ ਕਰਨ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਅੱਜ ਜਿਨ੍ਹਾਂ ਹਾਲਾਤਾਂ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ । ਇਹ ਹੀ ਕਾਰਨ ਕਰਕੇ ਸਾਨੂੰ ਇਹ ਫੈਸਲਾ ਲੈਣਾ  ਪਿਆ ਹੈ ,ਕਿਉਂਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ, ਕਿਉਂਕਿ ਜੋ ਲੋਕ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਅਕਾਲੀ ਦਲ ਪੰਜਾਬ ਚੋਂ ਬੁਰੀ ਤਰ੍ਹਾਂ ਪਛੜਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਹੋਰ ਬਹੁਤ ਸਾਰੇ ਆਗੂ ਸਾਡੀ ਹਮਾਇਤ ਵਿੱਚ ਹਨ, ਪਰ ਉਹ ਕੁਝ ਮਜਬੂਰੀਆਂ ਕਾਰਨ ਖੁੱਲ੍ਹ ਕੇ ਨਹੀਂ ਬੋਲ ਸਕਦੇ । ਜਿਹੜੇ ਲੋਕ 2015  ਤੋਂ ਬਾਅਦ ਪਾਰਟੀ ਤੋਂ ਪਿੱਛੇ ਹੱਟ ਕੇ ਘਰ ਬੈਠ ਗਏ ਸੜ ਉਹ ਹੁਣ ਮੁੜ ਸਾਡੇ ਨਾਲ ਤੁਰ ਪਏ ਹਨ ਤੇ ਪੰਜਾਬ ਦੀ ਚੜਦੀ ਕਲਾ ਦੇ ਲਈ  ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ । ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਜਦ ਤੱਕ ਚੰਗੇ ਲੋਕ ਧਰਮ ਦੀ ਅਗਵਾਈ ਨਹੀਂ ਕਰਦੇ ਉਨ੍ਹਾਂ ਚਿਰ ਕੁਝ ਹੋ ਨਹੀਂ ਸਕਦਾ, ਕਿਉਂਕਿ ਸਾਡੇ ਸਿਧਾਂਤ ਹਨ ਕਿ ਸਿਆਸਤ ਧਰਮ ਦੀ ਅਗਵਾਈ ਕਰਦੀ ਹੈ।  ਇਸ ਲਈ ਸਾਡੀ ਇੱਛਾ ਹੈ ਕਿ ਸਾਰੇ ਪੰਜਾਬ ਚ ਚੰਗੇ ਅਕਸ ਵਾਲੇ ਬੰਦਿਆਂ ਨੂੰ ਲੋਕ ਅੱਗੇ ਲਿਆਉਣ।

ਅਖੀਰ ਵਿਚ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਪੰਜਾਬ ਦੇ ਜ਼ਿਲ੍ਹੇ ਅਤੇ ਪਿੰਡਾਂ ਵਿੱਚ ਟਕਸਾਲੀ ਵਰਕਰਾਂ ਨੂੰ ਜੋੜ ਕੇ ਕਾਫਲੇ ਨੂੰ ਹੋਰ ਵੱਡਾ ਕੀਤਾ ਜਾਵੇਗਾ ।

ਇਸ ਮੌਕੇ ਸੀਨੀਅਰ ਆਗੂ ਰਜਿੰਦਰ ਸਿੰਘ ਕਾਂਝਲਾ, ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਰੰਮੀ,ਹਰਦੇਵ ਸਿੰਘ ਜਵੰਧਾ ਕੁਰੜ ,ਸਾਬਕਾ ਸਰਪੰਚ ਜਗਰਾਜ ਸਿੰਘ ਰਾਜਾ ਬੀਹਲਾ ,ਹਰਦੀਪ ਸਿੰਘ ਘੁੰਨਸ, ਜਗਸੀਰ ਸਿੰਘ ਭੋਲਾ ਛੀਨੀਵਾਲ, ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ ,ਗੁਰਜੀਤ ਸਿੰਘ ਖੰਨਾ ਰਾਏਸਰ, ਸਾਬਕਾ ਸਰਪੰਚ ਨਛੱਤਰ ਸਿੰਘ ਸੱਦੋਵਾਲ, ਸਾਬਕਾ ਸਰਪੰਚ ਭਜਨ ਸਿੰਘ ਕੈਨੇਡੀਅਨ ਮਹਿਲ ਕਲਾਂ, ਪ੍ਰਧਾਨ ਲਾਡੀ ਰਾਏਕੋਟ,ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ,ਤੇਜਿੰਦਰ ਦੇਵ ਸਿੰਘ ਮਿੰਟੂ ਮਹਿਲ ਕਲਾਂ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ, ਜਰਨੈਲ ਸਿੰਘ ਭੋਲਾ ਮਹਿਲ ਕਲਾ ,ਹਰਗੁਣ ਸਿੰਘ ਗਾਗੇਵਾਲ ,ਮਹਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਢਿੱਲੋਂ, ਬੇਅੰਤ ਸਿੰਘ ਮਿੱਠੂ,ਕਰਨੈਲ ਸਿੰਘ  ਢੈਅਪੀ ਵਾਲੇ ,ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਪ੍ਰਧਾਨ ਬੇਅੰਤ ਸਿੰਘ ਮਿੱਠੂ ਅਤੇ ਸਮੂਹ ਅਹੁਦੇਦਾਰ, ਮਾਸਟਰ ਦਰਸ਼ਨ ਸਿੰਘ ਪੰਡੋਰੀ,ਗਾਇਕ ਮੁਨਸ਼ੀ ਖਾਂ ਰੂੜੇਕੇ, ਹਰਪ੍ਰੀਤ ਸਿੰਘ ਹਰਦਾਸਪੁਰਾ, ਪਰਵਿੰਦਰ ਸਿੰਘ ਸਹੌਰ, ਬਲਦੇਵ ਸਿੰਘ ਬੀਹਲਾ, ਗਗਨ ਬਾਜਵਾ ਸਹਿਜੜਾ , ਮਹਿਤਾਬ ਸਿੰਘ ਗੰਡਾ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਚ ਹਲਕੇ ਦੇ ਪੰਚ – ਸਰਪੰਚ ਤੇ ਅਕਾਲੀ ਆਗੂ ਹਾਜ਼ਰ ਸਨ।

Dhindsa speech against Badal

ALSO READ: Guglu Muglu Jasmine Sandlas| Latest Punjabi song 2020

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *