ਅਕਾਲ ਅਕੈਡਮੀ ਧਰਮਗੜ ਛੰਨਾ ਵੱਲੋਂ ਨਸ਼ਿਆ ਖਿਲਾਫ਼ ਕੱਢੀ ਰੈਲੀ ਅਕਾਲ ਅਕੈਡਮੀ ਧਰਮਗੜ ਛੰਨਾ ਵੱਲੋਂ ਨਸ਼ਿਆ ਖਿਲਾਫ਼ ਕੱਢੀ ਰੈਲੀ
BREAKING NEWS
Search

Date

Your browser is not supported for the Live Clock Timer, please visit the Support Center for support.

ਅਕਾਲ ਅਕੈਡਮੀ ਧਰਮਗੜ ਛੰਨਾ ਵੱਲੋਂ ਨਸ਼ਿਆ ਖਿਲਾਫ਼ ਕੱਢੀ ਰੈਲੀ

135

ਸੁਨੀਲ ਗਰਗ, ਦਿੜਬਾ ਮੰਡੀ 6 ਫਰਵਰੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਧਰਮਗੜ ਛੰਨਾ ਵੱਲੋਂ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਰਾਏ ਦੀ ਅਗਵਾਈ ਹੇਠ ਨਸ਼ਿਆ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ  ਇੱਕ ਵਿਸਾਲ ਰੈਲੀ ਕੱਢੀ ਗਈ ਜਿਸ ਵਿਚ ਪਿੰਡਾਂ ਦੇ ,ਪਤਵੰਤੇ ਸੱਜਣ ਅਤੇ ਡਾ ਮੱਘਰ ਸਿੰਘ ਐਸ ਐਮ ਉ ਨੇ ਸ਼ਿਰਕਤ ਕਰਕੇ ਇਸ ਦੀ ਵਿਸ਼ੇਸ਼ ਸੰਲਾਘਾ ਕੀਤੀ।

ਇਸ ਰੈਲੀ ਵਿਚ  ਵਿਸ਼ੇਸ਼ ਤੌਰ ਤੇ ਪੁਜੇ  ਥਾਣਾ ਦਿੜਬਾ ਦੇ ਐਸ ਐਚ ਉ ਸੁਖਦੀਪ ਸਿੰਘ ਨੇ ਵੀ ਇਸ  ਮੁਹਿੰਮ ਦੀ ਭਰਭੂਰ ਸਲਾਘਾ  ਕਰਦਿਆਂ ਹੋਇਆ ਬੱਚਿਆਂ ਨੂੰ ਨਸ਼ਿਆ ਖਿਲਾਫ਼ ਸਬੋਧਨ ਕਰਦਿਆਂ ਕਿਹਾ ਕਿ ਦੇਸ ਵਿਚ ਨਸ਼ਿਆ ਦਾ ਹੜ੍ ਵੱਗ ਰਿਹਾ ਹੈ ਇਸਨੂੰ ਕਟਰੋਲ ਕਰਨਾ ਬਹੁਤ ਜਰੂਰੀ  ਹੈ ਅਤੇ ਕਿਹਾ ਕਿ ਇਹ ਜੁਮੇਵਾਰੀ ਕਿਸੇ ਇੱਕ ਇੰਨਸਾਨ ਜਾ ਇੱਕ  ਸੰਸਥਾ ਦੀ ਨਹੀਂ ਸਗੋ ਸਾਡਾ ਸਾਰਿਆਂ ਦਾ ਫਰਜ  ਬਣਦਾ ਹੈ ਤੇ ਇੱਕ  ਖੁਸਹਾਲ ਦੇਸ਼ ਬਣਾਈਏ ਅਤੇ ਟ੍ਰੈਫਿਕ ਨਿਯਮਾਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਇਸ ਦੌਰਾਨ  ਆਏ ਹੋਏ ਮੁੱਖ ਮਹਿਮਾ ਦਾ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਰਾਏ ਨੇ ਧੰਨਵਾਦ ਕੀਤਾ ਅੰਤ ਵਿਚ ਐਸ ਐਚ ਉ ਸੁਖਦੀਪ ਸਿੰਘ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ  ਜੋ ਇਹ  ਵਿਸਾਲ ਰੈਲੀ ਪਿੰਡ ਸਮੂਰਾ ,ਸਫੀਪੁਰ ਖੁਰਦ,ਸਫੀਪੁਰ ਕਲਾ ਤੇ ਕਮਾਲਪੁਰ ਪੁਜੀ ਬੱਚਿਆਂ ਦੇ ਇਸ ਉਪਰਾਲੇ ਦੀ ਪਿੰਡ ਦੇ ਲੋਕਾਂ ਨੇ ਵਿਸ਼ੇਸ਼ ਸਲਾਘਾ ਕੀਤੀ ।




Leave a Reply

Your email address will not be published. Required fields are marked *