ਕਲਾਕਾਰ ਨੂੰ ਆਪਣੀ ਗੱਡੀ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨਾ ਸ਼ਰਮਨਾਕ ਗੱਲ ਕਲਾਕਾਰ ਨੂੰ ਆਪਣੀ ਗੱਡੀ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨਾ ਸ਼ਰਮਨਾਕ ਗੱਲ

Live Clock Date

Your browser is not supported for the Live Clock Timer, please visit the Support Center for support.
sangrur

ਕਲਾਕਾਰ ਨੂੰ ਆਪਣੀ ਗੱਡੀ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨਾ ਸ਼ਰਮਨਾਕ ਗੱਲ -ਚੰਗਾਲ, ਰੋਗਲਾ

319

ਸੰਗਰੂਰ 7 ਮਾਰਚ (Aman Sharma ) ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਦੇ ਸਪੁੱਤਰ ਕਾਕਾ ਨਵਇੰਦਰ ਸਿੰਘ ਲਂੋਗੋਵਾਲ ਵਲੋ ਲੱਚਰ ਗਾਇਕੀ ਦੇ ਕਲਾਕਾਰ ਨੂੰ ਆਪਣੀ ਗੱਡੀ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨਾ ਬੜੀ ਹੀ ਸ਼ਰਮਨਾਕ ਗੱਲ ਹੈ ।

ਜਿਸ ਕਲਾਕਾਰ ਨੇ ਲੱਚਰ ਗਾਇਕੀ ਗਾ ਕੇ ਸਿੱਖ ਕੋਮ ਦਾ ਸਿਰ ਨੀਵਾਂ ਕੀਤਾ ਹੈ ਉਥੇ ਪਤਾ ਲਗਦਾ ਹੈ ਕਿ ਸਿਰਸੇ ਵਾਲੇ ਸਾਧ ਤੋਂ ਅੱਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਸਬਕ ਨਹੀ ਸਿੱਖਿਆ।ਇਸ ਤੋਂ ਪਤਾ ਲੱਗਦਾ ਹੈ ਕਿ ਕਲਾਕਾਰ ਦੀ ਪੱਖਬਾਜੀ ਕਰਕੇ ਉਸ ਕਲਾਕਾਰ ਨਾਲ ਸੋਦੇਬਾਜੀ ਦੀਆਂ ਸੰਭਾਵਨਾਵਾ ਜੱਗ ਜਾਹਿਰ ਹੁੰਦੀਆ ਹਨ। ਇਹ ਵਿਚਾਰ ਸ਼੍ਰੋਮਣੀ ਗੁਰਦੂਆਰਾ ਪੰ੍ਰਬੰਧਕ ਕਮੇਟੀ ਦੇ ਮੈਂਬਰਾਂ ਸ. ਮਲਕੀਤ ਸਿੰਘ ਚੰਗਾਲ ਅਤੇ ਸ. ਹਰਦੇਵ ਸਿੰਘ ਰੋਗਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਹੇ।

ਉਹਨਾ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖਾ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੂਆਰਾ ਪੰ੍ਰਬੰਧਕ ਕਮੇਟੀ ਨੂੰ ਇਹ ਲੋਕ ਆਪਣੀ ਨਿੱਜੀ ਜਾਇਦਾਦ ਸਮਝੀ ਬੈਠੇ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੂਆਰਾ ਪੰ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਪੁੱਤਰ ਹੀ ਸੁਨਾਮ ਅਤੇ ਲਹਿਰਾ ਹਲਕੇ ਵਿਚ ਧਰਮ ਅਰਥ ਟਰੱੱੱਸਟ ਵਿਚੋ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਭੇਜੇ ਪੇਸੈ ਵੀ ਆਪ ਹੀ ਵੰਡ ਰਿਹਾ ਹੈ ਜਦੋਕਿ ਮੈਂਬਰਾ ਦੀ ਕੋਈ ਵੀ ਪੁੱਛ ਪ੍ਰਤੀਤ ਨਹੀ।

ਇਸ ਕਲਾਕਾਰ ਨੂੰ ਜੇਕਰ ਆਪਣੀਆ ਗਲਤੀਆ  ਦਾ ਅਹਿਸਾਸ ਸੀ ਤਾ ਉਸਨੂੰ ਕਿਸੇ ਵੀ ਸਿਫਾਰਸ਼ ਦੀ ਜਰੂਰਤ ਨਹੀ ਸੀ। ਜਦੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਹਨਾ ਨੂੰ ਦੋਸ਼ੀ ਠਹਿਰਾਉਦਿਆ ਉਹਨਾ ਤੇ ਪਰਚਾ ਦਰਜ ਕਰਨ ਦੀ ਅਪੀਲ ਕੀਤੀ ਗਈ ਸੀ।

ਅਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ  ਨੂੰ ਅਪੀਲ ਕਰਦੇ ਹਾਂ ਇਹ ਸਾਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਕਲਾਕਾਰ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੱਲ ਨੂੰ ਕੋਈ ਹੋਰ ਇਸ ਤਰਾਂ ਦੀ ਜੁਅਰਤ ਨਾ ਕਰ ਸਕੇ।
Leave a Reply

Your email address will not be published. Required fields are marked *