Cow Home Sangrur froud Cow Home Sangrur froud
BREAKING NEWS
Search

Live Clock Date

Your browser is not supported for the Live Clock Timer, please visit the Support Center for support.
Cow home sangrur

ਗਊਸ਼ਾਲਾ ਦਾ ਹੀ ਲੱਖਾਂ ਰੁਪਏ ਹਡੱਪ ਗਏ ਗਊਆਂ ਦੇ ਅਖੌਤੀ ਸੇਵਕ

127

ਸੰਗਰੂਰ, 5 ਜਨਵਰੀ : ਰਿਆਸਤੀ ਸ਼ਹਿਰ ਸੰਗਰੂਰ ਵਿਚਲੀ 100 ਸਾਲ ਪੁਰਾਣੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ‘ਤੇ ਲੱਖਾਂ ਰੁਪਏ ਦਾ ਘੁਟਲਾ ਕਰਨ ਦਾ ਦੋਸ਼ ਲਾਉਂਦਿਆਂ ਮਹਾਰਾਜਾ ਯੂਥ ਕਲੱਬ ਵਲੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਮਹਾਰਾਜਾ ਯੂਥ ਕਲੱਬ ਸੰਗਰੂਰ ਵਲੋਂ ਮੁੱਖ ਮੰਤਰੀ ਪੰਜਾਬ, ਇਨਕਮ ਟੈਕਸ, ਵਿਜੀਲੈਸ ਪੰਜਾਬ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਲਿਖੇ ਪੱਤਰ ਵਿਚ ਗਊਸ਼ਾਲਾ ਪ੍ਰਬੰਧਕ ਕਮੇਟੀ (ਗਊ ਰਖਸ਼ਕ ਮੰਡਲ ਰਜ਼ਿ) ਦੇ ਸਾਬਕਾ ਪ੍ਰਧਾਨ, ਸਰਪ੍ਰਸਤ ਸਮੇਤ 7 ਮੈਂਬਰਾਂ ਤੇ ਦੋਸ਼ ਲਾਇਆ ਹੈ ਕਿ ਉਹਨਾਂ ਵਲੋਂ ਗਊਸ਼ਾਲਾ ਦੀ ਜਮੀਨ ਤੇ ਬਣੇ ਸੈਲਰ ਨੂੰ ਖਾਲੀ ਕਰਵਾਉਣ ਅਤੇ ਉਸ ਦਾ ਮਲਵਾ ਵੇਚ ਕੇ ਲੱਖਾਂ ਰੁਪਏ ਹੜੱਪ ਕਰ ਲਏ ਹਨ। ਮਾਮਲੇ ਦੀ ਗੰਭੀਰਤਾਂ ਨਾਲ ਪੜਤਾਲ ਕਰਵਾਉਣ ਅਤੇ ਦੋਸੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕੀ ਹੈ ਗਊਸ਼ਾਲਾ ਦਾ ਮਾਮਲਾ


ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਗਉਸਾਲਾਂ ਦੀ ਜਮੀਨ ਤੇ ਬਣੇ ਸੈਲਰ ਦਾ ਮਲਵਾ ਸਾਲ 2015 ਵਿਚ 7 ਲੱਖ 25 ਹਜ਼ਾਰ ਰੁਪਏ ਵਿਚ ਖਰੀਦ ਕੀਤਾ ਸੀ । ਉਸ ਸਮੇਂ ਸੈਲਰ ਦੇ ਮਲਵੇ ਦੀ ਕੀਮਤ ਕਰੀਬ 25 ਲੱਖ ਰੁਪਏ ਬਣਦੀ ਦੱਸੀ ਗਈ ਸੀ, ਜਿਸ ਵਿਚ ਸੈਲਰ ਵਿਚ ਲੱਗੀ ਮਸ਼ੀਨਰੀ, ਸੈਡ, ਫਰਸ ਤੇ ਲੱਗੀਆਂ ਲੱਖਾਂ ਇੱਟਾਂ, ਦਰਖਤ, ਟਰਾਸਫਾਰਮ ਅਤੇ ਹੋ ਸਮਾਨ ਮੋਟਰਾਂ ਆਦਿ ਸੀ । ਸੈਲਰ ਦੀ ਜਮੀਨ ਛੱਡਣ ਵਾਲੇ ਮਾਲਕਾ ਨੇ ਮਲਵੇ ਤੋਂ ਇਕੱਠੀ ਹੋਣ ਵਾਲੀ ਅਮਦਨ ਨੂੰ ਗਊਸ਼ਾਲਾ ਵਿਚ ਗਊਆਂ ਤੇ ਖਰਚ ਕਰਨ ਲਈ ਛੱਡ ਦਿੱਤਾ ਸੀ।

ਸ਼ਿਕਾਇਤ ਅਨੁਸਾਰ ਤਤਕਲੀਨ ਕਮੇਟੀ ਦੇ ਸਰਪ੍ਰਸਤ, ਪ੍ਰਧਾਨ ਸਮੇਤ 7 ਮੈਂਬਰਾਂ ਨੇ ਸੈਲਰ ਦੀ ਮਸ਼ੀਨਰੀ, ਮੋਟਰਾਂ ਅਤੇ ਹੋਰ ਇਲੈਕਟਰੋਨਿਕ ਸਮਾਨ ਧੂਰੀ ਦੀ ਇਕ ਫਰਮ ਨੂੰ 14 ਲੱਖ ਰੁਪਏ ਵਿਚ ਵੇਚ ਦਿੱਤਾ। ਇਸੇ ਤਰਾਂ ਹੀ ਸੈਲਰ ਵਿਚ ਲੱਗੀਆਂ ਲੱਖਾਂ ਦੀ ਤਦਾਦ ਵਿਚ ਇੱਟਾਂ ਨੂੰ ਵੀ ਵੇਚ ਲੱਖਾਂ ਰੁਪਏ ਇਕੱਠੇ ਕੀਤੇ ਗਏ ਜਿਸ ਦਾ ਹਿਸਾਬ ਕਿਤਾਬ ਸਿਰਫ ਪ੍ਰਧਾਨ ਅਤੇ ਸਰਪ੍ਰਸਤ ਕੋਲ ਸੀ । ਪ੍ਰਧਾਨ ਅਤੇ ਸਰਪ੍ਰਸਤ ਵਲੋਂ ਇਕੱਠੀ ਹੋਣ ਵਾਲੀ ਅਮਦਨ ਦਾ ਗਊਸਾਲਾਂ ਨੂੰ ਕੋਈ ਹਿਸਾਬ ਨਹੀਂ ਦਿਤਾ ਗਿਆ ਅਤੇ ਨਾ ਹੀ ਤਿੰਨ ਸਾਲ ਬਾਅਦ ਪੇਸ਼ ਹੋਣ ਵਾਲੇ ਆਮ ਇਜਲਾਸ ਵਿਚ ਵੰਡੇ ਜਾਣ ਵਾਲੇ ਮੈਗਜੀਨ ਵਿਚ ਸੈਲਰ ਦੇ ਮਲਵੇ ਦਾ ਜਿਕਰ ਕੀਤਾ ਗਿਆ।

ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਨੇ ਸੈਲਰ ਦੇ ਮਲਵੇ ਤੋਂ ਕਰੀਬ 20-21 ਲੱਖ ਰੁਪਏ ਇਕੱਠੇ ਕਰਕੇ ਹੜੱਪ ਲਏ ਹਨ। ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਜਿਥੇ ਗਉਸ਼ਾਲਾਂ ਨੂੰ 7 ਲੱਖ 25 ਹਜ਼ਾਰ ਰੁਪਏ ਦਾ ਸਿਧਾ ਨੁਕਸ਼ਾਨ ਪਹੁੰਚਾਇਆ ਗਿਆ ਹੈ ਉਥੇ ਹੀ ਮਲਵੇ ਤੋਂ ਹੋਣ ਵਾਲੀ ਅਮਦਨ ਵੀ ਗਉਸ਼ਾਲਾਂ ਨੂੰ ਨਹੀਂ ਮਿਲੀ ।

ਸ਼ਿਕਾਇਤ ਕਰਤਾ ਨੇ ਗਊਸ਼ਾਲਾ ਦੇ ਇਕ ਸੀਨੀਅਰ ਮੈਂਬਰ ਅਤੇ ਇਕ ਮੁਲਾਜਮ ਦੇ ਹਵਾਲੇ ਨਾਲ ਲਿਖਿਆ ਹੈ ਕਿ ਗਊਸਾਲਾ ਵਿਚ ਤੂੜੀ ਅਤੇ ਪਰਾਲੀ ਦੀ ਖਰੀਦ ਸਮੇਂ ਅਤੇ ਗਉਸ਼ਾਲਾਂ ਪਬੰਧਕ ਕਮੇਟੀ ਮੈਂਬਰਾਂ ਦੇ ਬੈਠਣ ਲਈ ਬਣਾਈ ਨਵੀਂ ਇਮਾਰਤ ਵਿਚ ਗਉਸ਼ਾਲਾਂ ਲਈ ਦਾਨ ਦੇ ਨਾਮ ਦੇ ਇਕੱਠੀ ਕੀਤੀ ਜਾਂਦੀ ਰਾਸ਼ੀ ਦੀ ਦਰਵਰਤੋਂ ਕੀਤੀ ਗਈ ਹੈ ਜਿਸ ਦੀ ਵੀ ਪੜਤਾਲ ਮੰਗ ਕੀਤੀ ਗਈ ਹੈ।
Leave a Reply

Your email address will not be published. Required fields are marked *