ਪਿੰਡ ਘਨੌਰੀ ਕਲਾਂ ਵਿਖੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਸੰਘਰਸ਼ ਕਰਦੀ ਹੈ ਬਲਵੰਤ ਕੌਰ ਘਨੌਰੀ ਕਲਾਂ - AZAD SOCH ਪਿੰਡ ਘਨੌਰੀ ਕਲਾਂ ਵਿਖੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਸੰਘਰਸ਼ ਕਰਦੀ ਹੈ ਬਲਵੰਤ ਕੌਰ ਘਨੌਰੀ ਕਲਾਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ghnauri Kalan

ਪਿੰਡ ਘਨੌਰੀ ਕਲਾਂ ਵਿਖੇ ਨਿੱਕੇ ਬੱਚਿਆਂ ਦੀ ਪੜ੍ਹਾਈ ਲਈ ਸੰਘਰਸ਼ ਕਰਦੀ ਹੈ ਬਲਵੰਤ ਕੌਰ ਘਨੌਰੀ ਕਲਾਂ

245

ਸ਼ੇਰਪੁਰ 7 ਮਾਰਚ (ਯਾਦਵਿੰਦਰ ਸਿੰਘ ਮਾਹੀ ) – ਕਸਬਾ ਸ਼ੇਰਪੁਰ ਦੇ ਸੀ.ਡੀ.ਪੀ.ਓ ਦਫ਼ਤਰ (ਘਨੌਰੀ ਕਲਾਂ) ਵਿੱਚ ਆਂਗਨਵਾੜੀ ਵਰਕਰ ਦੇ ਨਾਲ ਨਾਲ ਇੱਕ ਕਲਰਕ ਦੀਆਂ ਡਿਊਟੀਆਂ ਨਿਭਾ ਰਹੀ ਬਲਵੰਤ ਕੌਰ ਇਲਾਕੇ ਵਿੱਚ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ।ਪਿੰਡ ਬਰੌਲੀ (ਮੋਹਾਲੀ) ਵਿਖੇ ਪਿਤਾ ਸੂਬੇਦਾਰ ਬਲਦੇਵ ਸਿੰਘ ਅਤੇ ਮਾਤਾ ਹਰਪਾਲ ਕੌਰ ਦੇ ਘਰ ਜਨਮੀ ਚਾਰ ਭਰਾਵਾਂ ਦੀ ਇਕੱਲੀ ਭੈਣ ਬਲਵੰਤ ਕੌਰ ਨੂੰ ਤਕਰੀਬਨ 6 ਸਾਲ ਦੀ ਉਮਰ ਵਿੱਚ ਡਾਕਟਰ ਵੱਲੋਂ ਦਿੱਤੀ ਗਈ ਗਲਤ ਦਵਾਈ ਨੇ ਅਪਾਹਜ ਬਣਾ ਦਿੱਤਾ ਸੀ।

ਮਾਤਾ ਪਿਤਾ ਨੇ ਬਹੁਤ ਮੁਸ਼ਕਿਲਾਂ ਸਹਿੰਦੇ ਹੋਏ ਬਲਵੰਤ ਕੌਰ ਨੂੰ ਬਾਰ੍ਹਵੀਂ ਤੱਕ ਦੀ ਪੜ੍ਹਾਈ ਤੇ ਫਿਰ ਸਟੈਨੋ ਦਾ ਕੋਰਸ ਕਰਵਾਇਆ ਜਿਸਦੀ ਬਦੌਲਤ ਬਾਅਦ ਵਿੱਚ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਕਲਰਕ ਦੀ ਨੌਕਰੀ ਜੁਆਇਨ ਕੀਤੀ। ਪਰ ! ਹੌਸਲਾ ਦੇਣ ਵਾਲੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਮਜਬੂਰੀ ਕਾਰਨ ਨੌਕਰੀ ਛੱਡਣੀ ਪਈ। ਬੇਸ਼ੱਕ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ ਰਿਹਾ ਤੇ ਇੱਕ 72 ਪ੍ਰਤੀਸ਼ਤ ਅਪਾਹਜ਼ ਲੜਕੀ ਲਈ ਇਹ ਸੰਘਰਸ਼ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਗਰੀਬੀ ਅਤੇ ਅਪਾਹਜ ਪਨ ਨੇ ਰਿਸ਼ਤਿਆਂ ਦੇ ਰਸਤੇ ਵਿੱਚ ਵੀ ਕਈ ਦੀਵਾਰ ਖੜ੍ਹੇ ਕਰਨੇ ਹੁੰਦੇ ਆ।

ਪਿੰਡ ਘਨੌਰੀ ਕਲਾਂ ਵਿਖੇ ਜਤਿੰਦਰ ਸਿੰਘ ਜੋ ਕਿ 65 ਪ੍ਰਤੀਸ਼ਤ ਅੰਗਹੀਣ ਹਨ ਅਤੇ ਇੱਕ ਗ੍ਰੰਥੀ ਦੀ ਸੇਵਾ ਨਿਭਾਉਂਦੇ ਹਨ ਨਾਲ ਵਿਆਹ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ । ਬਲਵੰਤ ਕੌਰ ਮਾਂ ਦੀ ਮੌਤ ਦੇ ਸਦਮੇ ਤੋਂ ਬਾਹਰ ਹੀ ਆਈ ਸੀ ਅਤੇ ਖੁਸ਼ੀਆਂ ਨੇ ਬੇਟੇ ਦੇ ਰੂਪ ਵਿੱਚ ਘਰ ਦਾ ਬੂਹਾ ਖੜਕਾਇਆ।

ਬੇਟਾ ਮਨਵੀਰ ਸਿੰਘ ਜੋ ਕਿ ਅੱਜ ਕੱਲ੍ਹ ਨੌਵੀਂ ਕਲਾਸ ਦੀ ਪ੍ਰੀਖਿਆ ਦੇ ਰਿਹਾ ਹੈ ਤੇ ਇੱਕ ਬੇਟੀ ਖੁਸ਼ਪ੍ਰੀਤ ਕੌਰ ਜੋ ਕਿ ਛੇਵੀਂ ਕਲਾਸ ਦੀ ਪ੍ਰੀਖਿਆ ਦੇ ਰਹੀ ਹੈ। ਬੇਟਾ ਸਿਰਫ ਸਵਾ ਦੋ ਸਾਲਾਂ ਦਾ ਸੀ ਜਦੋਂ ਬਲਵੰਤ ਕੌਰ ਨੇ ਆਂਗਣਵਾੜੀ ਵਰਕਰ ਦੀ ਨੌਕਰੀ ਜੁਆਇਨ ਕੀਤੀ ,ਪਿੰਡ ਘਨੌਰੀ ਕਲਾਂ ਵਿੱਚ ਆਂਗਨਵਾੜੀ ਵਰਕਰ ਵਜੋਂ ਕੰਮ ਕਰਦਿਆਂ ਜ਼ੀਰੋ ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣਾ ‘ਤੇ ਉਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਬਲਵੰਤ ਕੌਰ ਦੀ ਆਂਗਨਵਾੜੀ ਵਿੱਚ 20 – 25 ਬੱਚਿਆਂ ਦੀ ਦੇਖ ਰੇਖ ਕਰਨ ਅਤੇ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਦੇਣ ਦੀ ਆਦਤ ਬਣ ਗਈ ਜਿਸ ਨੇ ਬਲਵੰਤ ਕੌਰ ਨੂੰ ਅਪਾਹਜ ਹੋਣਾ ਮਨੋ ਵਿਸਾਰ ਦਿੱਤਾ

ਉਹ ਦੱਸਦੀ ਹੈ ਮੈਂ ਸੀ ਡੀ ਪੀ ਓੰ ਦਫ਼ਤਰ ਚ ਕਲਰਕ ਦੀ ਸੇਵਾਂ ਨਿਭਾਕੇ ਮਾਣ ਮਹਿਸੂਸ ਕਰਦੀ ਹਾਂ।ਅੱਜ ਉਸਨੇ ਮਹਿਲਾਂ ਦਿਵਸ ਤੇ ਰੋਜ਼ਾਨਾਂ ਪੰਜਾਬ ਟਾਇਮਜ਼ ਪ੍ਰਤੀਨਿੱਧ ਨਾਲ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਦੇ ਹੋਏ ਦੱਸਿਆ,
ਮੈਂ ਆਪਣੀ ਉਚੇਰੀ ਸਿੱਖਿਆ ਹਾਸਲ ਕਰਨ ਦੇ ਟੁੱਟੇ ਸੁਪਨੇ ਨੂੰ ਇਨ੍ਹਾਂ ਮਾਸੂਮ ਬੱਚਿਆਂ ਵਿੱਚ ਚੰਗੇ ਗੁਣ ਪੈਦਾ ਕਰਕੇ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਕਰਵਾ ਕੇ ਪੂਰਾ ਹੁੰਦਾ ਵੇਖ ਰਹੀ ਹਾਂ ।

Attachments area
Leave a Reply

Your email address will not be published. Required fields are marked *