ਪੰਜਾਬ 'ਚ ਕਰੋਨਾ ਦਾ ਸ਼ੱਕੀ ਮਰੀਜ਼ ਗ੍ਰਿਫਤਾਰ ਪੰਜਾਬ 'ਚ ਕਰੋਨਾ ਦਾ ਸ਼ੱਕੀ ਮਰੀਜ਼ ਗ੍ਰਿਫਤਾਰ
BREAKING NEWS
Search

Date

Your browser is not supported for the Live Clock Timer, please visit the Support Center for support.
Corona

ਪੰਜਾਬ ‘ਚ ਕਰੋਨਾ ਦਾ ਸ਼ੱਕੀ ਮਰੀਜ਼ ਗ੍ਰਿਫਤਾਰ

640

ਫਰੀਦਕੋਟ 4 ਫਰਵਰੀ : Corona- ਪਿਛਲੇ ਦਿਨੀਂ ਚੀਨ ‘ਚੋਂ ਪੈਦਾ ਹੋ ਕੇ ਪੁਰੀ ਦੁਨੀਆ ‘ਚ ਡਰ ਫੈਲਾਉਣ ਵਾਲਾ ਕਰੋਨਾ ਵਾਇਰਸ ਭਾਰਤ ਵਿੱਚ ਵੀ ਦਸਤਕ ਦੇ ਚੁੱਕਾ ਹੈ। ਜਿਸਦਾ ਇੱਕ ਮਰੀਜ਼ ਹੁਣ ਪੰਜਾਬ ਹਿੱਸੇ ਵੀ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ।

ਸੂਤਰਾਂ ਮੁਤਾਬਕ ਕਨੈਡਾ ਤੋ ਆਈ ਫਲਾਈਟ ਜਿਸਦਾ ਦਾ ਸਟੇਅ ਚੀਨ ਵਿੱਚ ਸੀ ਜਿਸ ਵਿੱਚ ਫਰੀਦਕੋਟ ਜਿਲ੍ਹੇ ਦੇ ਹਲਕਾ ਕੋਟਕਪੂਰਾ ਦਾ 38 ਸਾਲਾ ਵਿਅਕਤੀ ਬੈਠਾ ਸੀ। ਜਿਸ ਨੂੰ ਡਾਕਟਰਾਂ ਦੀ ਟੀਮ ਵੱਲੋਂ ਚੈੱਕ ਕਰਨ ਤੇ ਕਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।

ਕਾਫੀ ਮੁਸ਼ਕਿਲ ਨਾਲ ਕਰੋਨਾ ਵਾਇਰਸ ਪੀੜਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਇਲਾਜ ਅਧੀਨ ਹੈ। ਨੌਜਵਾਨ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਰੁਕਣ ਲਈ ਰਾਜ਼ੀ ਨਹੀਂ ਹੋ ਰਿਹਾ ਸੀ।

ਜ਼ਿਲ੍ਹਾ ਡੀਸੀ ਦੇ ਹੁਕਮਾਂ ‘ਤੇ ਨੌਜਵਾਨ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਦੁਆਰਾ ਉਸਦੇ ਬਲੱਡ ਸੈਂਪਲ ਲੈ ਲਏ ਗਏ ਹਨ ਤੇ ਜਾਂਚ ਲਈ ਪੂਨੇ ਭੇਜ ਦਿੱਤਾ ਗਿਆ ਹੈ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਬਣੀ ਹੋਈ ਹੈ। Corona

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Azad Soch Punjabi Epaper




Leave a Reply

Your email address will not be published. Required fields are marked *