Mansa School checking- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਾਨਸਾ ਜਿਲ੍ਹੇ ਦਾ ਦੌਰਾ Mansa School checking- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਾਨਸਾ ਜਿਲ੍ਹੇ ਦਾ ਦੌਰਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Mansa school checking

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਾਨਸਾ ਜਿਲ੍ਹੇ ਦਾ ਦੌਰਾ

132

ਨਵੇਂ ਸੈਸ਼ਨ ਤੋਂ ਪਹਿਲਾਂ ਮਾਨਸਾ ਜਿਲ੍ਹੇ ਦਾ ਹਰ ਸਕੂਲ ਹੋਵੇਗਾ ਸਮਾਰਟ

ਮਾਨਸਾ ਜਿਲ੍ਹੇ ਸਮਾਰਟ  ਪ੍ਰੋਜੈਕਟਾਂ ਲਈ ਪਹਿਲੇ ਪੜਾਅ ਦੌਰਾਨ ਇੱਕ ਕਰੋੜ ਤੋਂ ਵੱਧ ਰੁਪਏ ਦੀ ਰਾਸ਼ੀ ਜਾਰੀ

ਸਰਦੂਲਗੜ੍ਹ, 5 February 2020- ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਮਾਨਸਾ ਜਿਲ੍ਹੇ ਦੇ ਕਈ ਸਕੂਲਾਂ ਦਾ ਦੌਰਾ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਸ ਪ੍ਰਗਟਾਈ ਕਿ ਦਸਵੀਂ-ਬਾਰ੍ਹਵੀਂ ਅਤੇ ਹੋਰ ਪ੍ਰੀਖਿਆਵਾਂ ਦੌਰਾਨ  ਹਮੇਸ਼ਾ ਹੀ ਮੋਹਰੀ ਪੁਜੀਸ਼ਨਾਂ ਵਿੱਚ ਰਹਿਣ ਵਾਲਾ ਮਾਨਸਾ ਇਸ ਵਾਰ ਵੀ ਚੰਗੇ ਨਤੀਜੇ ਹਾਸਲ ਕਰੇਗਾ।

ਨਵੇਂ ਸੈਸ਼ਨ ਤੋਂ ਪਹਿਲਾਂ ਜਿਲ੍ਹੇ ਦਾ ਹਰ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਲਈ ਪ੍ਰੋਜੈਕਟਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪਹਿਲੇ ਪੜਾਅ ਦੌਰਾਨ ਇੱਕ ਕਰੋੜ ਰੁਪਏ ਦੇ ਲਗਭਗ ਰਕਮ ਇਨ੍ਹਾਂ ਪ੍ਰੋਜੈਕਟਾਂ ਤੇ ਖਰਚ ਆਵੇਗੀ।

ਉਨ੍ਹਾਂ ਦੱਸਿਆ ਕਿ ਸੈਕੰਡਰੀ ਸਕੂਲਾਂ ਲਈ 5-5 ਅਤੇ ਮਿਡਲ, ਪ੍ਰਾਇਮਰੀ ਸਕੂਲਾਂ ਲਈ ਲੋੜੀਂਦੀ ਗਿਣਤੀ ਅਨੁਸਾਰ ਪ੍ਰੋਜੈਕਟਰ ਦਿੱਤੇ ਜਾ ਰਹੇ ਹਨ। ਉਨ੍ਹਾਂ ਇਸ ਦੌਰੇ ਦੌਰਾਨ ਸਰਕਾਰੀ ਸੈਕੰਡਰੀ ਸਕੂਲ, ਫੱਤਾ ਮਾਲੋਕਾ ਵਿਖੇ ਕੀਤੇ ਕਾਰਜਾਂ ਲਈ ਪੰਚਾਇਤ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ ਉੱਥੇ ਸੈਕੰਡਰੀ ਸਕੂਲ ਕੁਸਲਾ ਦੇ ਕਾਰਜਾਂ ਤੋਂ ਖੁਸ਼ ਹੋ ਕੇ ਤੁਰੰਤ ਇੱਕ ਕਮਰੇ ਲਈ ਗ੍ਰਾਂਟ ਜਾਰੀ ਕਰਵਾਈ।

ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਸਿੱਖਿਆ ਵਿਭਾਗ ਵਿੱਚ ਜੋ ਵੱਡੇ ਇਨਕਲਾਬੀ ਸੁਧਾਰ ਹੋ ਰਹੇ ਹਨ ਉਨ੍ਹਾਂ ਵਿੱਚ ਵੱਡਾ ਯੋਗਦਾਨ ਅਧਿਆਪਕ ਵਰਗ ਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਵੇਂ ਸੈਸ਼ਨ ਤੋਂ ਪਹਿਲਾਂ ਪੰਜਾਬ ਅੰਦਰ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਹੋਰ ਹੱਕੀ ਮਸਲਿਆਂ ਨੂੰ ਹੱਲ ਕੀਤਾ ਜਾਵੇ ਅਤੇ ਅਧਿਆਪਕਾਂ ਦਾ ਕੋਈ ਵੀ ਮਾਮਲਾ ਪੈਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ।

ਸਿੱਖਿਆ ਸਕੱਤਰ ਅੱਜ ਬਠਿੰਡਾ ਵਿਖੇ ਅਧਿਆਪਕਾਂ ਨਾਲ ਸ਼ਤ ਪ੍ਰਤੀਸ਼ਤ ਮਿਸ਼ਨ ਸੰਬੰਧੀ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਮਾਨਸਾ ਜਿਲ੍ਹੇ ਦੇ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਮਤਿਹਾਨਾਂ ਤੱਕ ਦੇ ਦੌਰਾਨ ਪੂਰੀ ਤਨਦੇਹੀ ਨਾਲ ਕੰਮ ਕਰਨ।

ਅਧਿਆਪਕਾਂ ਵੱਲੋਂ ਲਾਈਆਂ ਜਾ ਰਹੀਆਂ ਵਾਧੂ ਕਲਾਸਾਂ ਦੀ ਪ੍ਰਸੰਸਾ

ਉਨ੍ਹਾਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਲਾਈਆਂ ਜਾ ਰਹੀਆਂ ਵਾਧੂ ਕਲਾਸਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮਿਹਨਤ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅਧਿਆਪਕ ਵਿਦਿਆਰਥੀਆਂ ਦੇ 100 ਫੀਸਦੀ ਨਤੀਜੇ ਤੱਕ ਸੀਮਤ ਨਹੀਂ ਸਗੋਂ ਵਿਦਿਆਰਥੀਆਂ ਨੂੰ ਮੈਰਿਟ ਲਿਸਟਾਂ ਵਿੱਚ ਲਿਆਉਣ ਲਈ ਮਿਹਨਤ ਮੁਸ਼ੱਕਦ ਕਰ ਰਹੇ ਹਨ।  

ਫੱਤਾ ਮਾਲੋਕਾ ਸਕੂਲ ਦੇ ਪ੍ਰਿੰਸੀਪਲ ਹਰਿੰਦਰ ਭੁੱਲਰ, ਗੁਰਪਾਲ ਸਿੰਘ ਚਹਿਲ ਨੇ ਸਕੂਲ ਵਿਖੇ ਨਰੇਗਾ ਤਹਿਤ ਪੰਚਾਇਤ ਵੱਲੋਂ ਅਤੇ ਅਧਿਆਪਕਾਂ ਵੱਲੋਂ ਕੀਤੇ ਕਾਰਜਾਂ ਬਾਰੇ ਦੱਸਿਆ ਉੱਥੇ ਕੁਸਲਾ ਵਿਖੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਫੱਤਾ ਮਾਲੋਕਾ ਵਿਖੇ ਸਵੇਰ ਦੀ ਸਭਾ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਿਆਂ ਵਿਦਿਆਰਥੀਆਂ ਨੂੰ ਸ਼ਾਬਾਸ ਦਿੱਤੀ।

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER

Leave a Reply

Your email address will not be published. Required fields are marked *