ਵਿਦਿਆਰਥੀਆਂ ਨੂੰ ਸਿਰਫ਼ ਅੰਕਾਂ ਦੀ ਥਾਂ ਜ਼ਿੰਦਗੀ ਲਈ ਸਿੱਖਣ ਵਾਸਤੇ ਕੀਤਾ ਪ੍ਰੇਰਿਤ - AZAD SOCH ਵਿਦਿਆਰਥੀਆਂ ਨੂੰ ਸਿਰਫ਼ ਅੰਕਾਂ ਦੀ ਥਾਂ ਜ਼ਿੰਦਗੀ ਲਈ ਸਿੱਖਣ ਵਾਸਤੇ ਕੀਤਾ ਪ੍ਰੇਰਿਤ - AZAD SOCH

Live Clock Date

Your browser is not supported for the Live Clock Timer, please visit the Support Center for support.
Dhanaula

ਵਿਦਿਆਰਥੀਆਂ ਨੂੰ ਸਿਰਫ਼ ਅੰਕਾਂ ਦੀ ਥਾਂ ਜ਼ਿੰਦਗੀ ਲਈ ਸਿੱਖਣ ਵਾਸਤੇ ਕੀਤਾ ਪ੍ਰੇਰਿਤ

231

ਧਨੌਲਾ, 9 ਮਾਰਚ (ਚੰਦ ਸਿੰਘ ਬੰਗੜ):- ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ) ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਨੂੰ ਪੇਪਰਾਂ ’ਚ ਸਿਰਫ਼ ਚੰਗੇ ਅੰਕ ਹਾਸਿਲ ਕਰਨ ਲਈ ਪੜ੍ਹਾਈ ਕਰਨ ਦੀ ਥਾਂ ਜ਼ਿੰਦਗੀ ਭਰ ਲਈ ਸਿੱਖਣ ਵਾਸਤੇ ਪ੍ਰੇਰਿਤ ਕਰਨ ਲਈ ਵਿਸ਼ੇਸ਼ ਕਲਾਸ ਲਗਾਈ ਗਈ।

ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਈਸ ਪ੍ਰਿੰਸੀਪਲ ਮੈਡਮ ਕਵਿਤਾ ਨੇ ਕਿਹਾ ਕਿ ਜੋ ਅਸੀਂ ਪਹਿਲੀ ਜਮਾਤ ਤੋਂ ਸ਼ੁਰੂ ਕਰਕੇ ਪੜ੍ਹਾਈ ਕਰਦੇ ਹਾਂ ਉਸਦਾ ਅਰਥ ਸਿਰਫ਼ ਇਹ ਨਹੀਂ ਹੁੰਦਾ ਕਿ ਅਸੀਂ ਇਹ ਪੜ੍ਹਾਈ ਕੇਵਲ ਆਪਣੀਆਂ ਪ੍ਰੀਖਿਆਵਾਂ ’ਚ ਚੰਗੇ ਅੰਕ ਲੈਣ ਵਾਸਤੇ ਪੜ੍ਹਦੇ ਹਾਂ, ਬਲਕਿ ਇਸਦਾ ਅਰਥ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਲਈ ਸਿੱਖਿਅਤ ਹੋਈਏ ਤਾਂ ਜੋ ਸਾਡੇ ਵੱਲੋਂ ਆਪਣੇ ਸਕੂਲ ਦੌਰਾਨ ਕੀਤੀ ਪੜ੍ਹਾਈ ਪੂਰੀ ਜ਼ਿੰਦਗੀ ਕੰਮ ਆਵੇ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕੱਲੇ ਅੰਕ ਲੈਣ ਲਈ ਹੀ ਪੜ੍ਹਾਈ ਕਰਾਂਗੇ ਇਸਦਾ ਸਾਨੂੰ ਪੂਰੀ ਜ਼ਿੰਦਗੀ ਲਈ ਲਾਭ ਨਹੀਂ ਮਿਲੇਗਾ ਕਿਉਂਕਿ ਇਹ ਸਾਡੀ ਪੜ੍ਹਾਈ ਸਿਰਫ਼ ਰੱਟਾ ਲਾਉਣ ਤੱਕ ਸੀਮਤ ਹੋ ਕੇ ਰਹਿ ਜਾਵੇਗੀ। ਜਿਸ ਨਾਲ ਪੇਪਰਾਂ ਸਮੇਂ ਦਿਮਾਗ ਤੇ ਤਣਾਅ ਆ ਜਾਵੇਗਾ।

ਜੇਕਰ ਅਸੀਂ ਰੱਟਾ ਲਗਾ ਕੇ ਪੜ੍ਹਾਈ ਕਰਾਂਗੇ ਤਾਂ ਉਹ ਸਾਡੇ ਦਿਮਾਗ ’ਚੋਂ ਵਿਸਰ ਜਾਵੇਗਾ ਅਤੇ ਕੁੱਝ ਦਿਨਾਂ ਬਾਅਦ ਭੁੱਲ ਜਾਵਾਂਗੇ। ਭਾਵੇਂ ਕਿ ਇਸ ਤਰ੍ਹਾਂ ਕਰਨ ਲਈ ਸਾਡੇ ਪ੍ਰੀਖਿਆਵਾਂ ’ਚ ਵਧੀਆ ਅੰਕ ਤਾਂ ਆ ਸਕਦੇ ਹਨ ਪ੍ਰੰਤੂ ਸਾਡੇ ਭਵਿੱਖ ਲਈ ਇਹ ਵਰਤਾਰਾ ਸਾਰਥਿਕ ਸਿੱਧ ਨਹੀਂ ਹੋਵੇਗਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹੁਣ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਉਹ ਲਗਨ ਨਾਲ ਬਿਨ੍ਹਾਂ ਕਿਸੇ ਤਣਾਅ ਤੋਂ ਪੜ੍ਹਾਈ ਕਰਨ ਤਾਂ ਜੋ ਸਾਡੇ ਸਾਰਥਿਕ ਨਤੀਜੇ ਸਾਹਮਣੇ ਆਉਣ।

ਇਸ ਮੌਕੇ ਚੇਅਰਮੈਨ ਸ੍ਰ: ਸੁਖਮਿੰਦਰ ਸਿੰਘ ਗਿੱਲ, ਪ੍ਰਿੰਸੀਪਲ ਰਾਜਿੰਦਰ ਕੁਮਾਰ ਜੇਠੀ, ਇੰਚਾਰਜ ਅਜਿੰਦਰਪਾਲ ਕੌਰ, ਕੋਆਰਡੀਨੇਟਰ ਜਸਵੀਰ ਕੌਰ ਤੇ ਮੈਡਮ ਰੇਖਾ ਆਦਿ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ। 
Leave a Reply

Your email address will not be published. Required fields are marked *