Rape case against bjp mla Rape case against bjp mla

Date

Your browser is not supported for the Live Clock Timer, please visit the Support Center for support.
manali gang rape

ਬੀਜੇਪੀ ਦੇ ਵਿਧਾਇਕ ਤੇ ਬਲਾਤਕਾਰ ਦਾ ਕੇਸ ਦਰਜ

56

ਭਦੋਹੀ, 19 ਫਰਵਰੀ 2020 -Rape case against bjp mla – ਯੂਪੀ ਦੇ ਭਦੋਹੀ ਤੋਂ ਬੀਜੇਪੀ ਐੱਮ.ਐੱਲ.ਏ. ਰਵਿੰਦਰਾ ਨਾਥ ਤ੍ਰਿਪਾਠੀ ਅਤੇ 6 ਹੋਰ ਜਾਣਿਆ ‘ਤੇ ਇੱਕ ਔਰਤ ਨਾਲ ਕਰੀਬ ਇੱਕ ਮਹੀਨੇ ਤੱਕ ਲਗਾਤਾਰ ਰੇਪ ਕਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਾਮਲਾ 2017 ਦਾ ਹੈ।

ਪੁਲਿਸ ਐੱਸਪੀ ਰਾਮ ਬਦਨ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 40 ਸਾਲਾ ਔਰਤ ਵੱਲੋਂ 10 ਫਰਵਰੀ ਨੂੰ ਇਹ ਸ਼ਿਕਾਇਤ ਦਿੱਤੀ ਗਈ ਸੀ। ਜਿਸ ‘ਚ ਉਸ ਨੇ ਐੱਮ.ਐੱਲ.ਏ ‘ਤੇ ਇਲਜ਼ਾਮ ਲਾਏ ਕਿ 2017 ‘ਚ ਭਦੋਹੀ ਦੇ ਐੱਮ.ਐੱਲ.ਏ. ਅਤੇ ਉਸ ਦੇ ਛੇ ਸਾਥੀਆਂ ਨੇ ਉਸ ਨੂੰ ਇੱਕ ਹੋਟਲ ਦੇ ਇੱਕ ਕਮਰੇ ‘ਚ ਕਰੀਬ ਇੱਕ ਮਹੀਨੇ ਤੱਕ ਰੱਖਿਆ ਅਤੇ ਉਸ ਨਾਲ ਲਗਾਤਾਰ ਰੇਪ ਹੁੰਦਾ ਰਿਹਾ। ਐੱਸਪੀ ਨੇ ਅੱਗੇ ਦੱਸਦਿਆਂ ਕਿਹਾ ਕਿ ਔਰਤ ਨੇ ਜਾਣਕਾਰੀ ਦਿੱਤੀ ਕਿ ਇਸ ਦੌਰਾਨ ਉਹ ਗਰਭਵਤੀ ਵੀ ਹੋ ਗਈ ਸੀ। ਜਿਸ ਤੋਂ ਬਾਅਦ ਜ਼ਬਰਦਸਤੀ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ ਸੀ।

ਐੱਸ ਪੀ ਨੇ ਅੱਗੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।




Leave a Reply

Your email address will not be published. Required fields are marked *