ਬੀਬੀ ਭੱਠਲ ਨੇ ਖੁੱਲ੍ਹੇ ਦਰਬਾਰ ਰਾਹੀਂ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ - AZAD SOCH ਬੀਬੀ ਭੱਠਲ ਨੇ ਖੁੱਲ੍ਹੇ ਦਰਬਾਰ ਰਾਹੀਂ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ - AZAD SOCH

Date

Your browser is not supported for the Live Clock Timer, please visit the Support Center for support.
bhathal

ਬੀਬੀ ਭੱਠਲ ਨੇ ਖੁੱਲ੍ਹੇ ਦਰਬਾਰ ਰਾਹੀਂ ਸੁਣੀਆਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ

59

ਢੇਰ ਸਾਰੇ ਕੰਮ ਹੋ ਚੁੱਕੇ ਹਨ ਮੁਕੰਮਲ ,ਬਾਕੀ ਜਲਦੀ ਹੋਣਗੇ: ਭੱਠਲ

 ਸ਼ੰਭੂ ਗੋਇਲ, ਲਹਿਰਾਗਾਗਾ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਖੁੱਲ੍ਹੇ ਦਰਬਾਰ ਰਾਹੀਂ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਸ ਸਮੇਂ ਸ਼ਹਿਰ ਵਾਸੀਆਂ ਦੀਆਂ ਮੰਗਾਂ ਜਿਵੇਂ ਪਿੰਡ ਵਾਲੇ ਪਾਸੇ ਵੱਖਰਾ ਵਾਟਰ ਵਰਕਸ ਲਾਉਣਾ, ਗੰਦੇ ਨਾਲੇ ਨੂੰ ਪੱਕਾ ਕਰਨਾ, ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਵਾਉਣਾ, ਧਰਮਸ਼ਾਲਾ ਨੂੰ ਗਰਾਂਟਾਂ, ਬਰਸਾਤੀ ਪਾਣੀ ਲਈ ਜ਼ਮੀਨ ਦੋਜ ਬੋਰ, ਰਹਿੰਦੀਆਂ ਗਲੀਆਂ ਅਤੇ ਨਾਲੀਆਂ ਜਲਦੀ ਬਣਾਉਣਾ, ਪਾਰਕਾਂ ਵਿੱਚ ਝੁੱਲੇ ਅਤੇ ਓਪਨ ਜਿੰਮਾ ਲਾਉਣੀਆਂ,ਸੀਵਰੇਜ ਦੇ ਕੁਨੈਕਸ਼ਨ ਦੇਣ ਤੋਂ ਬਾਅਦ  ਨਾਲੀਆਂ ਬੰਦ ਕਰਨ ਤੋਂ ਇਲਾਵਾ ਹੋਰ ਵੀ ਸਮੱਸਿਆਵਾਂ ਸ਼ਹਿਰ ਵਾਸੀਆਂ ਨੇ ਬੀਬੀ ਭੱਠਲ ਦੇ ਸਨਮੁੱਖ ਰੱਖਿਆਂ। ਇਸ ਸਮੇਂ ਬੀਬੀ ਭੱਠਲ ਨੇ ਕਾਫੀ ਮੁਸ਼ਕਿਲਾਂ ਅਤੇ ਮੰਗਾਂ ਅਫਸਰਾਂ ਨੂੰ ਤੁਰੰਤ ਕਹਿ ਕੇ ਦੂਰ ਕਰਵਾਈਆਂ ਅਤੇ ਬਾਕੀ ਕੁੱਝ ਮੰਗਾਂ 31 ਮਾਰਚ ਤੋਂ ਬਾਅਦ ਹਰ ਹੀਲੇ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਵਿਕਾਸ ਲਈ ਵਚਨਬੱਧ ਹਾਂ। ਸ਼ਹਿਰ ਦੇ  ਪਹਿਲਾਂ ਵੀ ਵਿਕਾਸ ਦੇ ਢੇਰ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ ।ਜੋ ਰਹਿੰਦੇ ਕੰਮ ਤੁਸੀਂ ਧਿਆਨ ਵਿੱਚ ਲਿਆਂਦੇ ਹਨ ਉਹ ਵੀ ਇਕੱਲੇ-ਇਕੱਲੇ ਪੂਰੇ ਕਰ ਦਿੱਤੇ ਜਾਣਗੇ ਅਤੇ ਤੁਹਾਡੀ ਇੱਕ ਵੀ ਮੰਗ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਸਮੇਂ ਉਨ੍ਹਾਂ ਨਾਲ ਕਾਰਜ ਸਾਧਕ ਅਫ਼ਸਰ ਸੁਰਿੰਦਰ ਗਰਗ’ ਤਹਿਸੀਲਦਾਰ ਲਹਿਰਾ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਹਮੀਰ ਸਿੰਘ,ਸੀ ਡੀ ਪੀ ਓ ਰਾਜ ਕੌਰ ,ਨਗਰ ਕੌਂਸਲ ਪ੍ਰਧਾਨ ਰਵੀਨਾ ਗਰਗ, ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਭੋਲਾ,ਕਾਂਗਰਸ ਦੇ ਜਥੇਬੰਦਕ ਸਕੱਤਰ ਸੋਮਨਾਥ ਸਿੰਗਲਾ, ਸ਼ਹਿਰੀ ਪ੍ਰਧਾਨ ਈਸ਼ਵਰ ਕਵਾੜੀਆ, ਸਮਾਜ ਸੇਵੀ ਕੌਂਸਲਰ ਗੁਰਲਾਲ ਸਿੰਘ,ਐਸ ਡੀ ਓ ਬਿਜਲੀ ਬੋਰਡ ਕੁਨਾਲ ਕਾਲੜਾ, ਜਸਵਿੰਦਰ ਸਿੰਘ ਰਿੰਪੀ ਸਰਪੰਚ , ਪ੍ਰਵੀਨ ਰੋਡਾ, ਪ੍ਰਸ਼ੋਤਮ ਗੋਇਲ, ਸੱਤਪਾਲ ਪਾਲੀ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ,ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਦਰਸ਼ਨ ਸਿੰਘ ਸਰਾਓ ,ਜਗਤਾਰ ਸਿੰਘ ਨੰਬਰਦਾਰ , ਰਾਜ ਚੰਡੀਗੜ੍ਹੀਆ,ਕਾਲਾ ਭੁੱਟੋ,  ਬਲਜੀਤ ਸਿੰਘ ਸਰਪੰਚ, ਸੁਰਿੰਦਰ ਘੀ ਵਾਲੇ ਤੋਂ ਇਲਾਵਾ ਸ਼ਹਿਰ ਨਾਲ ਸਬੰਧਤ ਸਾਰੇ ਕੌਂਸਲਰ ਅਤੇ ਹੋਰ ਵੀ ਪਾਰਟੀ ਨਾਲ ਸਬੰਧਤ ਆਗੂ ਅਤੇ ਵਰਕਰ ਮੌਜੂਦ ਸਨ 
Leave a Reply

Your email address will not be published. Required fields are marked *