ਮਹਿਲਾ ਟੀਚਰ ਨੂੰ ਕੀਤਾ ਮੁਅੱਤਲ ਕਰਨ ਤੇ ਯੂਨੀਅਨ ਤੇ ਵਿਭਾਗ 'ਚ ਵਧਿਆ ਰੇੜਕਾ ਮਹਿਲਾ ਟੀਚਰ ਨੂੰ ਕੀਤਾ ਮੁਅੱਤਲ ਕਰਨ ਤੇ ਯੂਨੀਅਨ ਤੇ ਵਿਭਾਗ 'ਚ ਵਧਿਆ ਰੇੜਕਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Teacher suspend

ਮਹਿਲਾ ਟੀਚਰ ਨੂੰ ਕੀਤਾ ਮੁਅੱਤਲ ਕਰਨ ਤੇ ਯੂਨੀਅਨ ਤੇ ਵਿਭਾਗ ‘ਚ ਵਧਿਆ ਰੇੜਕਾ

114

ਬਠਿੰਡਾ, 5 ਫਰਵਰੀ 2020 – ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਮਹਿਲਾ ਆਗੂ ਨਵਚਰਨਪ੍ਰੀਤ ਕੌਰ ਨੂੰ ਮੁਅੱਤਲ ਕਰਨ ਦੇ ਮਾਮਲੇ ਚ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿੱਚ ਰੱਫੜ ਵਧ ਗਿਆ ਹੈ। ਅਧਿਆਪਕਾਂ ਨੇ ਹੰਗਾਮੀ ਮੀਟਿੰਗ ਕਰਕੇ ਇਸ ਮਾਮਲੇ ਚ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਉਹ ਸਿਰਫ ਸਿੱਖਿਆ ਸਕੱਤਰ ਨੂੰ ਆਪਣੇ ਮਸਲੇ ਤੋਂ ਜਾਣੂ ਕਰਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਗੱਲ ਨਾ ਸੁਣ ਕੇ ਉਨ੍ਹਾਂ ਨਾਲ ਧੱਕਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਬੀਤੇ ਕੱਲ੍ਹ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬਠਿੰਡਾ ਆਏ ਸਨ ਤਾਂ ਅਧਿਆਪਕਾਂ ਨੇ ਉਨ੍ਹਾਂ ਨਾਲ ਮੀਟਿੰਗ ਦੀ ਗੱਲ ਆਖੀ ਸੀ। ਜਦੋਂ ਮੀਟਿੰਗ ਨਾ ਹੋਈ ਤਾਂ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕਰ ਦਿੱਤਾ ਜਿਸ ਵਿੱਚ ਮਹਿਲਾ ਆਗੂ ਨਵਚਰਨਪ੍ਰੀਤ ਕੌਰ ਵੀ ਸ਼ਾਮਲ ਸੀ ।ਇਸ ਤੇ ਸਖ਼ਤ ਕਾਰਵਾਈ ਕਰਦਿਆਂ  ਸਕੱਤਰਦੇ ਵਿਰੋਧ ਪ੍ਰਦਰਸ਼ਨ  ‘ਚ ਹਿੱਸਾ ਲੈਣ ਵਾਲੀ ਡੀਟੀਐਫ਼ ਦੀ ਸੂਬਾ ਕਮੇਟੀ ਮੈਂਬਰ ਨਵਚਰਨਪ੍ਰਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਮਾਮਲੇ ਨੂੰ ਲੈ ਕੇ ਸਿੱਖਿਆ ਸਕੱਤਰ ਤੇ ਅਧਿਆਪਕਾਂ ਦਾ ਆਹਮੋ ਸਾਹਮਣੇ ਹੋਣਾ ਤੈਅ ਲੱਗ ਰਿਹਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕ੍ਸ਼ਿਨ ਕੁਮਾਰ ਬਠਿੰਡਾ ਵਿਖੇ ਸਕੂਲ ਮੁਖੀਆਂ ਨਾਲ ਮੀਟਿੰਗ ਕਰਨ ਪਹੁੰਚੇ ਸਨ, ਜਦੋਂ ਇਸਦਾ ਪਤਾ ਡੀਟੀਐੱਫ ਦਾ ਵਫਦ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ‘ਚ  ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਕਰਨ ਆਇਆ ਸੀ । ਅਧਿਕਾਰੀਆਂ ਨੇ  ਸਿੱਖਿਆ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ, ਪਰ ਸਿੱਖਿਆ ਸਕੱਤਰ ਚਲੇ ਗਏ।

ਜਦੋਂ ਅਧਿਆਪਕਾਂ ਨੂੰ ਪਤਾ ਲੱਗਾ ਕਿ ਸਿੱਖਿਆ ਸਕੱਤਰ ਚਲੇ ਗਏ ਹਨ ਤਾਂ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਡੀਟੀਐੱਫ ਆਗੂ ਰੇਸ਼ਮ ਸਿੰਘ ਦਾ ਕਹਿਣਾ ਸੀ ਤੇ ਜੇਕਰ ਨਵਚਰਨਪ੍ਰੀਤ ਕੌਰ ਨੂੰ ਬਹਾਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦੀ ਰੂਪ ਰੇਖਾ ਉਲੀਕਣਗੇ ਜਿਸਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ । ਉਨ੍ਹਾਂ ਕਿਹਾ ਕਿ ਰੋਸ ਵਜੋਂ ਵਜੋਂ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਸਬੰਧੀ ਸਿੱਖਿਆ ਮੰਤਰੀ ਦੇ ਹਲਕੇ ਸੰਗਰੂਰ ਵਿਖੇ ੮ ਫਰਵਰੀ ਨੂੰ ਹੋਣ ਜਾ ਰਹੀ ਸੂਬਾ ਪੱਧਰੀ ਰੈਲੀ ‘ਚ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ । ਇਸ ਮੌਕੇ ਡੀਟੀਐੱਫ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ, ਸੂਬਾ ਕਮੇਟੀ ਮੈਂਬਰ ਨਵਚਰਪ੍ਰਰੀਤ ਕੌਰ, ਭੋਲਾ ਰਾਮ, ਰਾਜਵਿੰਦਰ ਰਾਜੂ ਜਲਾਲ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਮਾਇਸਰਖਾਨਾ, ਗੁਰਮੁੱਖ ਨਥਾਣਾ, ਅਨੰਦ ਸਿੰਘ, ਵਿਕਾਸ ਗਰਗ ਰਾਮਪੁਰਾ, ਬਲਵਿੰਦਰ ਸ਼ਰਮਾ, ਬਲਜਿੰਦਰ ਕੌਰ, ਹਰਵਿੰਦਰ ਕੌਰ ਸਰਬਜੀਤ ਸਿੰਘ, ਕਮਲ ਨਥਾਣਾ, ਜਸਵਿੰਦਰ ਬੌਕਸਰ, ਜਤਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰਰੀਤ ਸਿੰਘ ਚਾਹਲ ਤੇ ਗੁਰਜੀਤ ਸਿੰਘ ਹਾਜ਼ਰ ਸਨ।

ਡੀਈਓ ਦਫ਼ਤਰ ਦੇ ਘਿਰਾਓ ਦਾ ਐਲਾਨ…..
ਸੂਬਾ ਕਮੇਟੀ ਮੈਂਬਰ ਦੀ ਮੁਅੱਤਲੀ ਬਾਅਦ ਡੀਟੀਐੱਫ ਨੇ  ਮੀਟਿੰਗ ਨਵਚਰਨਪ੍ਰੀਤ ਕੌਰ ਨੂੰ  ਮੁਅੱਤਲ ਕਰਨ ਤੇ ਸਖਤ ਨਾਰਾਜ਼ਗੀ ਜਤਾਈ ਹੈ।  ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਅਧਿਆਪਕ ਸਿੱਖਿਆ ਸਕੱਤਰ ਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਸਕੱਤਰ ਦੂਰ ਦੁਰਾਡੇ ਬਦਲੀਆਂ ਤੇ ਮੁਅੱਤਲੀਆਂ ਕਰਕੇ ਦੇਖ ਚੁੱਕਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਡੀਟੀਐਫ਼ ਬੁੱਧਵਾਰ ਨੂੰ ਦੇ ਦਫਤਰ ਦਾ ਘਿਰਾਓ ਕਰੇਗੀ ।

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *