Baba Bakala Baba Bakala
BREAKING NEWS
Search

Date

Your browser is not supported for the Live Clock Timer, please visit the Support Center for support.
Baba Bakala

ਪੰਜਾਬ ‘ਚ ਬੰਬ ਧਮਾਕਾ, ਤਿੰਨ ਵਿਅਕਤੀ ਜ਼ਖਮੀ

165

Baba Bakala– ਪੰਜਾਬ ਦੇ ਬਾਬਾ ਬਕਾਲਾ ਅਧੀਨ ਪੈਂਦੇ ਪਿੰਡ ਜੋਧੇ ਨੇੜੇ ਹੋਏ ਇੱਕ ਬੰਬ ਧਮਾਕੇ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ ਲੋਕ ਸੇਨਾ ਵੱਲੋਂ ਨਕਾਰਾ ਕੀਤੇ ਬੰਬ ਦਾ ਪਿੱਤਲ ਆਦਿ ਇੱਕਠਾ ਕਰਨ ਲਈ ਪਹੁੰਚੇ ਸਨ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਡੀਐਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਜੋਧੇ ਪਿੰਡ ਨੇੜੇ ਫੌਜ ਦੇ ਜਵਾਨ ਬੰਬਾਂ ਨੂੰ ਨਕਾਰਾ ਕਰਦੇ ਹਨ ਅਤੇ ਆਸਪਾਸ ਦੇ ਪਿੰਡਾਂ ਦੇ ਲੋਕ ਬੰਬਾਂ ਵਿਚੋਂ ਨਿਕਲਣ ਵਾਲੇ ਪਿੱਤਲ ਅਤੇ ਤਾਂਬਾ ਧਾਤੂ ਨੂੰ ਇਕੱਠਾ ਕਰਨ ਲਈ ਆ ਜਾਂਦੇ ਹਨ।

ਅੱਜ (ਵੀਰਵਾਰ) ਨੂੰ ਵੀ ਸੇਨਾ ਦੇ ਜਵਾਨ ਅਜਿਹੇ ਬੰਬ ਨਕਾਰਾ ਲਈ ਉੱਥੇ ਗਏ ਸੀ। ਇਸ ਦੌਰਾਨ ਜੋਧੇ ਪਿੰਡ ਦੇ ਲੋਕ ਪਿੱਤਲ ਆਦਿ ਇੱਕਠਾ ਕਰਨ ਲਈ ਉੱਥੇ ਪਹੁੰਚ ਗਏ। ਇਸ ਦੌਰਾਨ ਇਕ ਧਮਾਕਾ ਹੋਇਆ ਅਤੇ ਇਸ ਧਮਾਕੇ ਵਿਚ ਤਿੰਨ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਦੀ ਪਹਿਚਾਣ ਕਸ਼ਮੀਰ ਸਿੰਘ, ਹੀਰਾ ਸਿੰਘ ਅਤੇ ਮੁਖਤਾਰ ਸਿੰਘ ਦੇ ਤੌਰ ਤੇ ਹੋਈ ਹੈ। ਦੱਸ ਦੇਈਏ ਕਿ ਪਿਛਲੇ ਸਮੇਂ ਵਿੱਚ ਵੀ ਇਸ ਖੇਤਰ ਵਿੱਚ ਇਸ ਤਰਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਸੇਨਾ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਸਥਾਨਕ ਲੋਕ ਪਿੱਤਲ ਅਤੇ ਤਾਂਬੇ ਨੂੰ ਇੱਕਠਾ ਕਰਨ ਲਈ ਉੱਥੇ ਆ ਜਾਂਦੇ ਹਨ। Baba Bakala

ALSO READPunjabi Song LEHNGA Singer Nimrat Khaira

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *