Honey Mhajan Honey Mhajan
Your browser is not supported for the Live Clock Timer, please visit the Support Center for support.

ਪੰਜਾਬ ਚ ਸ਼ਿਵ ਸੈਨਾ ਦੇ ਆਗੂ ਤੇ ਹਮਲਾ, 1 ਦੀ ਮੌਤ

42

ਗੁਰਦਾਸਪੁਰ, 10 ਫਰਵਰੀ 2020-Honey Mhajan Shiv Saina ਸ਼ਿਵ ਸੈਨਾ ਨੇਤਾ ਉੱਪਰ ਹਮਲਾ ਕਰਨ ਦੇ ਮਾਮਲੇ ‘ਚ ਮਿਲੀ ਜਾਣਕਾਰੀ ਅਨੁਸਾਰ ਰੋਹਿਤ ਮਹਾਜਨ ਦੇ ਮੁਤਾਬਿਕ ਇਸ ਤੋਂ ਪਹਿਲਾਂ ਦੋ ਸਵਿਫ਼ਟ ਕਾਰ ਸਵਾਰ ਦੋ ਨੌਜਵਾਨ ਜੋ ਕਿ ਪਹਿਲਾਂ ਤੋਂ ਹੀ ਉੱਥੇ ਖੜ੍ਹੇ ਸਨ ਅਤੇ ਆਪਣੀ ਕਾਰ ਦਾ ਸ਼ੀਸ਼ਾ ਸਾਫ਼ ਕਰ ਰਹੇ ਸਨ। ਜਿੱਦਾਂ ਹੀ ਹਨੀ ਆਪਣੇ ਦੋਸਤ ਅਸ਼ੋਕ ਦੀ ਦੁਕਾਨ ਤੇ ਆਇਆ। ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਮਹਾਜਨ ਦੇ ਮੁਤਾਬਿਕ ਫਾਇਰਿੰਗ ਦੌਰਾਨ ਕਰਿਆਨਾ ਵਪਾਰੀ ਅਸ਼ੋਕ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕੀ ਸ਼ਿਵ ਸੈਨਾ ਨੇਤਾ ਹਨੀ ਨੂੰ 3 ਗੋਲੀਆਂ ਲੱਗੀਆਂ। ਘਟਨਾ ਤੋਂ ਬਾਦ ਹਨੀ ਨੂੰ ਉੱਚ ਪੱਧਰੀ ਇਲਾਜ ਲਈ ਭੇਜ ਦਿੱਤਾ ਗਿਆ ਹੈ। ਜਿੱਥੇ ਉਸ ਦੀ ਹਾਲਤ ਖ਼ਤਰੇ ਵਿੱਚ ਦੱਸੀ ਜਾ ਰਹੀ ਹੈ।


ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਮਹਾਜਨ ਸਮੇਤ ਬਾਕੀ ਸ਼ਿਵ ਸੈਨਿਕਾਂ ਨੇ ਦੱਸਿਆ ਕਿ ਜ਼ਖ਼ਮੀ ਹਨੀ ਮਹਾਜਨ ਸ਼ਿਵ ਸੈਨਾ ਹਿੰਦੁਸਤਾਨ ਉੱਤਰ ਭਾਰਤ ਦਾ ਮੁਖੀ ਹੈ ਅਤੇ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਡਡਵਾਂ ਰੋਡ ਦੇ ਨਜ਼ਦੀਕ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹਨੀ ਮਹਾਜਨ ਰੋਜ਼ਾਨਾ ਦੀ ਤਰਾਂ ਸੋਮਵਾਰ ਸ਼ਾਮ ਕਰੀਬ ਸਵਾ 6 ਵਜੇ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਅਸ਼ੋਕ ਕੁਮਾਰ ਜੋ ਕਿ ਕਰਿਆਨੇ ਦੀ ਦੁਕਾਨ ਕਰਦਾ ਹੈ ਵਿਖੇ ਪਹੁੰਚਿਆ।

ਸ਼ਿਵ ਸੈਨਾ ਦੇ ਸਥਾਨਕ ਨੇਤਾ ਰੋਹਿਤ ਮਹਾਜਨ ਅਤੇ ਬਾਕੀ ਅਹੁਦੇਦਾਰਾਂ ਨੇ ਗੁਰਦਾਸਪੁਰ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਉਕਤ ਮਾਮਲੇ ਦੇ ਸਬੰਧ ਵਿੱਚ ਪਹਿਲਾਂ ਵੀ ਵਰਤਾ ਵਾਰ ਗੁਰਦਾਸਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪਰ ਉਨ੍ਹਾਂ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਜਿਸ ਦਾ ਸਬੂਤ ਹਨੀ ਅਤੇ ਉਸ ਦੇ ਸਾਥੀ ਤੇ ਹੋਇਆ ਹਮਲਾ ਹੈ। 

ਫ਼ਿਲਹਾਲ ਇਸ ਪੂਰੇ ਮਾਮਲੇ ਸਬੰਧੀ ਕਿਸੇ ਵੀ ਸਥਾਨਕ ਪੁਲਿਸ ਅਧਿਕਾਰੀ ਦਾ ਅਧਿਕਾਰੀ ਬਿਆਨ ਸਾਹਮਣੇ ਨਹੀਂ ਆਇਆ। ਜਦੋਂ ਕਿ ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਹਮਲਾਵਰ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਆਏ ਸੰਨ ਅਤੇ ਕਾਰ ਦੇ ਸ਼ੀਸ਼ੇ ਸਾਫ਼ ਕਰਨ ਦੇ ਬਹਾਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ।
ਨਾਲ ਹੀ ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸਾਰੀਆਂ ਸ਼ਿਵ ਸੈਨਾ ਦੇ ਵੱਡੇ ਆਗੂ ਕਸਬਾ ਧਾਰੀਵਾਲ ਵਿਖੇ ਪਹੁੰਚ ਰਹੇ ਹਨ।  ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 




Leave a Reply

Your email address will not be published. Required fields are marked *