ਬੀ ਐਸ ਐਨ ਐਲ ਟਾਵਰ ਪੱਟੀ ਵਿਖੇ 21 ਬੈਟਰੀਆਂ ਚੋਰੀ, 3 ਚੋਰ ਤੇ ਕਾਰ ਸੀ ਸੀ ਟੀ ਵੀ ਵਿਚ ਕੈਦ - AZAD SOCH ਬੀ ਐਸ ਐਨ ਐਲ ਟਾਵਰ ਪੱਟੀ ਵਿਖੇ 21 ਬੈਟਰੀਆਂ ਚੋਰੀ, 3 ਚੋਰ ਤੇ ਕਾਰ ਸੀ ਸੀ ਟੀ ਵੀ ਵਿਚ ਕੈਦ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਬੀ ਐਸ ਐਨ ਐਲ ਟਾਵਰ ਪੱਟੀ ਵਿਖੇ 21 ਬੈਟਰੀਆਂ ਚੋਰੀ, 3 ਚੋਰ ਤੇ ਕਾਰ ਸੀ ਸੀ ਟੀ ਵੀ ਵਿਚ ਕੈਦ

172

ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆਂ ਜਾਵੇਗਾ: ਡੀ ਐਸ ਪੀ ਮੰਡ

ਵਿਸ਼ਾਲ ਕਟਾਰੀਆ, ਗੁਰਚੇਤ ਸਿੰਘ ਔਲਖ- ਤਰਨਤਾਰਨ ਪੱਟੀ, 6 ਫਰਵਰੀ- ਪੱਟੀ ਸ਼ਹਿਰ ਵਿਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅਤੇ ਨਿਤ ਦਿਨ ਚੋਰੀਆਂ, ਡਾਕੇ ਤੇ ਲੁੱਟਾਂ ਖੋਹਾਂ ਹੋਣ ਨਾਲ ਸਹਿਰ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਦੂਸਰੇ ਪਾਸੇ ਪੱਟੀ ਪੁਲਿਸ ਵੱਲੋ ਰਾਤ ਦੀ ਗਸ਼ਤ ਬੰਦ ਹੋਣ ਨਾਲ ਚੋਰੀਆਂ ਵਿਚ ਵਾਧਾ ਹੋ ਰਿਹਾ ਹੈ।

ਚੋਰੀ ਦੀ ਤਾਜ਼ਾ ਘਟਨਾ ਬੀਤੀ ਰਾਤ ਕੁੱਲਾ ਚੌਂਕ ਪੱਟੀ ਨੇੜੇ ਬੀ ਐਸ ਐਨ ਐਲ ਦੇ ਟਾਵਰ ਵਿਖੇ ਵਾਪਰੀ। ਜਿਥੇ ਅਣਪਛਾਤੇ ਚੋਰਾਂ ਨੇ 21 ਬੈਟਰੀਆਂ ਨੂੰ ਚੋਰੀ ਕੀਤਾ ਅਤੇ ਕੁਆਵਿਲਸ ਕਾਰ ਦੀ ਮਦਦ ਨਾਲ ਭੱਜਣ ਵਿਚ ਸਫਲ ਹੋ ਗਏ ਅਤੇ ਉਕਤ ਘਟਨਾ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ।

ਇਸ ਸਬੰਧੀ ਸ਼ੇਖਰ ਤਿਵਾੜੀ ਟਾਵਰ ਮੈਨੇਜ਼ਰ ਬੀ ਐਸ ਐਨ ਐਲ ਨੇ ਦੱਸਿਆ ਕਿ ਅੱਜ ਤੜਕਸਾਰ 3:20 ਵਜੇ ਇਕ ਕਵਾਵਿਲਸ ਕਾਰ ਟਾਵਰ ਵਾਲੀ ਗਲੀ ਦੇ ਬਾਹਰ ਆ ਕੇ ਰੁੱਕੀ ਅਤੇ ਕਾਰ ਵਿਚ 3 ਵਿਅਕਤੀ ਉਤਰੇ ਅਤੇ ਉਹਨਾਂ ਨੇ ਟਾਵਰ ਵਾਲੇ ਕਮਰੇ ਵਿਚ ਪਈਆਂ 21 ਬੈਟਰੀਆਂ ਨੂੰ ਬਿਜ਼ਲੀ ਸਪਲਾਈ ਬੰਦ ਕਰਕੇ ਚੋਰੀ ਕੀਤਾ ਅਤੇ ਕਾਰ ਵਿਚ ਰੱਖਣ ਉਪਰੰਤ ਫਰਾਰ ਹੋ ਗਏ।

ਉਹਨਾਂ ਨੇ ਦੱਸਿਆ ਕਿ ਉਕਤ ਬੈਟਰੀਆਂ ਦੀ ਕੀਮਤ 1 ਲੱਖ 50 ਹਜ਼ਾਰ ਰੁਪਏ ਬਣਦੀ ਹੈ ਅਤੇ ਸੀ ਸੀ ਟੀ ਵੀ ਕੈਮਰੇ ਵਿਚ ਕਾਰ ਸਾਫ ਵੇਖੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਅਣਪਛਾਤੇ ਚੋਰਾਂ ਨੇ ਨੇੜਲੇ ਪਿੰਡ ਸਭਰਾ ਤੇ ਕਿਰਤੋਵਾਲ ਵਿਖੇ ਵੀ ਬੈਟਰੀਆਂ ਚੋਰੀ ਕੀਤੀਆਂ ਸਨ, ਪਰ ਅਜੇ ਤੱਕ ਪੁਲਿਸ ਚੋਰਾਂ ਨੂੰ ਕਾਬੂ ਨਹੀ ਕਰ ਸਕੀ।

ਘਟਨਾ ਦੀ ਸੂਚਨਾ ਪੱਟੀ ਸਿਟੀ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੇ ਥਾਣਾ ਮੁੱਖੀ ਹਰਮਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆਂ ਜਾਵੇਗਾ।


ਕੀ ਕਹਿੰਦੇ ਹਨ ਡੀ ਐਸ ਪੀ ਮੰਡ:
ਇਸ ਸਬੰਧੀ ਡੀ ਐਸ ਪੀ ਕੰਵਲਜੀਤ ਸਿੰਘ ਮੰਡ ਨੇ ਕਿਹਾ ਕਿ ਮਾਮਲੇ ਸਬੰਧੀ ਜਾਣਕਾਰੀ ਮਿਲ ਗਈ ਹੈ ਅਤੇ ਪੁਲਿਸ ਵੱਲੋ ਬਰੀਕੀ ਨਾਲ ਹਰ ਐਗਂਲ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆਂ ਜਾਵੇਗਾ।
Leave a Reply

Your email address will not be published. Required fields are marked *