Lehra crime Lehra crime
BREAKING NEWS
Search

Date

Your browser is not supported for the Live Clock Timer, please visit the Support Center for support.
Lehra crime

ਤਿੰਨ ਵੱਖ -ਵੱਖ ਮੁਕੱਦਮਿਆਂ ਰਾਹੀਂ 1190 ਗੋਲੀਆਂ ਅਤੇ 10 ਬੋਤਲਾਂ ਸ਼ਰਾਬ ਬਰਾਮਦ

263

ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਛੱਡਿਆ ਜਾਵੇਗਾ

ਸ਼ੰਭੂ ਗੋਇਲ ,ਲਹਿਰਾਗਾਗਾ – ਥਾਣਾ ਲਹਿਰਾ, ਧਰਮਗੜ੍ਹ ਅਤੇ ਖਨੌਰੀ ਵਿਖੇ ਵੱਖ- ਵੱਖ ਮੁਕੱਦਮਿਆਂ ਰਾਹੀਂ1190 ਨਸ਼ੇ ਵਾਲੀਆਂ ਗੋਲੀਆਂ ਅਤੇ  ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਲਹਿਰਾ ਦੇ ਸਿਟੀ ਇੰਚਾਰਜ ਪਰਸ਼ੋਤਮ ਰਾਮ ਸ਼ਰਮਾ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਕੁਲਵਿੰਦਰ ਸਿੰਘ ਵਾਸੀ ਗਾਗਾ ਕੋਲੋਂ 200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਦਿਆਂ ਕਾਬੂ ਕਰਕੇ ਥਾਣਾ ਲਹਿਰਾ ਵਿਖੇ ਪਰਚਾ ਦਰਜ ਕੀਤਾ ਹੈ ਅਤੇ ਅਗਲੀ ਤਫ਼ਤੀਸ਼ ਸਬ ਇੰਸਪੈਕਟਰ ਪ੍ਰਸ਼ੋਤਮ ਰਾਮ ਸ਼ਰਮਾ ਕਰ ਰਹੇ ਹਨ ।

ਇਸੇ ਤਰ੍ਹਾਂ ਦੂਜੇ ਮੁਕੱਦਮੇ ਬਾਰੇ ਥਾਣਾ ਮੁਖੀ ਧਰਮਗੜ੍ਹ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਉਪਰੋਕਤ ਥਾਣੇਦਾਰ ਨੇ ਸਮੇਤ ਪੁਲਸ ਕਰਮਚਾਰੀ ਨਾਕਾਬੰਦੀ ਕਰਕੇ ਸ਼ਿਵ ਕੁਮਾਰ ਵਾਸੀ ਧਨੌਲਾ ਅਤੇ ਜਸਵੀਰ ਸਿੰਘ ਵਾਸੀ ਜਖੇਪਲ ਪਾਸੋਂ ਸਹਾਇਕ ਥਾਣੇਦਾਰ ਹਰਦੇਵ ਸਿੰਘ ਥਾਣਾ ਧਰਮਗੜ੍ਹ ਨੇ ਜਖੇਪਲ ਧਰਮਗੜ੍ਹ ਰਸਤੇ ਤੇ ਨਾਕਾਬੰਦੀ ਕਰਦਿਆਂ 990 ਪਾਬੰਦੀਸ਼ੁਦਾ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਕੇ ਦੋਸ਼ੀਆਂ ਨੂੰ ਕਾਬੂ ਕਰਦਿਆਂ ਥਾਣਾ ਧਰਮਗੜ੍ਹ ਵਿਖੇ ਮੁਕੱਦਮਾ ਰਜਿਸਟਰਡ ਕੀਤਾ ਹੈ।

ਥਾਣਾ ਖਨੌਰੀ ਦੇ ਇੰਸਪੈਕਟਰ ਕਰਤਾਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਤਰਸੇਮ ਲਾਲ ਨੇ ਭਾਖੜਾ ਪੁਲ ਕੋਲ ਚੈਕਿੰਗ ਦੌਰਾਨ ਕਰਮ ਸਿੰਘ ਵਾਸੀ ਬਿਸ਼ਨਪੁਰਾ ਖੋਖਰ ਕੋਲੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕਰਦਿਆਂ ਪਰਚਾ ਦਰਜ਼ ਕੀਤਾ ਹੈ ।
Leave a Reply

Your email address will not be published. Required fields are marked *