Police encounter- ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਨੂੰ ਪੁਲਿਸ ਨੇ ਦਿੱਤੀ ਮੌਕੇ ਤੇ ਸਜ਼ਾ Police encounter- ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਨੂੰ ਪੁਲਿਸ ਨੇ ਦਿੱਤੀ ਮੌਕੇ ਤੇ ਸਜ਼ਾ
Search

Date

Your browser is not supported for the Live Clock Timer, please visit the Support Center for support.
Police Encounter

ਯੂਪੀ ‘ਚ ਬੱਚਿਆਂ ਨੂੰ ਬੰਦੀ ਬਣਾਉਣ ਵਾਲੇ ਨੂੰ ਪੁਲਿਸ ਨੇ ਦਿੱਤੀ ਮੌਕੇ ਤੇ ਸਜ਼ਾ

129

ਲਖਨਊ, 31 ਜਨਵਰੀ 2020- ਯੂਪੀ ਦੇ ਫਾਰੂਖਾਬਾਦ ‘ਚ 23 ਬੱਚਿਆਂ ਨੂੰ ਆਪਣੇ ਘਰ ‘ਚ ਬੰਦੀ ਬਣਾਉਣ ਵਾਲੇ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ 23 ਬੱਚਿਆਂ ਨੂੰ ਸਹੀ-ਸਲਾਮਤ ਬਚਾ ਲਿਆ ਗਿਆ ਹੈ। ਅਸਲ ‘ਚ ਉਕਤ ਵਿਅਕਤੀ ਵੱਲੋਂ ਬੀਤੇ ਦਿਨ ਵੀਰਵਾਰ ਨੂੰ ਜਨਮ ਦਿਨ ਮਨਾਉਣ ਦੇ ਬਹਾਨੇ ਬੱਚਿਆ ਨੂੰ ਆਪਣੇ ਘਰ ਬੁਲਾਇਆ ਗਿਆ ਅਤੇ ਉਸ ਨੇ ਬੱਚਿਆ ਨੂੰ ਬੰਦੀ ਬਣਾ ਲਿਆ।

ਜਿਸ ਤੋਂ ਬਾਅਦ ਲੋਕਾਂ ਨੇ ਵੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਚਾਰਾ ਨਾ ਚਲਦਾ ਦੇਖ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਨੇ ਮੋਰਚਾ ਸੰਭਾਲਿਆ ਤਾਂ ਉਸ ਸਿਰਫਿਰੇ ਨੇ ਪੁਲਿਸ ‘ਤੇ ਵੀ ਫਾਇਰਿੰਗ ਕੀਤੀ। 11 ਘੰਟੇ ਦੀ ਮਿਹਨਤ ਤੋਂ ਬਾਅਦ ਪੁਲਿਸ ਵੱਲੋਂ ਉਸ ਵਿਅਕਤੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਸਾਰੇ ਹੀ ਬੱਚਿਆਂ ਨੂੰ ਸਹੀ ਸਲਾਮਤ ਬਚਾ ਲਿਆ।

ਸੀਐੱਮ ਯੋਗੀ ਵੱਲੋਂ ਬੱਚਿਆਂ ਨੂੰ ਬਚਾਉਣ ਵਾਲੀ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

ALSO READ: Punjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *