Tik Tok Challenge - ਟਿਕ ਟੌਕ ਵਰਤਣ ਨਾਲ ਜਾ ਸਕਦੀ ਐ ਅੱਖਾਂ ਦੀ ਰੋਸ਼ਨੀ Tik Tok Challenge - ਟਿਕ ਟੌਕ ਵਰਤਣ ਨਾਲ ਜਾ ਸਕਦੀ ਐ ਅੱਖਾਂ ਦੀ ਰੋਸ਼ਨੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Tik Tok S5 Filter

ਟਿਕ ਟੌਕ ਵਰਤਣ ਨਾਲ ਜਾ ਸਕਦੀ ਐ ਅੱਖਾਂ ਦੀ ਰੋਸ਼ਨੀ

124

ਟਿਕ ਟੌਕ- ਇੰਟਰਨੈੱਟ ਨੇ ਲੋਕਾਂ ਨੂੰ ਕਾਫੀ ਅਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਜਿਹਨਾਂ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਹੀ ਸੁਚੱਜ਼ਾ ਇਸਤੇਮਾਲ ਹੋ ਰਿਹਾ ਹੈ। ਸੋਸ਼ਲ ਮੀਡੀਆ ਨੇ ਲੋਕਾਂ ਦੀ ਜ਼ਿੰਦਗੀ ਨੂੰ ਇੰਨਾ ਆਸਾਨ ਕਰ ਦਿੱਤਾ ਹੈ ਕਿ ਇਕ ਸਿੰਗਲ ਕਲਿੱਕ ਨਾਲ ਲੋਕ ਕਿਸ ਨਾਲ ਵੀ ਕੁਨੈਕਟ ਰਹਿ ਸਕਦੇ ਹਨ।

ਟਿਕਟਾਕ ਅਜਿਹਾ ਪਲੇਟਫਾਰਮ ਹੈ ਜਿਥੇ ਲੋਕ ਮਜਾਕੀਆ ਬਣਨ ਤੋਂ ਇਲਾਵਾ ਅਜੀਬੋਗਰੀਬ ਐਕਟੀਵਿਟੀ ਨਾਲ ਵੀ ਵਾਇਰਲ ਹੋ ਜਾਂਦੇ ਹਨ। ਅੱਜਕਲ ਟਿਕ ਟੌਕ ਉਤੇ ਇਕ ਖਤਰਨਾਕ ਅਤੇ ਅਜੀਬ ਚੈਲਿੰਜ ਵਾਇਰਲ ਹੋ ਰਿਹਾ ਹੈ। ਟਿਕਟਾਕ ਉਤੇ ‘eye challenge’ ਸ਼ੁਰੂ ਹੋਇਆ ਹੈ, ਜਿਸ ਵਿਚ ਯੂਜਰਸ ਆਪਣੀ ਅੱਖਾਂ ਦੀ ਪੁਤਲੀ ਉਤੇ ਫੋਨ ਕੈਮਰੇ ਦੀ ਫਲੈਸ਼ ਪਾ ਕੇ ਵੀਡੀਓ ਰਿਕਾਰਡ ਕਰ ਰਹੇ ਹਨ ਅਤੇ ਫਿਰ Tik Tok S5 filter ਦੀ ਵਰਤੋਂ ਕਰਕੇ ਅੱਖਾਂ ਦਾ ਰੰਗ ਬਦਲ ਰਹੇ ਹਨ।

ਰਿਪੋਰਟ ਅਨੁਸਾਰ ਇਹ ਟਰੇਂਡ ਇਕ ਟਿਕਟਾਕ ਯੂਜਰ ਤੋਂ ਸ਼ੁਰੂ ਹੋਇਆ ਹੈ। ਜਿਸਨੇ ਇਹ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਕਿਸੇ ਦੀ ਅੱਖਾਂ ਭੂਰੀਆਂ ਹਨ ਤਾਂ ਟਿਕਟਾਕ TikTok Tok S5 filter ਫਿਲਟਰ ਉਸ ਨੂੰ ਨੀਲੀਆਂ ਕਰ ਦੇਵੇਗਾ।

ਵੀਡੀਓ ਵਿਚ ਲੜਕੀ ਨੇ ਆਪਣੀਆਂ ਅੱਖਾਂ ਦਾ ਰੰਗ ਬਲਿਊ ਹੁੰਦਿਆਂ ਵੀ ਦਿਖਾਇਆ ਹੈ। ਇਸ ਤੋਂ ਬਾਅਦ ਵੀਡੀਓ ਦੇ ਇਹ ਚੈਲਿੰਜ ਤੇਜ਼ੀ ਨਾਲ ਫੈਲ ਗਿਆ ਹੈ ਅਤੇ ਲੋਕ ਇਸ ਨੂੰ ਟਰਾਈ ਵੀ ਕਰਨ ਲੱਗੇ ਹਨ।

ਕਾਬਿਲੇਗੌਰ ਹੈ ਕਿ Tik Tok ਉਤੇ S4 ਫਿਲਟਰ ਪ੍ਰੀ-ਸੇਟ ਫਿਲਟਰ ਹਨ, ਜਿਸ ਨਾਲ ਅੱਖਾਂ ਬਲਿਊ ਦਿਖਦੀਆਂ ਹਨ। ਪਰ ਅਸਰ ਵਿਚ ਇਸ ਨਾਲ ਅੱਖਾਂ ਨੀਲੀਆਂ ਨਹੀਂ ਹੁੰਦੀਆਂ। ਕੁਝ ਯੂਜਰਸ ਨੇ ਇਸ ਚੈਲਿੰਜ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ ਹੈ, ਜਿਸ ਵਿਚ ਦੱਸਿਆ ਹੈ ਕਿ ‘eye challenge’ ਦੇ ਜ਼ਰੀਏ ਫਲੈਸ਼ ਨਾਲ ਅੱਖਾਂ ਦੀ ਰੌਸ਼ਨੀ ਉਤੇ ਵੀ ਅਸਰ ਪੈਂਦਾ ਹੈ ਅਤੇ ਅੰਨ੍ਹੇ ਵੀ ਹੋ ਸਕਦੇ ਹੋ।

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Azad Soch Punjabi Epaper




Leave a Reply

Your email address will not be published. Required fields are marked *