Dhanaula Mandi- ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਦਿੱਤੀ ਚਿਤਾਵਨੀ Dhanaula Mandi- ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਦਿੱਤੀ ਚਿਤਾਵਨੀ
BREAKING NEWS
Search

Date

Your browser is not supported for the Live Clock Timer, please visit the Support Center for support.
Dhnaula Mandi

ਨਗਰ ਕੌਂਸਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਦਿੱਤੀ ਚਿਤਾਵਨੀ

121

ਹੜਤਾਲ ਕਾਰਨ ਸ਼ਹਿਰ ਵਿੱਚ ਫੈਲੀ ਗੰਦਗੀ ਲੈ ਸਕਦੀ ਹੈ ਭਿਆਨਕ ਬਿਮਾਰੀ ਦਾ ਰੂਪ 

ਧਨੌਲਾ, 5 ਫਰਵਰੀ (ਚੰਦ ਸਿੰਘ ਬੰਗੜ):- ਨਗਰ ਕੌਂਸਲ ਧਨੌਲਾ ਦੇ ਦਫ਼ਤਰੀ ਕਰਮਚਾਰੀਆਂ  ਅਤੇ ਸਫ਼ਾਈ ਸੇਵਕਾਂ ਵੱਲੋਂ ਕੌਂਸਲ ਅਧਿਕਾਰੀਆਂ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਤੀਜੇ ਦਿਨ ਵੀ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਜਾਰੀ ਰੱਖਿਆ।

ਇਸ ਮੌਕੇ ਮੁਲਾਜ਼ਮ ਜੀਤਪਾਲ ਸਿੰਘ, ਪੱਪੀ ਰਾਮ, ਪਿੰਟੂ ਕੁਮਾਰ ਨੇ ਦੱਸਿਆ ਕਿ ਉਹ ਕੱਲ੍ਹ ਚੰਡੀਗੜ੍ਹ-ਬਠਿੰਡਾ ਕੌਮੀ ਮੁੱਖ ਮਾਰਗ ਉੱਪਰ ਧਰਨਾ ਲਗਾਉਣਗੇ ਅਤੇ ਮਰਨ ਵਰਤ ਸ਼ੁਰੂ ਕਰ ਕੇ ਨਗਰ ਕੌਂਸਲ ਦੀ ਛੱਤ ਉੱਪਰ ਚੜ੍ਹ ਕੇ ਆਤਮ ਹੱਤਿਆ ਕਰਨਗੇ।

ਇਨ੍ਹਾਂ ਦੀ ਹੜਤਾਲ ਕਾਰਨ ਜਿੱਥੇ ਸ਼ਹਿਰ ਨਿਵਾਸੀਆਂ ਦੇ ਦਫ਼ਤਰੀ ਕੰਮ ਕਾਜ ਰੁਕੇ ਪਏ ਹਨ, ਉਥੇ ਹੀ ਸ਼ਹਿਰ ਅੰਦਰ ਗੰਦਗੀ ਫੈਲ ਰਹੀ ਹੈ ਜੋ ਕਿ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਸ਼ਹਿਰ ਦੇ ਅਗਵਾੜਾਂ ਅਤੇ ਮੁੱਖ ਰਸਤਿਆਂ ਦੇ ਕੀਤੇ ਦੌਰੇ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਨਾਲੀਆਂ ਗਾਰ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ।

ਕੂੜੇ ਕਰਕਟ ਦੇ ਥਾਂ ਥਾਂ ਢੇਰ ਲੱਗੇ ਨਜ਼ਰ ਆਏ। ਜਿਨ੍ਹਾਂ ਵਿਚੋਂ ਭੈੜੀ ਬਦਬੂ ਮਾਰਦੀ ਹੈ। ਜਿਸ ਕਰਕੇ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਵੱਖ-ਵੱਖ ਰਸਤਿਆਂ ਵਿੱਚ ਕੂੜੇ ਦੇ ਲੱਗੇ ਢੇਰਾਂ ਕਾਰਨ ਰਾਹਗੀਰਾਂ ਨੂੰ ਨੱਕ ‘ਤੇ ਰੁਮਾਲ ਰੱਖ ਕੇ ਗੁਜ਼ਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਤਾਂ ਸੀਵਰੇਜ ਦੇ ਓਵਰਫਲੋ ਹੋਣ ਕਾਰਨ ਪਾਣੀ ਬਾਹਰ ਆ ਗਿਆ ਹੈ। ਜਿਸ ਕਰਕੇ ਭੈੜੀ ਬਦਬੂ ਮਾਰ ਰਹੀ ਹੈ। ਇਹ ਮਸਲਾ ਲੋਕਾਂ ਲਈ ਬਹੁਤ ਵੱਡੀ ਚੁਣੌਤੀ ਵਾਲਾ ਬਣਿਆ ਹੋਇਆ ਹੈ    

ਸ਼ਹਿਰ ਨਿਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਦੋਂ ਕੌਂਸਲ ਦੇ ਕਰਮਚਾਰੀ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਤਨਖਾਹਾਂ ਦੇ ਨਾਲ-ਨਾਲ ਹੋਰ ਬਣਦੀਆਂ ਸਹੂਲਤਾਂ ਸਮੇਂ ਸਿਰ ਦੇਣੀਆਂ ਚਾਹੀਦੀਆਂ ਹਨ। ਕੌਂਸਲ ਅਧਿਕਾਰੀਆਂ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਇਸਦਾ ਖਮਿਆਜ਼ਾ ਸ਼ਹਿਰ ਨਿਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਫੈਲ ਰਹੀ ਗੰਦਗੀ ਕਿਸੇ ਵੀ ਸਮੇਂ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਧਰਨੇ ‘ਤੇ ਬੈਠੇ ਕੌਸਲ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਫੌਰੀ ਤੌਰ ‘ਤੇ ਮੰਨ ਕੇ ਹੜਤਾਲ ਖ਼ਤਮ ਕਰਵਾਉਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *