Bank strike -ਅੱਜ ਤੋਂ ਬੈਂਕ ਰਹਿਣਗੇ ਬੰਦ, ਲੈਣ-ਦੇਣ ਹੋਇਆ ਔਖਾ Bank strike -ਅੱਜ ਤੋਂ ਬੈਂਕ ਰਹਿਣਗੇ ਬੰਦ, ਲੈਣ-ਦੇਣ ਹੋਇਆ ਔਖਾ

Date

Your browser is not supported for the Live Clock Timer, please visit the Support Center for support.
20 rs new Note

ਅੱਜ ਤੋਂ ਬੈਂਕ ਰਹਿਣਗੇ ਬੰਦ, ਲੈਣ-ਦੇਣ ਹੋਇਆ ਔਖਾ

54

ਨਵੀਂ ਦਿੱਲੀ, 31 ਜਨਵਰੀ : – Bank strike –ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਸ (ਯੂ ਐਫ ਬੀ ਯੂ) ਦੇ ਸੱਦੇ ‘ਤੇ ਸਰਕਾਰੀ ਬੇਂਕਾਂ ਦੇ ਮੁਲਾਜ਼ਮਾਂ ਦੀ ਦੋ ਰੋਜ਼ਾ ਕੌਮੀ ਪੱਧਰ ਦੀ ਹੜਤਾਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਇਹ ਮੁਲਾਜ਼ਮ ਤਨਖਾਹਾਂ ਵਿਚ ਵਾਧੇ ਦੀ ਮੰਗ ਕਰ ਰਹੇ ਹਨ ਤੇ ਹੜਤਾਲ ‘ਚ 10 ਲੱਖ ਬੈਂਕ ਮੁਲਾਜ਼ਮਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ।

ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ 1 ਨਵੰਬਰ 2017 ਤੋਂ ਪੈਂÎਡਿੰਗ ਹੈ। ਬੈਂਕ ਮੁਲਾਜ਼ਮ ਯੂਨੀਅਨਾਂ ਨੇ ਇੰਡੀਅਨ ਬੈਂਕ ਐਸੋਸੀਸ਼ਨ (IBA) ਨਾਲ ਬੇਸਿੱਟਾ ਰਹੀ ਮੀਟਿੰਗ ਮਗਰੋਂ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਇਹ ਦੋ ਰੋਜ਼ਾ ਹੜਤਾਲ ਉਦੋਂ ਹੋ ਰਹੀ ਹੈ ਜਦਂ ਸੰਸਦ ਵਿਚ ਬਜਟ ਸੈਸ਼ਨ ਸ਼ੁਰੂ ਰਿਹਾ ਹੈ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ ਪੇਸ਼ ਕਰਨਾ ਹੈ।

ਬੈਂਕਾਂ ਦੀ 11, 12 ਅਤੇ 13 ਮਾਰਚ ਨੂੰ ਵੀ ਹੜਤਾਲ ਹੋਵੇਗੀ ਅਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋਵੇਗੀ। ਹੜਤਾਲ ਕਾਰਨ ਬੈਂਕਾਂ ਸ਼ਾਖਾਵਾਂ ਵਿਚ ਸੇਵਾਵਾਂ ਤੇ ਏ ਟੀ ਐਮ ਦੇ ਕੰਮਕਾਜ ‘ਤੇ ਅਸਰ ਪੈਣ ਦਾ ਖਦਸ਼ਾ ਹੈ।

ਮੁਲਾਜ਼ਮਾਂ ਵੱਲੋਂ ਹੜਤਾਲ ਕਰਨ ਦੇ ਕਈ ਕਾਰਨ ਹਨ ਜਿਸ ਵਿਚ ਵਿਸ਼ੇਸ਼ ਭੱਤੇ ਨੂੰ ਬੇਸਿਕ ਪੇਅ ਵਿਚ ਸ਼ਾਮਲ ਕਰਨਾ, ਪੈਨਸ਼ਨ ‘ਚ ਵਾਧਾ ਕਰਨਾ, ਫੈਮਿਲੀ ਪੈਨਸ਼ਨਲ ਸਿਸਟਮ ਵਿਚ ਸੁਧਾਰ, ਪੰਜ ਰੋਜ਼ਾ ਬੈਂਕਿੰਗ,  ਅਪਰੇਟਿੰਗ ਪ੍ਰੋਫਿਟ ‘ਤੇ ਸਟਾਫ ਵੈਲਫੇਅਰ ਫੰਡ ਉਪਲਬਧ ਕਰਵਾਉਣਾ ਤੇ ਸੇਵਾ ਮੁਕਤੀ ਮੌਕੇ ਬਿਨਾਂ ਹੱਦ ਦੇ ਆਮਦਨ ਕਰ ਵਿਚ ਛੋਟ ਦੇਣ ਦੀ ਮੰਗ ਸ਼ਾਮਲ ਹੈ। Bank strike

ALSO READ: Punjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *