Dhadriyan Wale- ਢੱਡਰੀਆਂ ਵਾਲੇ ਵਿਵਾਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਸਿੰਘ ਸਾਹਿਬ Dhadriyan Wale- ਢੱਡਰੀਆਂ ਵਾਲੇ ਵਿਵਾਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਸਿੰਘ ਸਾਹਿਬ
BREAKING NEWS
Search

Date

Your browser is not supported for the Live Clock Timer, please visit the Support Center for support.
Dhadriyan Wale

ਢੱਡਰੀਆਂ ਵਾਲੇ ਵਿਵਾਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਸਿੰਘ ਸਾਹਿਬ

117

ਲੌਂਗੋਵਾਲ, 5 ਫਰਵਰੀ – Dhadriyan Wale- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਵਾਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਾਕਾਇਦਾ ਕਮੇਟੀ ਦਾ ਗਠਨ ਕਰ ਕੇ ਭਾਈ ਢੱਡਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਦੇ ਨਾ ਆਉਣ ਦੇ ਬਾਵਜੂਦ ਕਮੇਟੀ ਨੇ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਹੋਰ ਦਿੰਦਿਆਂ ਤਾਰੀਖ਼ ਅਤੇ ਸਮਾਂ ਖ਼ੁਦ ਤੈਅ ਕਰਕੇ ਮਿਲ-ਬੈਠ ਕੇ ਵਿਚਾਰ ਕਰਨ ਦੀ ਗੱਲ ਕਹੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਭਾਈ ਢੱਡਰੀਆਂ ਵਾਲੇ ਮਿਲ-ਬੈਠ ਕੇ ਵਿਚਾਰ ਚਰਚਾ ਕਰਕੇ ਮਸਲੇ ਨੂੰ ਨਿਬੇੜਨ ਦੀ ਪਹਿਲ ਕਰਨ, ਕਿਉਂਕਿ ਇਸ ਵਰਤਾਰੇ ਦਾ ਕੌਮ ‘ਤੇ ਬਹੁਤ ਮਾੜਾ ਪ੍ਰਭਾਵ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਵਿਚਕਾਰ ਕਾਫੀ ਮੱਤਭੇਦ ਵਧੇ ਹੋਏ ਹਨ।

Dhadriyan Wale

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *