ਚੀਨ ਨੇ ਕੋਰਟ ਤੋਂ ਕਰੋਨਾ ਵਾਇਰਸ ਮਰੀਜ਼ਾਂ ਨੂੰ ਖੁਦ ਮਾਰਨ ਦੀ ਇਜਾਜ਼ਤ ਮੰਗੀ - AZAD SOCH ਚੀਨ ਨੇ ਕੋਰਟ ਤੋਂ ਕਰੋਨਾ ਵਾਇਰਸ ਮਰੀਜ਼ਾਂ ਨੂੰ ਖੁਦ ਮਾਰਨ ਦੀ ਇਜਾਜ਼ਤ ਮੰਗੀ - AZAD SOCH
Your browser is not supported for the Live Clock Timer, please visit the Support Center for support.

ਚੀਨ ਨੇ ਕੋਰਟ ਤੋਂ ਕਰੋਨਾ ਵਾਇਰਸ ਮਰੀਜ਼ਾਂ ਨੂੰ ਖੁਦ ਮਾਰਨ ਦੀ ਇਜਾਜ਼ਤ ਮੰਗੀ

47

ਬੀਜਿੰਗ – ਚੀਨ ਦੀ ਸਰਵਉੱਚ ਅਦਾਲਤ ‘ਸੁਪਰੀਮ ਪੀਪਲਜ਼ ਕੋਰਟ’ ਵੱਲੋਂ ਸ਼ੁੱਕਰਵਾਰ ਨੂੰ ਚੀਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਹੱਤਿਆ ਲਈ ਮਾਰੂ ਵਾਇਰਸ ‘ਤੇ ਕਾਬੂ ਪਾਉਣ ਦੇ ਨਿਸ਼ਚਤ ਸਾਧਨ ਵੱਜੋਂ  ਪ੍ਰਵਾਨਗੀ ਦੇਵੇਗੀ। ਅਦਾਲਤ ਨੂੰ ਦੱਸਦੇ ਹੋਏ ਸੂਬੇ ਨੇ ਆਖਿਆ ਕਿ ਚੀਨ ਕੋਰੋਨਾਵਾਇਰਸ ਵਿਚ ਆਪਣੇ ਸਿਹਤ ਕਰਮੀਆਂ ਨੂੰ ਖੋਹਣ ਦੀ ਕਗਾਰ ‘ਤੇ ਹੈ ਕਿਉਂਕਿ ਘਟੋਂ-ਘੱਟ 20 ਸਿਹਤ ਵਰਕਰ ਹਰ ਰੋਜ਼ ਵਾਇਰਸ ਦਾ ਸੰਕਰਮਣ ਕਰਦੇ ਹਨ।

ਰਾਜ ਦਾ ਤਰਕ ਹੈ ਕਿ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਕੋਰੋਨਾਵਾਇਰਸ ਦੇ ਰੋਗੀਆਂ ਨੂੰ ਸਿਰਫ ਉਨ੍ਹਾਂ ਦੀ ਮੌਤ ਵਿਚ ਦੇਰੀ ਹੁੰਦੀ ਹੈ ਅਤੇ ਇਸ ਕਾਰਨ ਹਸਪਤਾਲ ਵਿਚ ਦੇਖਭਾਲ ਕਰਨ ਵੇਲੇ ਕਈ ਇਸ ਵਾਇਰਸ ਨਾਲ ਪੀਡ਼ਤ ਹੁੰਦੇ ਹਨ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨ ਦੀ ਨਿੰਦਾ ਹੋ ਰਹੀ ਹੈ ਅਤੇ ਸੰਗਠਨਾਂ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਚੀਨ ਦੀ ਪਹੁੰਚ ‘ਤੇ ਸਵਾਲ ਚੁੱਕੇ ਹਨ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੇਸ਼ ਨੇ ਪਹਿਲਾਂ ਹੀ ਆਪਣੇ ਕਈ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਹੱਤਿਆ ਕਰ ਦਿੱਤੀ ਹੈ।

ਰਾਜ ਨੇ ਅਦਾਲਤ ਨੂੰ ਇਕ ਦਸਤਾਵੇਜ਼ ਵਿਚ ਜ਼ਿਕਰ ਕੀਤਾ ਕਿ ਦੇਸ਼ ਆਪਣੇ ਸਾਰੇ ਨਾਗਰਿਕਾਂ ਨੂੰ ਖੋਹ ਸਕਦਾ ਹੈ ਜੇ ਕੁਝ ਪ੍ਰਭਾਵਿਤ ਮਰੀਜ਼ ਸਿਹਤ ਕਰਮੀਆਂ ਅਤੇ ਇਕ ਅਰਬ ਲੋਕਾਂ ਨੂੰ ਬਚਾਉਣ ਲਈ ਜਾਨ ਦਾ ਬਲਿਦਾਨ ਨਹੀਂ ਦਿੰਦੇ ਹਨ ਕਿਉਂਕਿ ਵਾਇਰਸ ਵਿਰੁੱਧ ਲਡ਼ਾਈ ਲੱਡ਼ਣ ਦੀ ਕੋਈ ਉਮੀਦ ਨਹੀਂ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਹੈ ਕਿ ਚੀਨ ਤੋਂ ਬਾਹਰ ਕੋਰੋਨਾਵਾਇਰਸ ਨਾਲ ਲੱਡ਼ਣ ਲਈ ਉਸ ਨੂੰ 1 ਬਿਲੀਅਨ ਡਾਲਰ ਦੀ ਜ਼ਰੂਰਤ ਹੈ।

ਦੁਨੀਆ ਭਰ ਦੇ ਦੇਸ਼ ਚੀਨ ਨਾਲ ਸਬੰਧ ਤੋਡ਼ਣ ਅਤੇ ਆਪਣੇ ਨਾਗਰਿਕਾਂ ਨੂੰ ਹੁਬੇਈ ਖੇਤਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਥੋਂ ਦੇ ਵੁਹਾਨ ਸ਼ਹਿਰ ਤੋਂ ਇਹ ਵਾਇਰਸ ਉਭਰਿਆ ਹੈ। ਹਾਂਗਕਾਂਗ ਦੇ ਨੇਤਾ ਨੇ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਫੇਸ ਮਾਸਕ ਪਾਇਆ ਹੋਇਆ ਸੀ ਅਤੇ ਆਖਿਆ ਕਿ ਸ਼ਹਿਰ ਸਾਰੀਆਂ ਤੇਜ਼ ਰਫਤਾਰ ਵਾਲੀਆਂ ਰੇਲ ਗੱਡੀਆਂ ਨੂੰ ਰੋਕੇਗਾ, ਉਡਾਣਾ ਦੀ ਗਿਣਤੀ ਅੱਧੀ ਕਰ ਦੇਵੇਗਾ ਅਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀਜ਼ਾ ਦੇਣਾ ਬੰਦ ਕਰ ਦੇਵੇਗਾ।

ਦੱਸ ਦਈਏ ਕਿ ਅੱਜ ਚੀਨ ਦੀ ਕੰਪਨੀ ਟੈਨਸੈਂਟ ਦਾ ਡਾਟਾ ਲੀਕ ਹੋਇਆ ਹੈ, ਜਿਸ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਕਰੀਬ 25 ਹਜ਼ਾਰ ਹੈ ਅਤੇ ਕਰੀਬ 1.5 ਲੱਖ ਲੋਕ ਇਸ ਵਾਇਰਸ ਤੋਂ ਪੀਡ਼ਤ ਦੱਸੇ ਗਏ ਹਨ।




Leave a Reply

Your email address will not be published. Required fields are marked *