ਟੈਕਸੀ ਚ ਸਵਾਰ ਲੜਕੀ ਸਾਹਮਣੇ ਡਰਾਈਵਰ ਨੇ ਕੀਤੀ ਅਜਿਹੀ ਹਰਕਤ ਕੇ ਸੁਣ ਕੇ ਰਹਿ ਜਾਓਗੇ ਹੈਰਾਨ - AZAD SOCH ਟੈਕਸੀ ਚ ਸਵਾਰ ਲੜਕੀ ਸਾਹਮਣੇ ਡਰਾਈਵਰ ਨੇ ਕੀਤੀ ਅਜਿਹੀ ਹਰਕਤ ਕੇ ਸੁਣ ਕੇ ਰਹਿ ਜਾਓਗੇ ਹੈਰਾਨ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਟੈਕਸੀ ਚ ਸਵਾਰ ਲੜਕੀ ਸਾਹਮਣੇ ਡਰਾਈਵਰ ਨੇ ਕੀਤੀ ਅਜਿਹੀ ਹਰਕਤ ਕੇ ਸੁਣ ਕੇ ਰਹਿ ਜਾਓਗੇ ਹੈਰਾਨ

146

ਦਿੱਲੀ ਮੈਟਰੋ ਵਿਚ ਇਕ ਲੜਕੀ ਦੇ ਸਾਹਮਣੇ ਪੈਂਟ ਦੀ ਜਿੱਪ ਖੋਲ ਕੇ ਅਸ਼ਲੀਲ ਹਰਕਤ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਹੀ ਕੈਬ ਡਰਾਈਵਰ ਨੇ ਸ਼ਰਮਨਾਕ ਹਰਕਤ ਕੀਤੀ। ਇਕ ਲੜਕੀ ਕੈਬ ਵਿਚ ਗੁੜਗਾਓਂ ਤੋਂ ਦਿੱਲੀ ਆ ਰਹੀ ਸੀ ਤਾਂ ਲੜਕੀ ਨੂੰ ਵੇਖ ਕੇ ਰਾਹ ਵਿਚ ਹੀ ਡਰਾਈਵਰ ਮਾਸਟਰਬੇਟ ਕਰਨ ਲੱਗਾ। ਲੜਕੀ ਇਹ ਦੇਖ ਕੇ ਡਰ ਗਈ ਅਤੇ ਉਸ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਕੈਬ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਨਵੀਂ ਦਿੱਲੀ ਦੇ ਐਡੀਸ਼ਨਲ ਡੀਸੀਪੀ ਦੀਪਕ ਕੁਮਾਰ ਨੇ ਦੱਸਿਆ ਕਿ ਪੇਸ਼ੇ ਤੋਂ ਵਕੀਲ ਗੁੜਗਾਉਂ ਦੀ ਰਹਿਣ ਵਾਲੀ 25 ਸਾਲਾ ਲੜਕੀ ਨੇ ਵੀਰਵਾਰ ਦੁਪਹਿਰ ਦਿੱਲੀ ਹਾਈ ਕੋਰਟ ਆਉਣ ਲਈ ਕੈਬ ਲਈ ਸੀ। ਕੁਝ ਸਮੇਂ ਬਾਅਦ, ਲੜਕੀ ਨੇ ਦੇਖਿਆ ਕਿ ਕੈਬ ਡਰਾਈਵਰ ਉਸਨੂੰ ਪਿਛਲੇ ਸ਼ੀਸ਼ੇ ਤੋਂ ਲਗਾਤਾਰ ਦੇਖ ਰਿਹਾ ਹੈ। ਲੜਕੀ ਨੇ ਪਹਿਲਾਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਨੇ ਆਪਣੀ ਪੈਂਟ ਦੀ ਜ਼ਿਪ ਖੋਲ੍ਹ ਦਿੱਤੀ ਅਤੇ ਮਾਸਟਰਬੈਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਘਬਰਾ ਗਈ।


ਲੁੜਕੀ ਨੇ ਦੱਸਿਆ ਕਿ ਸ਼ਾਮ ਕਰੀਬ ਸਵਾ ਚਾਰ ਵਜੇ ਡਰਾਈਵਰ ਉਸ ਨੂੰ ਦਿੱਲੀ ਹਾਈ ਕੋਰਟ ਦੇ ਬਾਹਰ ਛੱਡ ਗਿਆ। ਉਸ ਤੋਂ ਬਾਅਦ ਲੜਕੀ ਨੇ 100 ਨੰਬਰ ‘ਤੇ ਕਾਲ ਕੀਤੀ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ। ਲੜਕੀ ਨੇ ਦੱਸਿਆ ਪੂਰੇ ਰਾਹ ਵਿਚ ਡਰਾਈਵਰ ਨੇ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਨਾਲ ਛੇੜਛਾੜ ਕੀਤੀ, ਪਰ ਉਹ ਸਾਰੇ ਰਸਤੇ ਅਸ਼ਲੀਲ ਹਰਕਤਾਂ ਕਰ ਰਿਹਾ ਸੀ।

ਲੜਕੀ ਨੇ ਪੁਲਿਸ ਨੂੰ ਗੱਡੀ ਦਾ ਨੰਬਰ ਅਤੇ ਡਰਾਈਵਰ ਬਾਰੇ ਜਾਣਕਾਰੀ ਦਿੱਤੀ , ਜੋ ਉਸ ਨੂੰ ਮੋਬਾਈਲ ਐਪ ਰਾਹੀਂ ਮਿਲਿਆ ਸੀ। ਲੜਕੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।




Leave a Reply

Your email address will not be published. Required fields are marked *